ਬ੍ਰਿਟੇਨ ਦੀ ਮਹਾਰਾਣੀ ਐਲਿਜ਼ਾਬੈਥ-II ਦਾ ਦਿਹਾਂਤ, ਪ੍ਰਿੰਸ ਚਾਰਲਸ ਹੋਣਗੇ ਨਵੇਂ ਰਾਜਾ
Published : Sep 9, 2022, 7:24 am IST
Updated : Sep 9, 2022, 7:24 am IST
SHARE ARTICLE
Price Charles will succeed Queen Elizabeth II
Price Charles will succeed Queen Elizabeth II

ਮਹਾਰਾਣੀ ਦੀ ਮੌਤ ਤੋਂ ਬਾਅਦ ਉਹਨਾਂ ਦੇ ਸਭ ਤੋਂ ਵੱਡੇ ਪੁੱਤਰ ਚਾਰਲਸ ਰਾਸ਼ਟਰੀ ਸੋਗ ਵਿਚ ਦੇਸ਼ ਦੀ ਅਗਵਾਈ ਕਰਨਗੇ।

 


ਲੰਡਨ: ਬ੍ਰਿਟੇਨ ਦੀ ਮਹਾਰਾਣੀ ਐਲਿਜ਼ਾਬੈਥ-2 ਦਾ ਸਕਾਟਲੈਂਡ ਦੇ ਬਾਲਮੋਰਲ ਪੈਲੇਸ ਵਿਚ 96 ਸਾਲ ਦੀ ਉਮਰ ਵਿਚ ਦਿਹਾਂਤ ਹੋ ਗਿਆ। ਬਕਿੰਘਮ ਪੈਲੇਸ ਵਲੋਂ ਜਾਰੀ ਬਿਆਨ ਵਿਚ ਕਿਹਾ ਗਿਆ ਹੈ ਕਿ ਮਹਾਰਾਣੀ ਐਲਿਜ਼ਾਬੈਥ ਦਾ ਅੱਜ ਦੁਪਹਿਰ ਬਾਲਮੋਰਲ ਵਿਖੇ ਦੇਹਾਂਤ ਹੋ ਗਿਆ।

ਜ਼ਿਕਰਯੋਗ ਹੈ ਕਿ ਇਸ ਸਮੇਂ ਮਹਾਰਾਣੀ ਐਲਿਜ਼ਾਬੈਥ ਕਿਤੇ ਵੀ ਜਾਣ ਤੋਂ ਅਸਮਰੱਥ ਸੀ। ਇਸ ਲਈ ਉਹ ਲੰਡਨ ਦੇ ਬਕਿੰਘਮ ਪੈਲੇਸ ਦੀ ਬਜਾਏ ਸਕਾਟਲੈਂਡ ਦੇ ਬਾਲਮੋਰਲ ਕੈਸਲ ਵਿਚ ਅਪਣੀਆਂ ਮੀਟਿੰਗਾਂ ਕਰ ਰਹੇ ਸਨ। ਮਹਾਰਾਣੀ ਐਲਿਜ਼ਾਬੈਥ ਪਿਛਲੇ ਸਾਲ ਅਕਤੂਬਰ ਤੋਂ ਸਿਹਤ ਸਮੱਸਿਆਵਾਂ ਨਾਲ ਜੂਝ ਰਹੀ ਸੀ।

