Singapur : ਸਿੰਗਾਪੁਰ ’ਚ ਨਾਬਾਲਗ ਨਾਲ ਜਬਰ ਜਨਾਹ ਦੇ ਦੋਸ਼ ’ਚ ਭਾਰਤੀ ਮੂਲ ਦੇ ਵਿਅਕਤੀ ਨੂੰ 13 ਸਾਲ ਦੀ ਕੈਦ
Published : Jul 9, 2024, 7:50 pm IST
Updated : Jul 9, 2024, 7:50 pm IST
SHARE ARTICLE
Singapur
Singapur

ਆਰੋਪੀ ਨੂੰ ਕੋਰੜੇ ਵੀ ਪੈਣਗੇ

Singapur : ਸਿੰਗਾਪੁਰ ਦੀ ਇਕ ਅਦਾਲਤ ਨੇ ਭਾਰਤੀ ਮੂਲ ਦੇ ਇਕ ਵਿਅਕਤੀ ਨੂੰ ਨਾਬਾਲਗ ਨਾਲ ਜਬਰ ਜਨਾਹ ਕਰਨ ਦੇ ਦੋਸ਼ ’ਚ 13 ਸਾਲ 4 ਹਫਤੇ ਦੀ ਕੈਦ ਅਤੇ 9 ਕੋਰੜੇ ਮਾਰਨ ਦੀ ਸਜ਼ਾ ਸੁਣਾਈ ਹੈ। ‘ਨਿਊਜ਼ ਏਸ਼ੀਆ’ ਦੀ ਖਬਰ ਮੁਤਾਬਕ ਰਾਜ ਕੁਮਾਰ ਬਾਲਾ (42) ਨੇ ਪੀੜਤਾ ਨਾਲ ਜਬਰ ਜਨਾਹ ਅਤੇ ਛੇੜਛਾੜ ਦੇ ਵੱਖ-ਵੱਖ ਦੋਸ਼ਾਂ ਦੇ ਨਾਲ-ਨਾਲ ਬੱਚਿਆਂ ਅਤੇ ਨੌਜੁਆਨ ਵਿਅਕਤੀਆਂ ਦੇ ਐਕਟ ਤਹਿਤ ਭਗੌੜਿਆਂ ਨੂੰ ਪਨਾਹ ਦੇਣ ਦਾ ਇਕ ਦੋਸ਼ ਕਬੂਲ ਕਰ ਲਿਆ ਹੈ।

ਭਾਰਤੀ ਮੂਲ ਦਾ ਨਾਗਰਿਕ ਬਾਲਾ, ਜਿਸ ਕੋਲ ਹੁਣ ਸਿੰਗਾਪੁਰ ਦੀ ਨਾਗਰਿਕਤਾ ਹੈ, ਦੇਸ਼ ’ਚ ਇਕ ‘ਬਾਰ’ ਚਲਾਉਂਦਾ ਹੈ। ਬਚਾਅ ਪੱਖ ਦੇ ਵਕੀਲ ਰਮੇਸ਼ ਤਿਵਾੜੀ ਨੇ ਕਿਹਾ ਕਿ ਉਨ੍ਹਾਂ ਦੇ ਮੁਵੱਕਿਲ ਨੇ ਅਪੀਲ ਹੋਣ ਤਕ ਜ਼ਮਾਨਤ ’ਤੇ ਰਿਹਾਅ ਹੋਣ ਦੀ ਬੇਨਤੀ ਕੀਤੀ ਹੈ।

ਅਦਾਲਤ ਨੂੰ ਦਸਿਆ ਗਿਆ ਕਿ ਪੀੜਤ ਫ਼ਰਵਰੀ 2020 ਵਿਚ ਸਿੰਗਾਪੁਰ ਸ਼ੈਲਟਰ ਹੋਮ ਤੋਂ ਭੱਜ ਗਈ ਸੀ ਅਤੇ ਉਸ ਸਮੇਂ ਉਸ ਦੀ ਉਮਰ 17 ਸਾਲ ਸੀ। ਇਸੇ ਤਰ੍ਹਾਂ ਦੌੜੀ ਇਕ ਹੋਰ ਲੜਕੀ ਰਾਹੀਂ ਉਸ ਨੂੰ ਡਨਲੋਪ ਸਟ੍ਰੀਟ ’ਤੇ ਸਥਿਤ ਬਾਲਾ ਦੇ ਬਾਰ ‘ਡਾਨ ਬਾਰ ਐਂਡ ਬਿਸਟ੍ਰੋ’ ਵਿਚ ਨੌਕਰੀ ਬਾਰੇ ਪਤਾ ਲੱਗਿਆ।

ਅਦਾਲਤ ਨੂੰ ਦਸਿਆ ਗਿਆ ਕਿ ਜਦੋਂ ਪੀੜਤਾ ਇੰਟਰਵਿਊ ਲਈ ਬਾਰ ਗਈ ਤਾਂ ਬਾਲਾ ਨੇ ਉਸ ਨੂੰ ਕਿਹਾ ਕਿ ਉਸ ਨੂੰ ਗਾਹਕਾਂ ਨੂੰ ਸ਼ਰਾਬ ਪਰੋਸਣ ਵਰਗੀਆਂ ਚੀਜ਼ਾਂ ਕਰਨੀਆਂ ਪੈਣਗੀਆਂ। ਬਾਲਾ ਨੇ ਉਸ ਨੂੰ ਨੌਕਰੀ ਤੋਂ ਭੱਜਣ ਵਾਲੀਆਂ ਹੋਰ ਕੁੜੀਆਂ ਨਾਲ ਬਾਰ ’ਚ ਰਹਿਣ ਦੀ ਪੇਸ਼ਕਸ਼ ਵੀ ਕੀਤੀ।

