ਨਿਊਜ਼ੀਲੈਂਡ ਤੋਂ ਬਾਹਰ ਅਟਕੇ ਵੀਜ਼ਾ ਧਾਰਕਾਂ ਨੂੰ ਵੱਡੀ ਰਾਹਤ
Published : Sep 9, 2020, 10:22 pm IST
Updated : Sep 9, 2020, 10:22 pm IST
SHARE ARTICLE
image
image

ਕੋਰੋਨਾ ਦੀ ਮਿਆਦੀ ਮਾਰ ਤੋਂ ਬਚੇ ਰਹਿਣਗੇ ਰੈਜ਼ੀਡੈਂਟ ਵੀਜ਼ੇ

ਆਕਲੈਂਡ, 9 ਸਤੰਬਰ(ਹਰਜਿੰਦਰ ਸਿੰਘ ਬਸਿਆਲਾ) : ਨਿਊਜ਼ੀਲੈਂਡ ਲਈ ਲੱਗੇ ਰੈਜੀਡੈਂਟ ਵੀਜ਼ੇ ਵਾਲੇ ਜੋ ਨਿਊਜ਼ੀਲੈਂਡ ਆਉਣ ਦੀ ਤਿਆਰੀ 'ਚ ਸਨ ਪਰ ਕੋਰੋਨਾ ਕਾਰਨ ਲਗੀਆਂ ਪਾਬੰਦੀਆਂ ਕਰ ਕੇ ਇਥੇ ਨਹੀਂ ਆ ਸਕਦੇ ਸਨ, ਬੜੀ ਦੁਵਿਧਾ 'ਚ ਸਨ ਕਿ ਕਿਵੇਂ ਹੋਵੇਗਾ ਜੇਕਰ ਵੀਜ਼ੇ ਅਪਣੀ ਮਿਆਦ ਪੁਗਾ ਗਏ ਤਾਂ। ਪਰ ਇਸ ਦੌਰਾਨ ਨਿਊਜ਼ੀਲੈਂਡ ਸਰਕਾਰ ਨੇ ਅਜਿਹੇ ਕੇਸਾਂ 'ਚ ਵੱਡੀ ਰਾਹਤ ਦਿੰਦਿਆ ਆਖਿਆ ਹੈ ਕਿ ਉਹ ਸਮਝਦੇ ਹਨ ਕਿ ਨਵੇਂ ਰੈਜ਼ੀਡੈਂਟ ਵੀਜ਼ੇ ਵਾਲੇ ਲਗੀਆਂ ਸ਼ਰਤਾਂ ਕਾਰਨ ਨਹੀਂ ਆ ਸਕਦੇ, ਇਸ ਕਰ ਕੇ ਉਨ੍ਹਾਂ ਨੂੰ 12 ਮਹੀਨਿਆਂ ਦੀ ਮੁਹਲਤ ਦਿਤੀ ਜਾਂਦੀ ਹੈ ਕਿ ਉਹ ਨਿਊਜ਼ੀਲੈਂਡ ਆ ਸਕਣ। ਜਿਨ੍ਹਾਂ ਦੀਆਂ ਨਿਊਜ਼ੀਲੈਂਡ 'ਚ ਦਾਖ਼ਲ ਹੋਣ ਦੀਆਂ ਸ਼ਰਤਾਂ 2 ਫ਼ਰਵਰੀ 2020 ਤੋਂ ਬਾਅਦ ਦੀਆਂ ਸਨ ਉਨ੍ਹਾਂ ਸਾਰਿਆਂ ਨੂੰ 12 ਮਹੀਨਿਆਂ ਦਾ ਸਮਾਂ ਦਿਤਾ ਗਿਆ ਹੈ ਅਤੇ ਨਵੇਂ ਵੀਜ਼ੇ ਜਾਰੀ ਕੀਤੇ ਜਾਣਗੇ।


ਇਸ ਨਿਯਮ ਦੇ ਨਾਲ 5600 ਰੈਜੀਡੈਂਟ ਵੀਜ਼ਾ ਧਾਰਕਾਂ ਨੂੰ ਫਾਇਦਾ ਪਹੁੰਚੇਗਾ ਜਿਨ੍ਹਾਂ ਨੇ ਲੰਮੇ ਸਮੇਂ ਬਾਅਦ ਅਤੇ ਸ਼ਰਤਾਂ ਪੂਰੀਆਂ ਕਰਕੇ ਰੈਜੀਡੈਂਸੀ ਹਾਸਲ ਕੀਤੀ ਸੀ। ਜਿਹੜੇ ਇਥੇ ਹੁਣ ਵੀ ਆਉਣਾ ਚਾਹੁੰਦੇ ਹਨ ਉਨ੍ਹਾਂ ਨੂੰ ਸਰਕਾਰ ਤੋਂ ਛੋਟ ਲੈਣੀ ਹੋਵੇਗੀ। ਮੌਜੂਦਾ ਤਬਦੀਲੀਆਂ ਇਮੀਗ੍ਰੇਸ਼ਨ ਮੰਤਰੀ ਨੂੰ ਮਿਲੇ ਨਵੇਂ ਅਧਿਕਾਰਾਂ ਤਹਿਤ ਕੀਤੀਆਂ ਗਈਆਂ ਹਨ। ਸਰਕਾਰ ਨੇ ਨਿਊਜ਼ੀਲੈਂਡ ਦੇ ਵਿਚ ਪਹਿਲਾਂ ਤੋਂ ਮੌਜੂਦ ਵਰਕ ਵੀਜੇ ਵਾਲਿਆਂ ਦਾ ਵੀਜ਼ਾ ਪਹਿਲਾਂ ਹੀ 6 ਮਹੀਨਿਆਂ ਤਕ ਵਧਾ ਦਿਤਾ ਹੋਇਆ ਹੈ। ਅਕਤੂਬਰ ਦੇ ਅੰਤ ਤਕ ਖ਼ਤਮ ਹੋਣ ਵਾਲੇ ਵਿਜਟਰ ਵੀਜੇ ਵੀ 5 ਮਹੀਨਿਆਂ ਤਕ ਵਧਾਏ ਜਾ ਰਹੇ ਹਨ।