ਮਹਾਰਾਣੀ ਐਲਿਜ਼ਾਬੈਥ 2 ਸਿਰਫ਼ 25 ਸਾਲ ਦੀ ਸੀ ਜਦੋਂ ਬ੍ਰਿਟੇਨ ਦੀ ਗੱਦੀ ’ਤੇ ਉਹਨਾਂ ਦੀ ਤਾਜਪੋਸ਼ੀ ਕੀਤੀ ਗਈ ਸੀ। ਉਦੋਂ ਤੋਂ ਲੈ ਕੇ ਹੁਣ ਤਕ ਲਗਭਗ 70 ਦਹਾਕਿਆਂ ਤਕ ਉਹ ਇਸ ਗੱਦੀ ’ਤੇ ਕਾਬਜ਼ ਸੀ। ਉਹ 96 ਸਾਲਾਂ ਦੀ ਸੀ ਅਤੇ ਬ੍ਰਿਟੇਨ ਵਿਚ ਸੱਤਾ ਸੰਭਾਲਣ ਵਾਲੀ ਸੱਭ ਤੋਂ ਬਜ਼ੁਰਗ ਔਰਤ ਸੀ। ਇਸ ਤੋਂ ਇਲਾਵਾ ਮਹਾਰਾਣੀ ਐਲਿਜ਼ਾਬੈਥ ਦਾ ਨਾਂ ਦੁਨੀਆਂ ਦੇ ਸੱਭ ਤੋਂ ਪੁਰਾਣੇ ਸ਼ਾਸਕਾਂ ਵਿਚ ਸ਼ਾਮਲ ਸੀ।

ਪ੍ਰਿੰਸ ਚਾਰਲਸ ਹੋਣਗੇ ਨਵੇਂ ਰਾਜਾ

ਮਹਾਰਾਣੀ ਦੀ ਮੌਤ ਤੋਂ ਬਾਅਦ ਉਹਨਾਂ ਦੇ ਸਭ ਤੋਂ ਵੱਡੇ ਪੁੱਤਰ ਚਾਰਲਸ ਰਾਸ਼ਟਰੀ ਸੋਗ ਵਿਚ ਦੇਸ਼ ਦੀ ਅਗਵਾਈ ਕਰਨਗੇ। ਮਹਾਰਾਣੀ ਦੀ ਮੌਤ ਤੋਂ ਬਾਅਦ ਬ੍ਰਿਟੇਨ ਦੇ ਨਵੇਂ ਮਹਾਰਾਜਾ ਅਤੇ 14 ਰਾਸ਼ਟਰਮੰਡਲ ਦੇਸ਼ਾਂ ਦੇ ਮੁਖੀ ਹੋਣਗੇ। ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮਹਾਰਾਣੀ ਦੇ ਦੇਹਾਂਤ 'ਤੇ ਦੁੱਖ ਜ਼ਾਹਿਰ ਕੀਤਾ ਹੈ। ਇਸ ਦੇ ਨਾਲ ਹੀ ਉਹਨਾਂ ਨੇ ਮਹਾਰਾਣੀ ਨਾਲ ਯਾਦਗਾਰ ਬੈਠਕਾਂ ਨੂੰ ਯਾਦ ਕੀਤਾ।

 

 

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਗੈਂਗਸਟਰ ਗੋਲਡੀ ਬਰਾੜ ਦੇ ਮਾਤਾ-ਪਿਤਾ ਨੂੰ ਕੀਤਾ ਗਿਆ ਗ੍ਰਿਫ਼ਤਾਰ

27 Jan 2026 10:38 AM

ਨਾਭਾ 'ਚ ਹੈੱਡ ਕਾਂਸਟੇਬਲ ਦਾ ਹੋਇਆ ਅੰਤਮ ਸਸਕਾਰ

27 Jan 2026 10:24 AM

ਹਰਜੀਤ ਸਿੰਘ ਰਸੂਲਪੁਰ ਦਾ ਬਾਬਾ ਬਲਬੀਰ ਸਿੰਘ 96 ਕਰੋੜੀ ਖ਼ਿਲਾਫ਼ ਵੱਡਾ ਬਿਆਨ

25 Jan 2026 2:09 PM

Deadly Chinese Dor Kite String: ਹਾਏ ਮੇਰਾ ਤਰਨਜੋਤ,China Dor ਨੇ ਰੋਲ ਦਿੱਤਾ ਮਾਂ ਦਾ ਇਕਲੌਤਾ ਪੁੱਤ

25 Jan 2026 2:08 PM

ਲਈ ਖਰੀਦੀ ਲਾਟਰੀ 10 ਲੱਖ ਦੀ ਨਿਕਲੀ, ਲੁਧਿਆਣਾ ਤੋਂ ਲੈ ਕੇ ਆਇਆ ਸੀ ਸਾਲਾ

23 Jan 2026 3:09 PM
Advertisement