
ਇਮਰਾਨ ਖਾਨ ਦੀ ਪਾਰਟੀ ਤੋਂ ਸੰਸਦ ਮੈਂਬਰ ਬਣੇ ਆਮਿਰ ਲਿਆਕਤ ਸ਼ਾਹਬਾਜ਼ ਸ਼ਰੀਫ ਦੀ ਸਰਕਾਰ ਬਣਨ ਤੋਂ ਬਾਅਦ ਪੀਟੀਆਈ ਨੇਤਾ ਤੋਂ ਵੱਖ ਹੋ ਗਏ ਸਨ।
ਇਸਲਾਮਾਬਾਦ: ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਦੀ ਪਾਰਟੀ ਦੇ ਸੰਸਦ ਮੈਂਬਰ ਰਹਿ ਚੁੱਕੇ ਮਸ਼ਹੂਰ ਟੀਵੀ ਹੋਸਟ ਆਮਿਰ ਲਿਆਕਤ ਹੁਸੈਨ ਦੀ ਮੌਤ ਹੋ ਗਈ ਹੈ। ਆਮਿਰ ਲਿਆਕਤ ਤੀਸਰੇ ਵਿਆਹ ਅਤੇ ਤਲਾਕ ਨੂੰ ਲੈ ਕੇ ਕਾਫੀ ਚਰਚਾ 'ਚ ਸਨ। ਪਾਕਿਸਤਾਨੀ ਮੀਡੀਆ ਮੁਤਾਬਕ ਆਮਿਰ ਲਿਆਕਤ ਹੁਸੈਨ ਨੂੰ ਕਰਾਚੀ ਸਥਿਤ ਆਪਣੇ ਘਰ 'ਚ ਮ੍ਰਿਤਕ ਪਾਇਆ ਗਿਆ। ਇਮਰਾਨ ਖਾਨ ਦੀ ਪਾਰਟੀ ਤੋਂ ਸੰਸਦ ਮੈਂਬਰ ਬਣੇ ਆਮਿਰ ਲਿਆਕਤ ਸ਼ਾਹਬਾਜ਼ ਸ਼ਰੀਫ ਦੀ ਸਰਕਾਰ ਬਣਨ ਤੋਂ ਬਾਅਦ ਪੀਟੀਆਈ ਨੇਤਾ ਤੋਂ ਵੱਖ ਹੋ ਗਏ ਸਨ।
Pakistani MP Aamir Liaquat Hussain passes away at 49
ਆਮਿਰ ਲਿਆਕਤ ਹੁਸੈਨ 49 ਸਾਲ ਦੇ ਸਨ। ਖ਼ਬਰਾਂ ਮੁਤਾਬਕ ਆਮਿਰ ਆਪਣੇ ਘਰ 'ਚ ਬੇਹੋਸ਼ ਪਾਏ ਗਏ ਸਨ। ਇਸ ਤੋਂ ਬਾਅਦ ਉਸ ਨੂੰ ਗੰਭੀਰ ਹਾਲਤ ਵਿਚ ਨਿੱਜੀ ਹਸਪਤਾਲ ਲਿਜਾਇਆ ਗਿਆ। ਲਿਆਕਤ ਬੀਤੀ ਰਾਤ ਤੋਂ ਬੇਚੈਨ ਮਹਿਸੂਸ ਕਰ ਰਿਹਾ ਸੀ ਪਰ ਉਸ ਨੇ ਹਸਪਤਾਲ ਜਾਣ ਤੋਂ ਇਨਕਾਰ ਕਰ ਦਿੱਤਾ। ਉਹਨਾਂ ਦੇ ਕਰਮਚਾਰੀ ਜਾਵੇਦ ਨੇ ਦੱਸਿਆ ਕਿ ਸਵੇਰੇ ਆਮਿਰ ਦੇ ਕਮਰੇ 'ਚੋਂ ਰੌਲਾ ਪਾਉਣ ਦੀਆਂ ਆਵਾਜ਼ਾਂ ਆ ਰਹੀਆਂ ਸਨ। ਜਦੋਂ ਆਮਿਰ ਨੇ ਕੋਈ ਜਵਾਬ ਨਹੀਂ ਦਿੱਤਾ ਤਾਂ ਸਟਾਫ ਦਰਵਾਜ਼ਾ ਤੋੜ ਕੇ ਉਸ ਦੇ ਕਮਰੇ ਵਿਚ ਦਾਖਲ ਹੋ ਗਿਆ।
Pakistani MP Aamir Liaquat Hussain passes away at 49
ਸ਼ੁਰੂਆਤੀ ਜਾਂਚ 'ਚ ਆਮਿਰ ਲਿਆਕਤ ਦੀ ਮੌਤ 'ਚ ਕੋਈ ਸਾਜ਼ਿਸ਼ ਨਜ਼ਰ ਨਹੀਂ ਆ ਰਹੀ ਹੈ। ਆਮਿਰ ਲਿਆਕਤ ਦੀ ਲਾਸ਼ ਦਾ ਪੋਸਟਮਾਰਟਮ ਕਰਵਾਇਆ ਜਾਵੇਗਾ। ਉਹਨਾਂ ਦੀ ਮੌਤ ਤੋਂ ਬਾਅਦ ਪਾਕਿਸਤਾਨ ਦੀ ਸੰਸਦ ਦਾ ਸੈਸ਼ਨ ਮੁਅੱਤਲ ਕਰ ਦਿੱਤਾ ਗਿਆ। ਲਿਆਕਤ ਮਾਰਚ 2018 ਵਿਚ ਪੀਟੀਆਈ ਵਿਚ ਸ਼ਾਮਲ ਹੋਏ ਸਨ। ਉਹ ਪਾਕਿਸਤਾਨ ਦੀ ਆਰਥਿਕ ਰਾਜਧਾਨੀ ਕਹੇ ਜਾਣ ਵਾਲੇ ਕਰਾਚੀ ਤੋਂ ਚੋਣ ਜਿੱਤੇ। ਟੀਵੀ 'ਤੇ ਉਹਨਾਂ ਦੇ ਸ਼ੋਅ ਬਹੁਤ ਮਸ਼ਹੂਰ ਹੋਏ ਸਨ।