imageimage

ਦੇਸ਼ ਵਿਚ ਦਾਖ਼ਲ ਹੋਣ 'ਚ ਢਿੱਲ



ਸਰਕਾਰ ਨੇ ਉਨ੍ਹਾਂ ਲੋਕਾਂ ਲਈ ਦੇਸ਼ 'ਚ ਦਾਖ਼ਲ ਹੋਣ ਦੀ ਢਿੱਲ ਦੇਣ ਦਾ ਐਲਾਨ ਕੀਤਾ ਹੈ ਜਿਨ੍ਹਾਂ ਦੇ ਪੱਕੇ ਪ੍ਰਵਾਰਕ ਨਿਊਜ਼ੀਲੈਂਡ 'ਚ ਹਨ ਅਤੇ ਜੀਵਨ ਸਾਥੀ ਦੂਜੇ ਦੇਸ਼ 'ਚ ਫਸ ਕੇ ਰਹਿ ਗਿਆ ਹੈ। ਸਰਕਾਰ ਚਾਹੁੰਦੀ ਹੈ ਕਿ ਪਤੀ-ਪਤਨੀ ਜਾਂ ਜੀਵਨ ਸਾਥੀ ਵਾਲੇ ਇਕ ਥਾਂ ਇਕੱਤਰ ਹੋਣ ਅਤੇ ਇਸ ਲਈ ਉਨ੍ਹਾਂ ਲਈ ਵੀ ਬਾਰਡਰ ਖੋਲ੍ਹੇ ਜਾਣਗੇ। ਅਕਤੂਬਰ ਦੇ ਪਹਿਲੇ ਹਫ਼ਤੇ ਹੋਣ ਵਾਲੀਆਂ ਇਨ੍ਹਾਂ ਤਬਦੀਲੀਆਂ ਦਾ ਫ਼ਾਇਦਾ ਉਨ੍ਹਾਂ ਸਾਰੇ ਵੀਜ਼ਾ ਮੁਕਤ ਦੇਸ਼ਾਂ ਦੇ ਲੋਕਾਂ ਨੂੰ ਹੋਵੇਗਾ ਜਿਨ੍ਹਾਂ ਦਾ ਕੋਈ ਜੀਵਨ ਸਾਥੀ ਨਿਊਜ਼ੀਲੈਂਡ ਦਾ ਪੱਕਾ ਵਸਨੀਕ ਹੋਵੇ ਅਤੇ ਉਹ ਇਥੇ ਆਉਣਾ ਚਾਹੁੰਦੇ ਹੋਣ। ਉਨ੍ਹਾਂ ਨੂੰ ਇਸ ਸਬੰਧੀ ਅਰਜ਼ੀ ਦੇਣੀ ਹੋਵੇਗੀ ਅਤੇ ਫਿਰ ਆਗਿਆ ਦਿਤੀ ਜਾਵੇਗੀ। ਕਈ ਕੇਸਾਂ ਵਿਚ ਕ੍ਰਿਟੀਕਲ ਵੀਜ਼ਾ ਦਿਤਾ ਜਾਵੇਗਾ, ਆਸਟਰੇਲੀਆ ਵਾਲਿਆਂ ਨੂੰ ਦਾਖ਼ਲੇ ਉਤੇ ਰੈਜੀਡੈਂਟ ਵੀਜਾ ਵੀ ਦਿਤਾ ਜਾਵੇਗਾ।


