
ਅੰਤਰਰਾਸ਼ਟਰੀ ਮੁਦਰਾ ਕੋਸ਼ ਨੇ ਵਿਤੀ ਸਾਲ 2018 ਵਿਚ ਭਾਰਤ ਦੀ ਵਿਕਾਸ ਦਰ ਦਾ ਅੰਦਾਜ਼ਾ 7.3 ਫੀਸਦੀ ਰੱਖਿਆ ਹੈ। ਵਿਤੀ ਸਾਲ 2019 ਦੇ ਲਈ ਇਹ ਅੰਦਾਜ਼ਾ 7.4 ਫੀਸਦੀ ਕਰ ਦਿਤਾ ਹੈ
ਵਾਸ਼ਿੰਗਟਨ, ( ਭਾਸ਼ਾ) : ਅੰਤਰਰਾਸ਼ਟਰੀ ਮੁਦਰਾ ਕੋਸ਼ ਨੇ ਵਿਤੀ ਸਾਲ 2018 ਵਿਚ ਭਾਰਤ ਦੀ ਵਿਕਾਸ ਦਰ ਦਾ ਅੰਦਾਜ਼ਾ 7.3 ਫੀਸਦੀ ਰੱਖਿਆ ਹੈ। ਜਦਕਿ ਵਿਤੀ ਸਾਲ 2019 ਦੇ ਲਈ ਇਹ ਅੰਦਾਜ਼ਾ 7.4 ਫੀਸਦੀ ਕਰ ਦਿਤਾ ਹੈ। 2017 ਵਿਚ ਭਾਰਤ ਦੀ ਵਿਕਾਸ ਦਰ 6.7 ਫੀਸਦੀ ਸੀ। ਆਈਐਮਐਫ ਨੇ ਅਪਣੀ ਵਿਸ਼ਵ ਆਰਥਿਕ ਨਜ਼ਰੀਆ ਰਿਪੋਰਟ ਵਿਚ ਕਿਹਾ ਹੈ ਕਿ 2018 ਵਿਚ ਭਾਰਤ ਦੀ ਵਿਕਾਸ ਦਰ 7.3 ਫੀਸਦੀ ਰਹਿਣ ਦਾ ਅੰਦਾਜ਼ਾ ਹੈ ਅਤੇ 2019 ਵਿਚ ਇਹ 7.4 ਫੀਸਦੀ ਰਹੇਗੀ। ਹਾਲਾਂਕਿ ਇਹ ਅਪ੍ਰੈਲ 2018 ਵਿਚ ਸਾਲ 2019 ਦੇ ਲਈ ਵਿਸ਼ਵ ਆਰਥਿਕ ਨਜ਼ਰੀਆ ਰਿਪੋਰਟ ਤੋਂ ਥੋੜੀ ਘੱਟ ਹੈ।
India
ਇਸਦਾ ਮੁਖ ਕਾਰਨ ਕੱਚੇ ਤੇਲ ਦੀਆਂ ਕੀਮਤਾਂ ਵਿਚ ਵਾਧਾ ਅਤੇ ਵਿਸ਼ਵ ਆਰਥਿਕ ਹਾਲਤਾਂ ਦਾ ਮੁਸ਼ਕਲ ਹੋਣਾ ਦਸਿਆ ਗਿਆ ਹੈ। ਆਈਐਮਐਫ ਨੇ ਕਿਹਾ ਹੈ ਕਿ ਜੇਕਰ ਇਹ ਅੰਦਾਜ਼ਾ ਸਹੀ ਰਿਹਾ ਤਾਂ ਭਾਰਤ ਫਿਰ ਤੋਂ ਦੁਨੀਆਂ ਵਿਚ ਸੱਭ ਤੋਂ ਵੱਧ ਤੇਜ਼ੀ ਨਾਲ ਵਧਣ ਵਾਲੀ ਅਰਥਵਿਵਸਥਾ ਦਾ ਦਰਜ਼ਾ ਹਾਸਿਲ ਕਰ ਲਵੇਗਾ। ਇਹ ਚੀਨ ਦੇ ਮੁਕਾਬਲੇ 0.7 ਫੀਸਦੀ ਵੱਧ ਹੋਵੇਗਾ। 