
ਇਸ ਦੀ ਕੀਮਤ 23 ਮਿਲੀਅਨ ਅਮਰੀਕੀ ਡਾਲਰ ਭਾਵ ਕਿ 191 ਕਰੋੜ ਰੁਪਏ ਹੈ।
ਲੰਡਨ : ਮਹਾਰਾਣੀ ਐਲਿਜ਼ਾਬੈਥ (ਦੂਜੀ) ਦੀ ਪਹਿਲੀ ਬਰਸੀ ’ਤੇ ਭਾਰਤੀ ਮੂਲ ਦੇ ਈਸਟ ਇੰਡੀਆ ਕੰਪਨੀ ਦੇ ਸੀਈਓ ਸੰਜੀਵ ਮਹਿਤਾ ਨੇ ਹੀਰੇ ਤੇ ਸੋਨੇ ਨਾਲ ਬਣਿਆ ਸਿੱਕਾ ਜਾਰੀ ਕੀਤਾ ਹੈ। ਐਲਿਜ਼ਾਬੈਥ (ਦੂਜੀ) ਦੀ ਯਾਦ ਵਿਚ ਸਿੱਕੇ ਨੂੰ 16 ਮਹੀਨਿਆਂ ਦੀ ਸਖ਼ਤ ਮਿਹਨਤ ਨਾਲ ਤਿਆਰ ਕੀਤਾ ਗਿਆ ਹੈ। ਇਸ ਨੂੰ ਹੁਣ ਤਕ ਦਾ ਸੱਭ ਤੋਂ ਕੀਮਤੀ ਸਿੱਕਾ ਮੰਨਿਆ ਜਾ ਰਿਹਾ ਹੈ। ਇਸ ਦੀ ਕੀਮਤ 23 ਮਿਲੀਅਨ ਅਮਰੀਕੀ ਡਾਲਰ ਭਾਵ ਕਿ 191 ਕਰੋੜ ਰੁਪਏ ਹੈ।
ਦਿ ਕ੍ਰਾਊਨ ਨਾਂ ਦੇ ਸਿੱਕੇ ਵਿਚ 6426 ਨਗ ਹੀਰੇ ਤੇ 24 ਕੈਰਟ ਦੇ 11 ਸੋਨੇ ਦੇ ਸਿੱਕੇ ਸ਼ਾਮਲ ਕੀਤੇ ਗਏ ਹਨ। ਸਿੱਕੇ ਦੀ ਤਿਆਰੀ ਦੌਰਾਨ ਭਾਰਤ, ਸਿੰਗਾਪੁਰ, ਜਰਮਨੀ, ਯੂਕੇ ਤੇ ਸ੍ਰੀਲੰਕਾ ਦੇ ਮਾਹਰ ਕਾਰੀਗਰ ਸ਼ਾਮਲ ਸਨ।