ਅਦਾਲਤ ਨੂੰ ਦਸਿਆ ਗਿਆ ਕਿ ਪੀੜਤ ਨੇ ਬਾਲਾ ਦੇ ਪ੍ਰਸਤਾਵ ਨੂੰ ਮਨਜ਼ੂਰ ਕਰ ਲਿਆ ਅਤੇ ਬਾਰ ’ਚ ਕੰਮ ਕਰਨਾ ਸ਼ੁਰੂ ਕਰ ਦਿਤਾ। ਇਸ ਦੌਰਾਨ ਪੁਲਿਸ ਨੂੰ ਸੂਚਨਾ ਮਿਲੀ ਕਿ ਭੱਜੀਆਂ ਕੁੜੀਆਂ ਨੂੰ ਬਾਰ ’ਚ ਪਨਾਹ ਦਿਤੀ ਜਾਂਦੀ ਹੈ, ਜਿਸ ਤੋਂ ਬਾਅਦ ਉਨ੍ਹਾਂ ਨੇ ਉਸ ਥਾਂ ’ਤੇ ਛਾਪਾ ਮਾਰਿਆ।

ਅਦਾਲਤ ਨੂੰ ਦਸਿਆ ਗਿਆ ਕਿ ਪੀੜਤਾ ਕੁੱਝ ਹੋਰ ਕੁੜੀਆਂ ਨਾਲ ਪੁਲਿਸ ਕਾਰਵਾਈ ਤੋਂ ਬਚਣ ਲਈ ਭੱਜ ਗਈ ਪਰ ਉਸ ਨੂੰ ਰਸਤੇ ’ਚ ਬਾਲਾ ਮਿਲਿਆ। ਬਾਲਾ ਉਨ੍ਹਾਂ ਨੂੰ ਇਹ ਕਹਿੰਦੇ ਹੋਏ ਅਪਣੇ ਘਰ ਲੈ ਗਿਆ ਕਿ ਉਹ ਉੱਥੇ ਸੁਰੱਖਿਅਤ ਰਹਿਣਗੀਆਂ। ਅਦਾਲਤ ਨੂੰ ਦਸਿਆ ਗਿਆ ਕਿ ਬਾਲਾ ਨੇ ਘਰ ’ਚ ਪੀੜਤਾ ਨਾਲ ਸ਼ਰਾਬ ਪੀਤੀ ਅਤੇ ਉਸ ਨਾਲ ਜਬਰ ਜਨਾਹ ਕੀਤਾ। ਇਹ ਵੀ ਦੋਸ਼ ਹੈ ਕਿ ਬਾਲਾ ਨੇ ਹੋਰ ਕੁੜੀਆਂ ਦਾ ਵੀ ਜਿਨਸੀ ਸੋਸ਼ਣ ਕੀਤਾ।

‘ਦਿ ਸਟ੍ਰੇਟਸ ਟਾਈਮਜ਼’ ਦੀ ਖਬਰ ਮੁਤਾਬਕ ਬਾਲਾ ’ਤੇ ਪੰਜ ਹੋਰ ਲੜਕੀਆਂ ਨਾਲ ਜੁੜੇ 22 ਹੋਰ ਦੋਸ਼ ਲੱਗੇ ਹਨ। ਇਨ੍ਹਾਂ ’ਚ ਮੁੱਖ ਤੌਰ ’ਤੇ ਜਿਨਸੀ ਅਪਰਾਧਾਂ ਨਾਲ ਸਬੰਧਤ ਮਾਮਲੇ ਸ਼ਾਮਲ ਹਨ ਜਿਨ੍ਹਾਂ ਦੀ ਸੁਣਵਾਈ ਵਿਚਾਰ ਅਧੀਨ ਹੈ

SHARE ARTICLE

ਏਜੰਸੀ

Advertisement

ਡਿਪਰੈਸ਼ਨ 'ਚ ਚਲੇ ਗਏ ਰਾਜਾ ਵੜਿੰਗ, ਹਾਈ ਕਮਾਨ ਦੇ ਦਬਾਅ ਹੇਠ ਨੇ ਰਾਜਾ | The Spokesman Debate

16 Dec 2025 2:55 PM

Rana balachaur Murder News : Kabaddi Coach ਦੇ ਕਤਲ ਦੀ Bambiha gang ਨੇ ਲਈ ਜ਼ਿੰਮੇਵਾਰੀ !

16 Dec 2025 2:54 PM

2 Punjabi youths shot dead in Canada : ਇੱਕ ਦੀ ਗੋ.ਲੀ.ਆਂ ਲੱਗਣ ਨਾਲ ਤੇ ਦੂਜੇ ਦੀ ਸਦਮੇ ਕਾਰਨ ਹੋਈ ਮੌਤ

15 Dec 2025 3:03 PM

Punjabi Gurdeep Singh shot dead in Canada: "ਆਜਾ ਸੀਨੇ ਨਾਲ ਲੱਗਜਾ ਪੁੱਤ, ਭੁੱਬਾਂ ਮਾਰ ਰੋ ਰਹੇ ਟੱਬਰ

15 Dec 2025 3:02 PM

Adv Ravinder Jolly : ਪੰਜਾਬ ਦੇ ਮੁੱਦੇ ਛੱਡ ਘੋੜਿਆਂ ਦੀ ਹਾਰ ਜਿੱਤ ਦੇ ਕੰਮ ਲੱਗੇ ਲੋਕਾਂ ਨੂੰ ਸਿੱਖ ਵਕੀਲ ਦੀ ਲਾਹਨਤ

15 Dec 2025 3:02 PM
Advertisement