America News: ਅਮਰੀਕਾ ਵਿਚ ਟਰੱਕਾਂ ਦੀ ਆਪਸ ’ਚ ਟੱਕਰ ਦੌਰਾਨ 2 ਭਰਾਵਾਂ ਦੀ ਹੋਈ ਮੌਤ
Published : Aug 9, 2024, 12:46 pm IST
Updated : Aug 9, 2024, 3:18 pm IST
SHARE ARTICLE
2 brothers died in a collision between trucks in America
2 brothers died in a collision between trucks in America

America News: ਟਰੱਕ ਨੂੰ ਅੱਗ ਲੱਗਣ ਕਾਰਨ ਜ਼ਿੰਦਾ ਸੜੇ ਦੋਵੇਂ ਭਰਾ

 

America News: ਕਰੀਬ ਢਾਈ ਸਾਲ ਪਹਿਲਾਂ ਹਰਿਆਣਾ ਦੇ ਯਮੁਨਾਨਗਰ ਦੇ ਰਾਦੌਰ ਕਸਬੇ ਦੇ ਪਿੰਡ ਹੜਤਾਨ ਤੋਂ ਕੈਨੇਡਾ ਵਿਖੇ ਪੜ੍ਹਨ ਲਈ ਗਏ ਦੋ ਚਚੇਰੇ ਭਰਾਵਾਂ ਦੀ ਅਮਰੀਕਾ ਵਿਚ ਟਰੱਕ ਹਾਦਸੇ ਵਿਚ ਜ਼ਿੰਦਾ ਸੜ ਜਾਣ ਨਾਲ ਦਰਦਨਾਕ ਮੌਤ ਹੋ ਗਈ ਸੀ। ਦੋਵੇਂ ਚਚੇਰੇ ਭਰਾ ਟਰੱਕ ਦੇ ਅੰਦਰ ਜ਼ਿੰਦਾ ਸੜ ਗਏ। ਦੋਵੇਂ ਭਰਾਵਾਂ ਦੀ ਸੜਕ ਹਾਦਸੇ 'ਚ ਮੌਤ ਦੀ ਸੂਚਨਾ ਮਿਲਦਿਆਂ ਹੀ ਪਿੰਡ ਅਤੇ ਇਲਾਕੇ 'ਚ ਸੋਗ ਦੀ ਲਹਿਰ ਦੌੜ ਗਈ |

ਪੜ੍ਹੋ ਇਹ ਖ਼ਬਰ :   PM Narendra Modi: PM ਨਰਿੰਦਰ ਮੋਦੀ ਨੇ ਸ਼ੁਰੂ ਕੀਤੀ 'ਹਰ ਘਰ ਤਿਰੰਗਾ ਮੁਹਿੰਮ', ‘ਐਕਸ’ ’ਤੇ DP ਬਦਲ ਕੇ ਲੋਕਾਂ ਨੂੰ ਕੀਤੀ ਇਹ ਅਪੀਲ

ਰਾਦੌਰ ਦੇ ਪਿੰਡ ਹੜਤਾਨ ਦੇ ਵਾਸੀ ਅਤੇ ਪੰਚਾਇਤੀ ਵਿਭਾਗ ਵਿੱਚ ਬਤੌਰ ਜੇ.ਈ ਕੰਮ ਕਰਦੇ ਤਰਸੇਮ ਕੁਮਾਰ ਨੇ ਗੱਲਬਾਤ ਕਰਦਿਆਂ ਦੱਸਿਆ ਕਿ ਉਸ ਦਾ ਚਚੇਰਾ ਭਰਾ ਰੋਹਿਤ ਉਰਫ ਲਵੀ ਪਾਲ (23) ਪੁੱਤਰ ਅਜਮੇਰ ਸਿੰਘ ਕਰੀਬ ਦੋ ਸਾਲ ਪਹਿਲਾਂ ਕੈਨੇਡਾ ਵਿੱਚ ਪੜ੍ਹਨ ਗਿਆ ਸੀ ਅਤੇ ਡੇਢ ਸਾਲ ਪਹਿਲਾਂ ਉਸ ਦਾ ਭਤੀਜਾ ਪ੍ਰਿੰਸ ਕੁਮਾਰ (23) ਪੁੱਤਰ ਲਾਭ ਸਿੰਘ ਇਸੇ ਸ਼ਹਿਰ ਵਿੱਚ ਪੜ੍ਹਨ ਗਿਆ ਸੀ।