14 ਦਿਨ ਵਾਸਤੇ ਹਰ ਆਉਣ ਵਾਲੇ ਨੂੰ ਏਕਾਂਤਵਾਸ ਰਹਿਣਾ ਹੋਵੇਗਾ।



ਵਰਕ ਵੀਜ਼ੇ ਵਾਲਿਆਂ ਲਈ ਵੀ ਚੰਗੀ ਖ਼ਬਰ

ਕੁਝ ਵਰਕ ਵੀਜ਼ੇ ਵਾਲੇ ਜੋ ਦੂਜੇ ਦੇਸ਼ਾਂ 'ਚ ਕੋਰੋਨਾ ਕਰ ਕੇ ਅਟਕੇ ਪਏ ਹਨ ਅਤੇ ਸਰਹੱਦ ਬੰਦ ਹੋਣ ਕਰ ਕੇ ਉਨ੍ਹਾਂ ਨੂੰ ਇਥੇ ਆਉਣ 'ਤੇ ਮਨਾਹੀ ਹੈ, ਦੇ ਲਈ ਵੀ ਕੁਝ ਦਰਵਾਜ਼ੇ ਖੋਲ੍ਹੇ ਜਾ ਰਹੇ ਹਨ। ਜਿਹੜੇ ਲੋਕਾਂ ਨੂੰ ਇਥੇ ਹੁਣ ਵੀ ਓਹੀ ਨੌਕਰੀ ਦੀ ਪੇਸ਼ਕਸ਼ ਹੈ, ਜਾਂ ਉਨ੍ਹਾਂ ਦਾ ਬਿਜ਼ਨਸ ਹੈ। ਇਨ੍ਹਾਂ ਦੇ ਛੋਟੇ ਬੱਚੇ ਅਤੇ ਜੀਵਨ ਸਾਥੀ ਵੀ ਨਿਊਜ਼ੀਲੈਂਡ ਆਉਣ ਲਈ ਅਪਲਾਈ ਕਰ ਸਕਦੇ ਹਨ। ਸਰਕਾਰ ਮੰਨਦੀ ਹੈ ਕਿ ਬਹੁਤ ਸਾਰੇ ਲੋਕਾਂ ਦੇ ਪ੍ਰਵਾਰ ਇਥੇ ਸਾਲਾਂ ਤੋਂ ਰਹਿ ਰਹੇ ਸਨ ਅਤੇ ਨਿਊਜ਼ੀਲੈਂਡ ਲੰਮਾ ਸਮਾਂ ਰਹਿਣ ਦਾ ਪ੍ਰੋਗਰਾਮ ਬਣਾਈ ਬੈਠੇ ਸਨ, ਉਨ੍ਹਾਂ ਨਾਲ ਨਿਆਂ ਹੋਣਾ ਚਾਹੀਦਾ ਹੈ ਜਿਸ ਕਰ ਕੇ ਉਨ੍ਹਾਂ ਨੂੰ ਵਾਪਸ ਬੁਲਾਇਆ ਜਾਵੇਗਾ ਤਾਂ ਕਿ ਉਨ੍ਹਾਂ ਦਾ ਨਿਊਜ਼ੀਲੈਂਡ ਦੇ ਨਾਲ ਮਜ਼ਬੂਤ ਸਬੰਧ ਬਣਿਆ ਰਹੇ।

SHARE ARTICLE

ਏਜੰਸੀ

Advertisement

Punjab Weather Update: ਪੈ ਗਏ ਗੜ੍ਹੇ, ਭਾਰੀ ਮੀਂਹ ਨੇ ਮੌਸਮ ਕੀਤਾ ਠੰਢਾ, ਤੁਸੀਂ ਵੀ ਦੱਸੋ ਆਪਣੇ ਇਲਾਕੇ ਦਾ ਹਾਲ |

19 Apr 2024 4:31 PM

Barnala News: ਪੰਜਾਬ 'ਚ ਬਹੁਤ ਵੱਡਾ ਸਕੂਲੀ ਵੈਨ ਨਾਲ ਹਾਦਸਾ,14 ਜਵਾਕ ਹੋਏ ਜਖ਼ਮੀ, ਮਾਪੇ ਵੀ ਪਹੁੰਚ ਗਏ | LIVE

19 Apr 2024 4:12 PM

Chandigarh News: ਰੱਬਾ ਆਹ ਕਹਿਰ ਕਿਸੇ 'ਤੇ ਨਾਂਹ ਕਰੀਂ, ਸੁੱਤੇ ਪਰਿਵਾਰ ਤੇ ਡਿੱਗਿਆ ਲੈਂਟਰ, ਮਾਂ ਤਾਂ ਤੋੜ ਗਈ ਦਮ,

19 Apr 2024 3:52 PM

Ludhiana News: ਦਿਲ ਰੋ ਪੈਂਦਾ ਦਿਲਰੋਜ਼ ਦੇ ਮਾਪੇ ਦੇਖ ਕੇ..ਦਫ਼ਨ ਵਾਲੀ ਥਾਂ ਤੇ ਪਹੁੰਚ ਕੇ ਰੋ ਪਏ ਸਾਰੇ,ਤੁਸੀ ਵੀ....

19 Apr 2024 3:32 PM

Big Breaking: 'ਨਾ ਮਜੀਠੀਆ ਫੋਨ ਚੁਕਦੇ ਨਾ ਬਾਦਲ.. ਮੈਂ ਕਿਹੜਾ ਤਨਖਾਹ ਲੈਂਦਾ ਹਾਂ' ਤਲਬੀਰ ਗਿੱਲ ਨੇ ਫਿਰ ਦਿਖਾਏ....

19 Apr 2024 2:26 PM
Advertisement