
ਪਾਕਿਸਤਾਨ ਦੇ ਨਿਊਜ਼ ਚੈਨਲਾਂ 'ਤੇ ਸਰਕਾਰ ਦੇ ਇਸ ਫਰਮਾਨ ਖਿਲਾਫ਼ ਅਵਾਜ਼ਾਂ ਉੱਠਣੀਆਂ ਸ਼ੁਰੂ ਹੋ ਗਈਆਂ ਹਨ।
ਕਾਬੁਲ - ਇਮਰਾਨ ਖਾਨ ਸਰਕਾਰ ਨੇ ਸਾਰੇ ਕੇਂਦਰੀ ਵਿੱਦਿਅਕ ਅਦਾਰਿਆਂ ਦੇ ਅਧਿਆਪਕਾਂ ਲਈ ਇੱਕ ਨਵਾਂ ਫਰਮਾਨ ਜਾਰੀ ਕੀਤਾ ਹੈ। ਜਿਸ ਵਿਚ ਕਿਹਾ ਗਿਆ ਹੈ ਕਿ ਫੈਡਰਲ ਡਾਇਰੈਕਟੋਰੇਟ ਆਫ਼ ਐਜੂਕੇਸ਼ਨ (FDE) ਅਧੀਨ ਕਿਸੇ ਵੀ ਸਕੂਲ, ਕਾਲਜ ਜਾਂ ਯੂਨੀਵਰਸਿਟੀ ਦੇ ਅਧਿਆਪਕ ਜੀਨ, ਟੀ-ਸ਼ਰਟ ਜਾਂ ਟਾਈਟ ਕੱਪੜੇ ਨਹੀਂ ਪਾ ਸਕਣਗੇ। ਇਸ ਤੋਂ ਕੁਝ ਦਿਨ ਪਹਿਲਾਂ ਬਹਾਵਲਪੁਰ ਮੈਡੀਕਲ ਕਾਲਜ ਵਿਚ ਵਿਦਿਆਰਥੀਆਂ ਨੂੰ ਵੀ ਅਜਿਹੇ ਕੱਪੜੇ ਪਾਉਣ ਤੋਂ ਰੋਕ ਦਿੱਤਾ ਗਿਆ ਸੀ।
Imran government bans teachers from wearing jeans, t-shirts, or tight clothes
ਪਾਕਿਸਤਾਨ ਦੇ ਮਸ਼ਹੂਰ ਸਿੱਖਿਆ ਸ਼ਾਸਤਰੀ ਪਰਵੇਜ਼ ਹੁਦਭੇ ਸਮੇਤ ਕਈ ਲੋਕਾਂ ਨੇ ਸਰਕਾਰ ਦੇ ਇਸ ਆਦੇਸ਼ ਦਾ ਵਿਰੋਧ ਕੀਤਾ ਹੈ। ਪਰਵੇਜ਼ ਨੇ ਇੱਕ ਟੀਵੀ ਪ੍ਰੋਗਰਾਮ ਵਿਚ ਕਿਹਾ- ਅਸੀਂ ਪਹਿਲਾਂ ਹੀ ਹਰ ਪੱਖੋਂ ਬਹੁਤ ਪਛੜ ਗਏ ਹਾਂ, ਹੁਣ ਸਰਕਾਰ ਮਿਆਰੀ ਸਿੱਖਿਆ ਦੀ ਬਜਾਏ ਤਾਲਿਬਾਨ ਦਾ ਰਾਜ ਅਪਣਾਉਣ ਜਾ ਰਹੀ ਹੈ।
Imran Khan
ਇਮਰਾਨ ਸਰਕਾਰ ਨੇ 7 ਸਤੰਬਰ ਨੂੰ FDE ਰਾਹੀਂ ਇਹ ਨੋਟੀਫਿਕੇਸ਼ਨ ਜਾਰੀ ਕਰਵਾਇਆ। ਇਹ ਕਿਹਾ ਗਿਆ ਹੈ- FDE ਨੇ ਖੋਜ ਦੌਰਾਨ ਪਾਇਆ ਹੈ ਕਿ ਲੋਕਾਂ ਦੇ ਦਿਮਾਗ ਉੱਤੇ ਪਹਿਰਾਵੇ ਦਾ ਪ੍ਰਭਾਵ ਸਮਝ ਤੋਂ ਜ਼ਿਆਦਾ ਪੈਂਦਾ ਹੈ। ਪਹਿਲਾ ਪ੍ਰਭਾਵ ਤਾਂ ਵਿਦਿਆਰਥੀਆਂ 'ਤੇ ਹੀ ਹੁੰਦਾ ਹੈ। ਅਸੀਂ ਫੈਸਲਾ ਕੀਤਾ ਹੈ ਕਿ ਮਹਿਲਾਂ ਅਧਿਆਪਕ ਹੁਣ ਤੋਂ ਜੀਨਸ ਜਾਂ ਟਾਈਟ ਕੱਪੜੇ ਨਹੀਂ ਪਾ ਸਕਣਗੀਆਂ। ਮਰਦ ਅਧਿਆਪਕਾਂ 'ਤੇ ਵੀ ਤੁਰੰਤ ਪ੍ਰਭਾਵ ਨਾਲ ਜੀਨਸ ਅਤੇ ਟੀ-ਸ਼ਰਟ ਪਾਉਣ 'ਤੇ ਪਾਬੰਦੀ ਲਗਾਈ ਜਾ ਰਹੀ ਹੈ।
jeans
