ਪਾਕਿ ਦੇ ਸੱਭ ਤੋਂ ਭਾਰੇ ਵਿਅਕਤੀ ਦਾ ਦੇਹਾਂਤ, 330 ਕਿਲੋ ਸੀ ਭਾਰ
Published : Jul 9, 2019, 9:50 am IST
Updated : Jul 9, 2019, 9:50 am IST
SHARE ARTICLE
Pakistan's biggest man dies, 330 kg weight
Pakistan's biggest man dies, 330 kg weight

28 ਜੂਨ ਨੂੰ ਹੋਈ ਸੀ ਭਾਰ ਘਟਾਉਣ ਲਈ ਸਰਜਰੀ

ਲਾਹੌਰ, 8 ਜੁਲਾਈ : ਪਾਕਿਸਤਾਨ ਦੇ ਸੱਭ ਤੋਂ ਭਾਰੇ ਵਿਅਕਤੀ ਦਾ ਇਥੋਂ ਦੇ ਇਕ ਹਸਪਤਾਲ ਵਿਤ ਦੇਹਾਂਤ ਹੋ ਗਿਆ। 330 ਸਾਲਾ ਇਸ ਵਿਅਕਤੀ ਨੂੰ ਹਸਪਤਾਲ ਵਿਚ ਸਟਾਫ਼ ਘੱਟ ਹੋਣ ਕਾਰਨ ਆਈਸੀਯੂ ਵਿਚ ਇਕੱਲਾ ਛੱਡ ਦਿਤਾ ਗਿਆ ਸੀ। ਜਾਣਕਾਰੀ ਮੁਤਾਬਕ ਲਾਹੌਰ ਤੋਂ ਲਗਭਗ 400 ਕਿਲੋਮੀਟਰ ਦੂਰ ਦੇ ਰਹਿਣ ਵਾਲੇ 55 ਸਾਲਾ ਨੁਰੂਲ ਹਸਨ ਦੀ 28 ਜੂਨ ਨੂੰ ਭਾਰ ਘਟਾਉਣ ਲਈ ਸਰਜਰੀ ਕੀਤੀ ਗਈ ਸੀ।

Pakistan's biggest man dies, 330 kg weightPakistan's biggest man dies, 330 kg weight

ਫ਼ੌਜ ਮੁਖੀ ਜਨਰਲ ਕਮਰ ਜਾਵੇਦ ਬਾਜਵਾ ਦੇ ਨਿਰਦੇਸ਼ ਤੋਂ ਬਾਅਦ ਹਸਨ ਨੂੰ ਇਲਾਜ ਲਈ ਪਾਕਿਸਤਾਨੀ ਫ਼ੌਜ ਦੇ ਹੈਲੀਕਾਪਟਰ ਰਾਹੀਂ ਲਾਹੌਰ ਲਿਆਂਦਾ ਗਿਆ ਸੀ। ਸਰਜਰੀ ਤੋਂ ਬਾਅਦ ਉਸ ਨੂੰ ਆਈਸੀਯੂ ਵਿਚ ਰਖਿਆ ਗਿਆ ਸੀ। ਦਿਨ ਵਿਚ ਇਸ ਸ਼ਲਮਾਰ ਹਸਪਤਾਲ ਵਿਚ ਮਹਿਲਾ ਮਰੀਜ਼ ਦੀ ਮੌਤ ਹੋਣ ਤੋਂ ਬਾਅਦ ਉਸ ਦੇ ਰਿਸ਼ਤੇਦਾਰਾਂ ਨੇ ਹੰਗਾਮਾ ਕਰ ਦਿਤਾ ਜਿਸ ਕਾਰਨ ਆਈਸੀਯੂ ਵਿਚ ਕੋਈ ਮੁਲਾਜ਼ਮ ਨਾ ਹੋਣ ਕਾਰਨ ਹਸਨ ਅਤੇ ਇਕ ਹੋਰ ਮਰੀਜ਼ ਦੀ ਮੌਤ ਹੋ ਗਈ।

Pakistan's biggest man dies, 330 kg weightPakistan's biggest man dies, 330 kg weight

ਰਿਪੋਰਟ ਵਿਚ ਹਸਪਤਾਲ ਦੇ ਡਾ. ਮਾਜੁਲ ਹਸਨ ਦੇ ਹਵਾਲੇ ਤੋਂ ਕਿਹਾ ਗਿਆ ਹੈ ਕਿ ਆਈਸੀਯੂ ਵਿਚ ਸਟਾਫ਼ ਨਾ ਹੋਣ ਕਾਰਨ ਹਸਨ ਅਤੇ ਦੂਜੇ ਮਰੀਜ਼ ਦੀ ਮੌਤ ਹੋ ਗਈ। ਹਸਪਤਾਲ ਦੇ ਮੁਲਾਜ਼ਮਾਂ ਦਾ ਕਹਿਣਾ ਹੈ ਕਿ ਮਹਿਲਾ ਮਰੀਜ਼ ਦੇ ਰਿਸ਼ਤੇਦਾਰਾਂ ਨੇ ਹਸਪਤਾਲ ਦੀਆਂ ਖਿੜਕੀਆਂ ਤੋੜ ਦਿਤੀਆਂ, ਵੈਂਟੀਲੇਟਰ ਬੰਦ ਕਰ ਦਿਤੇ ਅਤੇ ਡਾਕਟਰਾਂ 'ਤੇ ਹਮਲਾ ਕੀਤਾ ਅਤੇ ਇਸ ਹੰਗਾਮੇ ਦੌਰਾਨ ਆਈਸੀਯੂ ਦੇ ਮੁਲਾਜ਼ਮ ਉਥੋਂ ਚਲੇ ਗਏ। ਹਸਪਤਾਲ ਦੇ ਬੁਲਾਰੇ ਨੇ ਕਿਹਾ ਕਿ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਰਿਪੋਰਟਾਂ ਮੁਤਾਬਕ ਹਸਨ ਪਾਕਿਸਤਾਨ ਦੇ ਸੱਭ ਤੋਂ ਭਾਰੇ ਵਿਅਕਤੀ ਸਨ ਪਰ ਇਸ ਦੀ ਕੋਈ ਅਧਿਕਾਰਕ ਪੁਸ਼ਟੀ ਨਹੀਂ ਹੋਈ ਹੈ। 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Kamal Kaur Bhabhi Murder Case : Amritpal Mehron murdered Kamal Kaur | Punjab SSP Big Disclosures

16 Jun 2025 3:03 PM

'ਨੀਲਾ ਬਾਣਾ ਪਾ ਕੇ ਸਿੱਖੀ ਨੂੰ ਬਦਨਾਮ ਕੀਤਾ ਮਹਿਰੋਂ ਨੇ' Gursimran Mand | Sri Darbar Sahib |Amritpal Mehron

16 Jun 2025 3:02 PM

ਸਾਨੂੰ ਵੱਖ ਵੱਖ ਕਰਨ ਲਈ ਲੱਚਰਤਾ ਫੈਲਾਈ ਜਾ ਰਹੀ ਹੈ-Akal Takht Jathedar Gargaj|Amritpal mehron| Kamal Bhabhi

16 Jun 2025 3:02 PM

Nihang Singh Lawyer Big Disclosures | Amritpal Singh Mehron | Kamal Kaur Bhabhi Murder Case News

15 Jun 2025 8:46 PM

Kamal Kaur Bhabhi Murder Case Update : Amritpal Singh Mehron fled abroad | Punjab Police Disclosures

15 Jun 2025 8:44 PM
Advertisement