ਪੜ੍ਹੋ ਇਹ ਖ਼ਬਰ :  Earthquake Today: ਤੜਕਸਾਰ ਭੂਚਾਲ ਦੇ ਝਟਕਿਆ ਨਾਲ ਕੰਬੀ ਧਰਤੀ, 4.4 ਮਾਪੀ ਗਈ ਤੀਬਰਤਾ

ਪੜ੍ਹਾਈ ਪੂਰੀ ਕਰਨ ਤੋਂ ਬਾਅਦ ਦੋਵੇਂ ਵਰਕ ਪਰਮਿਟ 'ਤੇ ਟਰੱਕ ਡਰਾਈਵਰ ਵਜੋਂ ਕੰਮ ਕਰ ਰਹੇ ਸਨ। ਇਹ ਦੋਵੇਂ ਕੈਨੇਡਾ ਤੋਂ ਟਰੱਕ ਵਿਚ ਅਮਰੀਕਾ ਗਏ ਸਨ। ਇਸ ਦੌਰਾਨ ਜਦੋਂ ਉਹ ਕੈਨੇਡਾ ਤੋਂ ਅਮਰੀਕਾ ਵਾਪਸ ਮਾਲ ਲੈ ਕੇ ਆ ਰਿਹਾ ਸੀ ਤਾਂ ਸੜਕ 'ਤੇ ਖੜ੍ਹੇ ਟਰੱਕ ਨਾਲ ਉਸ ਦਾ ਟਰੱਕ ਟਕਰਾ ਗਿਆ। ਜਿਸ ਕਾਰਨ ਉਸ ਦੇ ਟਰੱਕ ਦੀ ਡੀਜ਼ਲ ਟੈਂਕੀ ਨੂੰ ਅੱਗ ਲੱਗ ਗਈ।

ਪੜ੍ਹੋ ਇਹ ਖ਼ਬਰ :  Weather News: ਪੰਜਾਬ ਦੇ ਹਿਮਾਚਲ ਨਾਲ ਲੱਗਦੇ ਜ਼ਿਲ੍ਹਿਆਂ 'ਚ ਭਾਰੀ ਮੀਂਹ

ਅੱਗ ਇੰਨੀ ਭਿਆਨਕ ਸੀ ਕਿ ਪ੍ਰਿੰਸ ਅਤੇ ਰੋਹਿਤ ਜ਼ਿੰਦਾ ਸੜ ਗਏ। ਅਮਰੀਕਾ ਦੇ ਸਮੇਂ ਮੁਤਾਬਕ ਇਹ ਟਰੱਕ ਹਾਦਸਾ 7 ਜੁਲਾਈ ਨੂੰ ਦੁਪਹਿਰ 3:19 ਵਜੇ ਵਾਪਰਿਆ। ਮ੍ਰਿਤਕ ਰੋਹਿਤ ਦੇ ਪਿਤਾ ਅਜਮੇਰ ਸਿੰਘ ਅਤੇ ਮਾਂ ਜਸਵਿੰਦਰ ਦੋਵਾਂ ਨੂੰ ਮਿਲਣ ਲਈ 23 ਜੁਲਾਈ ਨੂੰ ਕੈਨੇਡਾ ਗਏ ਸਨ, ਜੋ ਇਸ ਸਮੇਂ ਕੈਨੇਡਾ ਵਿੱਚ ਹਨ। ਅੱਗ ਨਾਲ ਜ਼ਿੰਦਾ ਸੜ ਗਏ ਨੌਜਵਾਨਾਂ ਦੀਆਂ ਲਾਸ਼ਾਂ ਬੁਰੀ ਤਰ੍ਹਾਂ ਸੜ ਗਈਆਂ ਹਨ।