2018 ਵਿਚ ਚੀਨ ਨੂੰ ਉਹ 0.7 ਫੀਸਦੀ ਪੁਆਇੰਟ ਅਤੇ 2019 ਵਿਚ 1.2 ਫੀਸਦੀ ਪੁਆਇੰਟ ਨਾਲ ਪਛਾੜ ਦੇਵੇਗਾ। 2017 ਵਿਚ ਚੀਨ ਸੱਭ ਤੋਂ ਵੱਧ ਤੇਜ਼ੀ ਨਾਲ ਵਿਕਾਸ ਦਰ ਪਾਉਣ ਵਾਲਾ ਦੇਸ਼ ਸੀ ਅਤੇ ਉਹ ਭਾਰਤ ਤੋਂ 0.2 ਫੀਸਦੀ ਪੁਆਇੰਟ ਤੋਂ ਅੱਗੇ ਸੀ।
GST
ਆਈਐਮਐਫ ਨੇ ਕਿਹਾ ਕਿ ਭਾਰਤੀ ਅਰਥਵਿਵਸਥਾ ਵਿਚ ਤੇਜ਼ੀ ਨਾਲ ਇਹ ਸਪਸ਼ੱਟ ਹੈ ਕਿ ਜੀਐਸਟੀ ਜਿਹੇ ਸੁਧਾਰਾਂ ਅਤੇ ਮੁਦਰਾ ਬਦਲਵਾਉਣ ਨੂੰ ਲੈ ਕੇ ਕੀਤੇ ਗਏ ਉਪਰਾਲਿਆਂ ਦਾ ਲਾਭ ਮਿਲ ਰਿਹਾ ਹੈ। ਨਿਵੇਸ਼ ਵਿਚ ਆ ਰਹੀ ਮਜ਼ਬੂਤੀ ਅਤੇ ਠੋਸ ਨਿਜੀ ਸਹਿਮਤੀ ਤੋਂ ਮਦਦ ਮਿਲ ਰਹੀ ਹੈ।
China
ਨਾਲ ਹੀ ਮਹਿੰਗਾਈ ਦਰ ਨੂੰ ਮਿੱਥੇ ਟੀਚੇ ਮੁਤਾਬਕ ਬਣਾਈ ਰੱਖਣ, ਵਿਦੇਸ਼ੀ ਨੀਤੀ ਵਿਚ ਉਦਾਰੀਕਰਣ ਅਤੇ ਕਾਰੋਬਾਰ ਨੂੰ ਸੁਖਾਲਾ ਕਰਨ ਲਈ ਚੁੱਕੇ ਗਏ ਕਦਮ ਵੀ ਸ਼ਾਮਿਲ ਹਨ। ਆਈਐਮਐਫ ਨੇ ਵਿਸ਼ਵ ਵਪਾਰ ਜੰਗ ਦੇ ਚਲਦਿਆਂ ਚੀਨ ਦੀ ਵਿਕਾਸ ਦਰ ਪ੍ਰਭਾਵਿਤ ਹੋਣ ਦਾ ਡਰ ਜ਼ਾਹਿਰ ਕੀਤਾ ਹੈ। ਰਿਪੋਰਟ ਵਿਚ ਸਾਲ 2018 ਦੇ ਲਈ 6.6 ਅਤੇ 2019 ਵਿਚ 6.2 ਪ੍ਰਤੀਸ਼ਤ ਚੀਨ ਦੀ ਵਿਕਾਸ ਦਰ ਰਹਿਣ ਦੀ ਆਸ ਪ੍ਰਗਟ ਕੀਤੀ ਹੈ।