
ਵਿਸ਼ਵਾਸ਼ ਕੀਤਾ ਜਾਂਦਾ ਹੈ ਕਿ ਹੁਣ ਤਕ 12 ਅਜਿਹੇ ਦੇਸ਼ ਸਨ, ਜਿੱਥੇ ਕੋਰੋਨਾ ਨੇ ਪੈਰ ਨਹÄ ਪਸਾਰੇ ਜਿਵੇਂ
ਔਕਲੈਂਡ, 8 ਜੂਨ (ਹਰਜਿੰਦਰ ਸਿੰਘ ਬਸਿਆਲਾ): ਵਿਸ਼ਵਾਸ਼ ਕੀਤਾ ਜਾਂਦਾ ਹੈ ਕਿ ਹੁਣ ਤਕ 12 ਅਜਿਹੇ ਦੇਸ਼ ਸਨ, ਜਿੱਥੇ ਕੋਰੋਨਾ ਨੇ ਪੈਰ ਨਹÄ ਪਸਾਰੇ ਜਿਵੇਂ ਨਾਰਥ ਕੋਰੀਆ, ਤੁਰਕਿਮਨਸਤਾਨ, ਸੋਲੋਮਨ ਆਈਲੈਂਡ, ਵਨਾਤੂ, ਸਾਮੋਆ, ਕੀਰੀਬਾਤੀ, ਫ਼ੈਡਰੇਟਿਡ ਸਟੇਟਸ ਆਫ਼ ਮਾਈ¬ਕ੍ਰੋਨੇਸੀਆ, ਟੌਂਗਾ, ਮਾਰਸ਼ਲ ਆਈਲੈਂਡ, ਪਲਾਊ ਅਤੇ ਤੂਵਾਲੂ।
ਕੁਝ ਮੁਲਕਾਂ ਅੰਦਰ ਕਰੋਨਾ ਦਾਖ਼ਲ ਹੋਇਆ ਪਰ ਉਹ ਇਸ ਉਤੇ ਕਾਫ਼ੀ ਹੱਦ ਤਕ ਕਾਬੂ ਪਾਉਣ ਉਤੇ ਸਫ਼ਲ ਰਹੇ। ਇਨ੍ਹਾਂ ਵਿਚੋਂ ਇਕ ਨਿਊਜ਼ੀਲੈਂਡ ਅਜਿਜਾ ਦੇਸ਼ ਹੈ ਜਿਸ ਨੇ ਅੱਜ ਕੋਰੋਨਾ ਦਾ ਆਖ਼ਰੀ ਮਰੀਜ਼ ਵੀ ਠੀਕ ਕਰ ਕੇ ਦੇਸ਼ ਨੂੰ ਕੋਰੋਨਾ ਮੁਕਤ ਐਲਾਨ ਦਿਤਾ। 2 ਫ਼ਰਵਰੀ ਨੂੰ ਨਿਊਜ਼ੀਲੈਂਡ ਨੇ ਚਾਈਨਾ ਤੋਂ ਆਉਣ ਵਾਲਿਆਂ ’ਤੇ ਰੋਕ ਲਗਾ ਕੇ ਅਪਣੀ ਕੋਰੋਨਾ ਵਿਰੋਧੀ ਲੜਾਈ ਸ਼ੁਰੂ ਕੀਤੀ ਸੀ। 28 ਫ਼ਰਵਰੀ ਨੂੰ ਪਹਿਲਾ ਕੇਸ ਆਇਆ ਸੀ।
File Photo
19 ਮਾਰਚ ਨੂੰ ਵਿਦੇਸ਼ੀਆਂ ਲਈ ਬਾਰਡਰ ਬੰਦ ਕਰ ਦਿਤੇ ਗਏ ਸਨ। ਅੱਜ ਆਖਰੀ ਮਰੀਜ਼ ਦੇ ਠੀਕ ਹੋਣ ਤਕ ਦੇਸ਼ ਵਿਚ ਕੁੱਲ ਪੁਸ਼ਟੀ ਕੀਤ ਗਏ ਕੇਸ 1154 ਹੋਏ ਅਤੇ ਸੰਭਾਵੀ ਮਰੀਜ਼ਾਂ ਨੂੰ ਮਿਲਾ ਕੇ ਕੁੱਲ 1504 ਕੇਸ ਗਿਣੇ ਗਏ। ਇਥੇ ਤਾਲਾਬੰਦੀ ਪੱਧਰ ਦੋ ਚੱਲ ਰਿਹਾ ਸੀ ਅਤੇ ਅੱਜ ਅਧੀ ਰਾਤ ਨੂੰ ਤਾਲਾਬੰਦੀ-1 ਹੋ ਜਾਵੇਗਾ। ਇਸ ਤੋਂ ਬਾਅਦ ਕੋਈ ਸਮਾਜਕ ਦੂਰੀ, ਮਾਸਕ ਪਾਊਣਾ, ਜਨਤਕ ਇਕੱਠ ਕਰਨਾ ਆਦਿ ਉਤੇ ਪਾਬੰਦੀ ਖ਼ਤਮ ਹੋ ਜਾਵੇਗਾ। ਕਲ ਤੋਂ ਜਨਤਕ ਟ੍ਰਾਂਸਪੋਰਟ ਆਮ ਦੀ ਤਰ੍ਹਾਂ ਹੋ ਜਾਵੇਗੀ। ਬੱਸਾਂ ਦੇ ਵਿਚ ਸਵਾਰੀਆਂ ਪਹਿਲਾਂ ਦੀ ਤਰ੍ਹਾਂ ਮੂਹਰਲੇ ਦਰਵਾਜ਼ੇ ਰਾਹÄ ਚੜ੍ਹਨਗੀਆਂ ਅਤੇ ਜਿੱਥੇ ਮਰਜ਼ੀ ਬੈਠ ਸਕਣਗੀਆਂ। ਦੇਸ਼ ਦੀ ਪ੍ਰਧਾਨ ਮੰਤਰੀ ਸ੍ਰੀਮਤੀ ਜੈਸਿੰਡਾ ਆਰਡਨ ਨੇ ਅੱਜ ਇਹ ਐਲਾਨ ਕੀਤਾ ਅਤੇ ਇਸ ਮੌਕੇ ਸਿਹਤ ਡਾਇਰੈਕਟਰ ਵੀ ਹਾਜ਼ਰ ਸਨ।
ਜਦੋਂ ਪ੍ਰਧਾਨ ਮੰਤਰੀ ਨੂੰ ਸੂਚਨਾ ਮਿਲੀ ਕਿ ਦੇਸ਼ ਅੰਦਰ ਆਖਰੀ ਮਰੀਜ਼ ਵੀ ਠੀਕ ਹੋ ਗਿਆ ਤਾਂ ਉਸਨੇ ਕੀ ਕੀਤਾ ਦੇ ਸਬੰਧ ਵਿਚ ਉਨ੍ਹਾਂ ਹਸਦਿਆਂ ਕਿਹਾ ਕਿ ਹਲਕਾ ਜਿਹਾ ਡਾਂਸ। ਦੇਸ਼ ਦੀਆਂ ਸਰਹੱਦਾਂ ਅਜੇ ਬੰਦ ਰਹਿਣਗੀਆਂ। ਵਿਦੇਸ਼ਾਂ ਤੋਂ ਵਾਪਿਸ ਪਰਤਣ ਵਾਲੇ ਕੀਵੀਆਂ ਦੇ ਲਈ 14 ਦਿਨ ਦਾ ਇਕਾਂਤਵਾਸ ਅਜੇ ਲਾਗੂ ਰਹੇਗਾ। ਨਿਊਜ਼ੀਲੈਂਡ ਪਹਿਲਾਂ ਆਪਣੇ ਗੁਆਂਢੀ ਮੁਲਕ ਦੇ ਨਾਲ ਬਬਲਜ਼ ਬਣਾ ਕੇ ਅੰਤਰਾਸ਼ਟਰੀ ਹਵਾਈ ਉਡਾਣਾ ਸ਼ੁਰੂ ਕਰੇਗਾ ਅਤੇ ਫਿਰ ਇਹੀ ਫ਼ਾਰਮੂਲਾ ਕੋਰੋਨਾ ਮੁਕਤ ਹੋ ਰਹੇ ਦੇਸ਼ਾਂ ਦੇ ਨਾਲ ਅਪਣਾਏਗਾ। ਲੋਕਾਂ ਨੂੰ ਅਜੇ ਸਲਾਹ ਦਿਤੀ ਗਈ ਹੈ ਕਿ ਉਹ ਆਪਣਾ ਰਿਕਾਰਡ ਰੱਖਣ ਕਿ ਕਿੱਥੇ-ਕਿਥੇ ਗਏ ਤਾਂ ਕਿ ਕਿਤੇ ਲੋੜ ਪਵੇ ਤਾਂ ਕਰੋਨਾ ਦੀ ਪਿੱਛਾ ਕੀਤਾ ਜਾ ਸਕੇ। ਲੋਕਲ ਏਅਰ ਲਾਈਨ ਨੇ ਟਿਕਟਾਂ ਦੀ ਦਰ ਘਟਾ ਦਿੱਤੀ ਹੈ। ਸਕਾਈ ਟਾਵਰ ਲਈ ਪਹਿਲਾਂ ਹੀ ਫੀਸ ਅੱਧੀ ਕਰ ਦਿੱਤੀ ਗਈ ਹੈ। ਵੱਖ-ਵੱਖ ਮੁਲਕਾਂ ਦੇ ਵਿਚ ਵੱਡੇ ਨੇਤਾਵਾਂ ਨੇ ਟਵੀਟ ਕਰ ਕੇ ਦੇਸ਼ ਨੂੰ ਵਧਾਈ ਦਿਤੀ ਹੈ। ਇੰਗਲੈਂਡ ਨੇ ਕਿਹਾ ਕਿ 5 ਮਿਲੀਅਨ ਲੋਕਾਂ ਦੀ ਟੀਮ ਦੀ ਜਿੱਤ ਹੋਈ ਹੈ।