ਤਾਜ਼ਾ ਅਪਡੇਟਸ ਲਈ ਸਾਡੇ Whatsapp Broadcast Channel ਨਾਲ ਜੁੜੋ।

ਮਾਮਲੇ ਸਬੰਧੀ ਅਮਰੀਕਾ ਅਤੇ ਕੈਨੇਡਾ ਰਹਿੰਦੇ ਪਿੰਡ ਦੇ ਨੌਜਵਾਨ ਮੌਕੇ 'ਤੇ ਪਹੁੰਚ ਰਹੇ ਹਨ। ਤਾਂ ਜੋ ਪਰਿਵਾਰਕ ਮੈਂਬਰਾਂ ਦੀ ਮਦਦ ਕੀਤੀ ਜਾ ਸਕੇ। ਇਲਾਕੇ ਦੇ ਲੋਕਾਂ ਨੇ ਭਾਰਤ ਸਰਕਾਰ ਤੋਂ ਮੰਗ ਕੀਤੀ ਹੈ ਕਿ ਮ੍ਰਿਤਕ ਨੌਜਵਾਨਾਂ ਦੀਆਂ ਲਾਸ਼ਾਂ ਨੂੰ ਭਾਰਤ ਲਿਆਂਦਾ ਜਾਵੇ ਅਤੇ ਪੀੜਤ ਪਰਿਵਾਰਾਂ ਦੀ ਆਰਥਿਕ ਮਦਦ ਕੀਤੀ ਜਾਵੇ।

(For more Punjabi news apart from 2 brothers died in a collision between trucks in America, stay tuned to Rozana Spokesman)

 

SHARE ARTICLE

ਏਜੰਸੀ

Advertisement

ਕੁੜੀਆਂ ਨੂੰ ਛੇੜਨ ਵਾਲੇ ਜ਼ਰੂਰ ਵੇਖ ਲੈਣ ਇਹ ਵੀਡੀਓ ਪੁਲਿਸ ਨੇ ਗੰਜੇ, ਮੂੰਹ ਕਾਲਾ ਕਰ ਕੇ ਸਾਰੇ ਬਜ਼ਾਰ 'ਚ ਘੁਮਾਇਆ

29 Nov 2025 1:13 PM

'ਰਾਜਵੀਰ ਜਵੰਦਾ ਦਾ 'ਮਾਂ' ਗਾਣਾ ਸੁਣ ਕੇ ਇੰਝ ਲੱਗਦਾ ਜਿਵੇਂ ਉਸ ਨੂੰ ਅਣਹੋਣੀ ਦਾ ਪਤਾ ਸੀ'

28 Nov 2025 3:02 PM

ਦਿਲਰੋਜ਼ ਦੇ ਪਾਪਾ ਪਹੁੰਚੇ 13 ਸਾਲਾ ਕੁੜੀ ਦੀ ਅੰਤਮ ਅਰਦਾਸ 'ਚ

28 Nov 2025 3:01 PM

13 ਸਾਲਾ ਬੱਚੀ ਦੇ ਕਤਲ ਮਾਮਲੇ 'ਚ ਬੋਲੇ Jathedar Gargaj | Jalandhar Murder Case

27 Nov 2025 3:11 PM

13 ਸਾਲਾ ਕੁੜੀ ਦੇ ਕਾਤਲ ਕੋਲੋਂ ਹੁਣ ਤੁਰਿਆ ਵੀ ਨਹੀਂ ਜਾਂਦਾ, ਦੇਖੋ...

26 Nov 2025 1:59 PM
Advertisement