
ਅਮਰੀਕਾ 'ਚ ਲਾਸ ਏਂਜਲਸ ਦੀ ਅਦਾਲਤ ਨੇ ਸੁਣਾਇਆ ਫ਼ੈਸਲਾ
ਵਾਸ਼ਿੰਗਟਨ : ਅਮਰੀਕਾ ਦੀ ਲਾਸ ਏਂਜਲਸ ਦੀ ਇੱਕ ਅਦਾਲਤ ਨੇ ਜੌਨਸਨ ਐਂਡ ਜੌਨਸਨ ਨੂੰ ਮੇਸੋਥੈਲੀਓਮਾ ਕੈਂਸਰ ਨਾਲ ਮਰਨ ਵਾਲੀ ਇੱਕ ਔਰਤ ਦੇ ਪਰਿਵਾਰ ਨੂੰ 8,500 ਕਰੋੜ ਦਾ ਭੁਗਤਾਨ ਕਰਨ ਦਾ ਹੁਕਮ ਦਿੱਤਾ ਹੈ। ਅਦਾਲਤ ਨੇ ਕੰਪਨੀ ਨੂੰ ਮਹਿਲਾ ਦੀ ਮੌਤ ਦੇ ਲਈ ਜ਼ਿੰਮੇਵਾਰ ਠਹਿਰਾਉਂਦੇ ਹੋਏ ਇਹ ਜੁਰਮਾਨਾ ਲਗਾਇਆ ਹੈ। ਪਰਿਵਾਰਕ ਮੈਂਬਰਾਂ ਨੇ ਦਾਅਵਾ ਕੀਤਾ ਸੀ ਕਿ ਔਰਤ ਨੇ ਜ਼ਿੰਦਗੀ ਭਰ ਕੰਪਨੀ ਦੇ ਬੇਬੀ ਪਾਊਡਰ ਦੀ ਵਰਤੋਂ ਕੀਤੀ, ਜਿਸ ਦੇ ਚਲਦਿਆਂ ਉਸ ਨੂੰ ਕੈਂਸਰ ਹੋਇਆ।
ਜਿਊਰੀ ਨੇ ਆਪਣੇ ਫੈਸਲੇ ਵਿੱਚ ਮੰਨਿਆ ਕਿ ਜੌਨਸਨ ਐਂਡ ਜੌਨਸਨ ਹੀ ਮਹਿਲਾ ਮੂਰ ਨੂੰ ਹੋਏ ਕੈਂਸਰ ਲਈ ਜ਼ਿੰਮੇਵਾਰ ਹੈ। ਇਹ ਐਸਬੈਸਟਸ ਨਾਲ ਸਬੰਧਤ ਹੈ। ਜਿਊਰੀ ਨੇ ਪਰਿਵਾਰ ਨੂੰ ਮੁਆਵਜ਼ੇ ਵਜੋਂ ਲਗਭਗ 140 ਕਰੋੜ ਰੁਪਏ ਅਤੇ ਸਜ਼ਾ ਵਜੋਂ 8,360 ਕਰੋੜ ਰੁਪਏ ਦੇਣ ਦਾ ਹੁਕਮ ਦਿੱਤਾ। ਮੂਰ ਦੀ 2021 ਵਿੱਚ 88 ਸਾਲ ਦੀ ਉਮਰ ਵਿੱਚ ਦੇਹਾਂਤ ਹੋ ਗਿਆ ਸੀ। ਪਰਿਵਾਰ ਦਾ ਆਰੋਪ ਸੀ ਕਿ ਕੰਪਨੀ ਨੇ ਪਾਊਡਰ ਵਿੱਚ ਕੈਂਸਰ ਦੇ ਜੋਖਮਾਂ ਨੂੰ ਸਪੱਸ਼ਟ ਨਾ ਕਰਕੇ ਉਨ੍ਹਾਂ ਨਾਲ ਧੋਖਾ ਕੀਤਾ। ਪਰਿਵਾਰ ਦੀ ਵਕੀਲ ਜੈਸਿਕਾ ਡੀਨ ਨੇ ਕਿਹਾ ਅਸੀਂ ਅਦਾਲਤ ਵਿੱਚ ਆਪਣਾ ਪੱਖ ਸਾਬਤ ਕਰਨ ਵਿੱਚ ਸਾਨੂੰ ਪੰਜ ਸਾਲ ਲੱਗ ਗਏ। ਮੂਰ ਨੇ ਇਸ ਬੇਬੀ ਪਾਊਡਰ ਦੇ ਨਾਲ ਸ਼ਾਵਰ-ਟੂ-ਸ਼ਾਵਰ ਪਾਊਡਰ ਦੇ ਨਾਲ ਲਗਭਗ 80 ਸਾਲਾਂ ਤੱਕ ਵਰਤਿਆ ਸੀ। ਕੰਪਨੀ ਨੇ 2012 ’ਚ ਸ਼ਾਵਰ-ਟੂ-ਸ਼ਾਵਰ ਨੂੰ ਵੈਲੈਂਟ ਫਾਰਮਾ ਨੂੰ 150 ਮਿਲੀਅਨ ਡਾਲਰ ਵਿੱਚ ਵੇਚ ਦਿੱਤਾ ਸੀ।
ਜੌਹਨਸਨ ਐਂਡ ਜੌਹਨਸਨ ਦੇ ਗਲੋਬਲ ਕਾਨੂੰਨੀ ਮਾਮਲੇ ਸੰਭਾਲਣ ਵਾਲੇ ਐਰਿਕ ਹਾਸ ਨੇ ਕਿਹਾ ਕਿ ਅਸੀਂ ਇਸ ਗੰਭੀਰ ਫ਼ੈਸਲੇ ਦੇ ਖ਼ਿਲਾਫ਼ ਤੁਰੰਤ ਅਪੀਲ ਕਰਾਂਗੇ। ਇਹ ਫ਼ੈਸਲਾ ਜ਼ਿਆਦਾਤਰ ਪਾਊਡਰ ਮਾਮਲਿਆਂ ਨਾਲ ਬਿਲਕੁਲ ਵਿਰੋਧਾਭਾਸੀ ਹੈ, ਜਿਸ ’ਚ ਕੰਪਨੀ ਨੇ ਜਿੱਤ ਹਾਸਲ ਕੀਤੀ ਹੈ।
ਕੰਪਨੀ ਨੇ ਬੇਬੀ ਪਾਊਡਰ ’ਚ ਮੌਜੂਦ ਐਸਬੇਸਟਸ ਨਾਲ ਮੁਕੱਦਮਿਆਂ ਨਾਲ ਨਿਪਟਣ ’ਚ 3 ਅਰਬ ਡਾਲਰ ਤੋਂ ਜ਼ਿਆਦਾ ਖਰਚ ਕੀਤੇ ਹਨ। ਫਿਰ ਵੀ ਕੰਪਨੀ ’ਤੇ 70,000 ਤੋਂ ਜ਼ਿਆਦਾ ਅਜਿਹੇ ਮੁਕੱਦਮੇ ਪੈਂਡਿੰਗ ਹਨ, ਜਿਨ੍ਹਾਂ ’ਚ ਆਰੋਪ ਹੈ ਕਿ ਇਸ ਦੇ ਕਾਰਨ ਮੈਸੋਥੇਲਿਯੋਗਾ ਤੇ ਅੰਡਕੋਸ਼ ਕੈਂਸਰਦਾ ਕਾਰਨ ਬਣਦਾ ਹੈ। ਕੰਪਨੀ ਨੇ 2023 ’ਚ ਵਿਸ਼ਵ ਬਾਜ਼ਾਰ ਤੋਂ ਪਾਊਡਰ ਵਾਪਸ ਲੈ ਲਿਆ ਸੀ। ਇਸ ਨੇ ਇਨ੍ਹਾਂ ਮੁਕੱਦਮਿਆਂ ਨੂੰ ਹੱਲ ਕਰਨ ਲਈ ਦੀਵਾਲੀਆਪਨ ਅਦਾਲਤਾਂ ਤੱਕ ਵੀ ਪਹੁੰਚ ਕੀਤੀ ਹੈ, ਪਰ ਇਸ ਦੀਆਂ ਕੋਸ਼ਿਸ਼ਾਂ ਤਿੰਨ ਵਾਰ ਅਸਫ਼ਲ ਰਹੀਆਂ ਹਨ।