ਉਨ੍ਹਾਂ ਨੂੰ ਕਲਾਸ ਅਤੇ ਲੈਬਾਂ ਵਿਚ ਟੀਚਿੰਗ ਗਾਉਨ ਜਾਂ ਕੋਟ ਪਹਿਨਣ ਦੀ ਜ਼ਰੂਰਤ ਹੋਵੇਗੀ। ਪੰਜਾਬ ਸੂਬੇ ਵਿਚ ਵੀ ਇਮਰਾਨ ਖ਼ਾਨ ਦੀ ਪਾਰਟੀ ਪਾਕਿਸਤਾਨ ਤਹਿਰੀਕ-ਏ-ਇਨਸਾਫ਼ ਦੀ ਸਰਕਾਰ ਹੈ। ਇੱਥੇ ਪਿਛਲੇ ਹਫਤੇ ਰਾਜ ਸਰਕਾਰ ਨੇ ਬਹਾਵਲਪੁਰ ਮੈਡੀਕਲ ਕਾਲਜ ਵਿਚ ਵਿਦਿਆਰਥੀਆਂ ਨੂੰ ਜੀਨਸ ਅਤੇ ਟੀ-ਸ਼ਰਟ ਪਾਉਣ 'ਤੇ ਪਾਬੰਦੀ ਲਗਾ ਦਿੱਤੀ ਸੀ, ਇਹ ਕਹਿੰਦੇ ਹੋਏ ਕਿ ਸਿਰਫ ਰਵਾਇਤੀ ਕੱਪੜਿਆਂ ਦੀ ਹੀ ਇਜਾਜ਼ਤ ਹੋਵੇਗੀ ਅਤੇ ਇਸ ਦੇ ਉੱਤੇ ਇੱਕ ਮੈਡੀਕਲ ਕੋਟ ਦੀ ਜ਼ਰੂਰਤ ਹੋਵੇਗੀ।
ਇਹ ਵੀ ਪੜ੍ਹੋ - ਦਿੱਲੀ ਕਿਸਾਨ ਮੋਰਚੇ ਤੋਂ ਆਈ ਦੁਖਦਾਈ ਖ਼ਬਰ, ਸੰਘਰਸ਼ ਦੌਰਾਨ ਇਕ ਹੋਰ ਕਿਸਾਨ ਦੀ ਹੋਈ ਮੌਤ
Imran government bans teachers from wearing jeans, t-shirts, or tight clothes
ਇਹ ਵੀ ਪੜੋ - Tokyo Paralympics ਵਿਚ ਹਿੱਸਾ ਲੈਣ ਵਾਲੇ ਖਿਡਾਰੀਆਂ ਨੂੰ ਮਿਲੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ
ਪਾਕਿਸਤਾਨ ਦੇ ਨਿਊਜ਼ ਚੈਨਲਾਂ 'ਤੇ ਸਰਕਾਰ ਦੇ ਇਸ ਫਰਮਾਨ ਖਿਲਾਫ਼ ਅਵਾਜ਼ਾਂ ਉੱਠਣੀਆਂ ਸ਼ੁਰੂ ਹੋ ਗਈਆਂ ਹਨ। ਕੁਝ ਲੋਕ ਕਹਿੰਦੇ ਹਨ ਕਿ ਜਿਸ ਦੇਸ਼ ਵਿਚ ਵਜ਼ੀਰ-ਏ-ਆਜ਼ਮ ਯਾਨੀ ਪ੍ਰਧਾਨ ਮੰਤਰੀ ਔਰਤਾਂ ਦੇ ਕੱਪੜਿਆਂ ਨੂੰ ਜਿਨਸੀ ਅੱਤਿਆਚਾਰਾਂ ਲਈ ਜ਼ਿੰਮੇਵਾਰ ਠਹਿਰਾਉਂਦੇ ਹਨ ਉੱਥੇ ਅਜਿਹੇ ਫਰਮਾਨ ਤਾਂ ਜਾਰੀ ਹੋਣੇ ਹੀ ਸਨ ਪਰ ਉਨ੍ਹਾਂ ਨੂੰ ਇਹ ਦੱਸਣਾ ਚਾਹੀਦਾ ਹੈ ਕਿ 3 ਸਾਲ ਦੀਆਂ ਬੱਚੀਆਂ ਦੇ ਬਲਾਤਕਾਰ ਅਤੇ ਕਤਲ ਲਈ ਕਿਹੜੇ ਨਿਯਮ ਲਾਗੂ ਹੁੰਦੇ ਹਨ।
ਇਮਰਾਨ ਨੇ ਹਾਲ ਹੀ ਵਿਚ ਇੱਕ ਭਾਸ਼ਣ ਵਿਚ ਕਿਹਾ ਸੀ ਕਿ ਦੇਸ਼ ਵਿਚ ਹੋਣ ਵਾਲੇ ਜਿਨਸੀ ਸੋਸ਼ਣ ਦੇ ਲਈ ਮਹਿਲਾਵਾਂ ਦੇ ਪੱਛਮੀ ਆਊਟਫਿਟ ਅਤੇ ਦੂਸਰੇ ਦੇਸ਼ਾਂ ਦੀਆਂ ਫਿਲਮਾਂ ਵੀ ਜ਼ਿੰਮੇਵਾਰ ਹਨ ਅਤੇ ਲੋਕਾਂ ਨੂੰ ਪੱਛਮੀ ਮਾਨਸਿਕਤਾ ਤੋਂ ਬਚਣਾ ਚਾਹੀਦਾ ਹੈ। ਇਹ ਮਾਨਸਿਕ ਗੁਲਾਮੀ ਹੈ।