ਪਾਕਿਸਤਾਨ ਦਾ ਨਾਬਾਲਗ ਪ੍ਰੇਮੀ ਜੋੜਾ ਸਰਹੱਦ ਪਾਰ ਕਰਕੇ ਪਹੁੰਚਿਆ ਗੁਜਰਾਤ
Published : Oct 9, 2025, 5:00 pm IST
Updated : Oct 9, 2025, 5:00 pm IST
SHARE ARTICLE
Minor couple from Pakistan cross border to reach Gujarat
Minor couple from Pakistan cross border to reach Gujarat

ਗੈਰਕਾਨੂੰਨੀ ਤਰੀਕੇ ਨਾਲ ਭਾਰਤ 'ਚ ਦਾਖਲ ਹੋਏ ਜੋੜੇ ਨੂੰ ਕੱਛ ਪੁਲਿਸ ਨੇ ਕੀਤਾ ਗ੍ਰਿਫ਼ਤਾਰ

ਕੱਛ : ਗੁਜਰਾਤ ਦੇ ਕੱਛ ’ਚ ਇਕ ਪਾਕਿਸਤਾਨੀ ਪ੍ਰੇਮੀ ਜੋੜੇ ਨੂੰ ਗੈਰਕਾਨੂੰਨੀ ਰੂਪ ’ਚ ਸਰਹੱਦ ਪਾਰ ਕਰਕੇ ਭਾਰਤ ’ਚ ਦਾਖਲ ਹੁੰਦੇ ਸਮੇਂ ਗ੍ਰਿਫ਼ਤਾਰ ਕੀਤਾ ਗਿਆ ਹੈ। ਇਹ ਨਾਬਾਲਗ ਜੋੜਾ ਭਾਰਤੀ ਸਰਹੱਦ ’ਚ 40 ਕਿਲੋਮੀਟਰ ਅੰਦਰ ਤੱਕ ਆ ਪਹੁੰਚਿਆ ਸੀ। ਇਸੇ ਦੌਰਾਨ ਬੁੱਧਵਾਰ ਦੀ ਸ਼ਾਮ ਨੂੰ ਪਿੰਡ ਵਾਲਿਆਂ ਦੀ ਇਨ੍ਹਾਂ ’ਤੇ ਨਜ਼ਰ ਪਈ ਅਤੇ ਪਿੰਡ ਵਾਲਿਆਂ ਨੇ ਇਨ੍ਹਾਂ ਨੂੰ ਫੜ ਕੇ ਪੁਲਿਸ ਦੇ ਹਵਾਲੇ ਕਰ ਦਿੱਤਾ।

ਦੋਵੇਂ ਨਾਬਾਲਗ ਪ੍ਰੇਮੀ ਨੇ ਪੁੱਛਗਿੱਛ ਦੌਰਾਨ ਦੋਵਾਂ ਨੇ ਕਬੂਲ ਕੀਤਾ ਕਿ ਦੋਵੇਂ ਪਾਕਿਸਤਾਨ ਦੇ ਇਸਲਾਮਕੋਟ ਦੇ ਲਾਸਰੀ ਪਿੰਡ ਦੇ ਰਹਿਣ ਵਾਲੇ ਹਨ। ਉਹ ਵਿਆਹ ਕਰਵਾਉਣਾ ਚਾਹੁੰਦੇ ਸਨ ਪਰ ਘਰਵਾਲਿਆਂ ਨੂੰ ਉਨ੍ਹਾਂ ਦਾ ਰਿਸ਼ਤਾ ਮਨਜ਼ੂਰ ਨਹੀਂ ਸੀ। ਇਸ ਲਈ ਉਹ ਭੱਜ ਕੇ ਭਾਰਤ ਆਏ ਹਨ।

ਕੱਛ ਪੁਲਿਸ ਤੋਂ ਮਿਲੀ ਜਾਣਕਾਰੀ ਅਨੁਸਾਰ ਦੋਵਾਂ ਕੋਲੋਂ ਉਨ੍ਹਾਂ ਦਾ ਕੋਈ ਪਛਾਣ ਪੱਤਰ ਨਹੀਂ ਮਿਲਿਆ ਪਰ ਦੋਵੇਂ ਨੇ ਪੁੱਛਗਿੱਛ ਦੌਰਾਨ ਦੱਸਿਆ ਕਿ ਉਹ ਇਸਲਾਮਕੋਟ ਦੇ ਲਾਸਰੀ ਪਿੰਡ ਦੇ ਰਹਿਣ ਵਾਲੇ ਹਨ। ਉਹ ਮੰਗਲਵਾਰ ਦੀ ਰਾਤ ਨੂੰ ਪਿੰਡ ਤੋਂ ਭੱਜੇ ਸਨ ਅਤੇ ਇਸ ਤੋਂ ਬਾਅਦ ਉਹ ਰੇਗਿਸਤਾਨ ਪਾਰ ਕਰਦੇ ਹੋਏ 60 ਕਿਲੋਮੀਟਰ ਦੂਰ ਭਾਰ ਦੀ ਸਰਹੱਦ ਅੰਦਰ ਦਾਖਲ ਹੋਏ। ਦੋਵੇਂ ਜਦੋਂ ਗੁਜਰਾਤ ਦੇ ਰਤਨਪਾਰ ਪਿੰਡ ਦੀ ਸਰਹੱਦ ’ਤੇ ਸੰਗਵਾਰੀ ਮੰਦਿਰ ਦੇ ਕੋਲ ਪਹੁੰਚੇ ਤਾਂ ਪਿੰਡ ਵਾਲਿਆਂ ਨੇ ਇਨ੍ਹਾਂ ਨੂੰ ਦੇਖਿਆ। ਕਿਉਂਕਿ ਪਿੰਡ ਦੇ ਆਸ-ਪਾਸ ਇਨ੍ਹਾਂ ਨੂੰ ਪਹਿਲਾਂ ਕਦੇ ਨਹੀਂ ਦੇਖਿਆ ਗਿਆ ਸੀ, ਜਿਸ ਦੇ ਚਲਦਿਆਂ ਪਿੰਡ ਵਾਲਿਆਂ ਨੂੰ ਇਨ੍ਹਾਂ ’ਤੇ ਸ਼ੱਕ ਹੋਇਆ। ਪਿੰਡ ਵਾਲਿਆਂ ਨੇ ਖਾਦਿਰ ਪੁਲਿਸ ਥਾਣ ਨੂੰ ਪੁਲਿਸ ਦਿੱਤੀ ਅਤੇ ਦੋਵਾਂ ਨੂੰ ਹਿਰਾਸਤ ’ਚ ਲੈ ਕੇ ਸੁਰੱਖਿਆ ਏਜੰਸੀਆਂ ਨੂੰ ਇਨ੍ਹਾਂ ਸਬੰਧੀ ਜਾਣਕਾਰੀ ਦਿੱਤੀ ਗਈ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਕੀ ਵਾਪਿਸ India ਆਵੇਗਾ Goldy Brar ! Court ਨੇ ਸੁਣਾਇਆ ਸਖ਼ਤ ਫੈਸਲਾ

08 Jan 2026 4:44 PM

ਜਨਮਦਿਨ ਵਾਲੇ ਦਿਨ ਹੀ ਕੀਤਾ ਕਤਲ ਚਸ਼ਮਦੀਦ ਨੇ ਦੱਸਿਆ ਪੂਰਾ ਮਾਮਲਾ

08 Jan 2026 4:43 PM

ਬੰਦੀ ਸਿੰਘਾ ਤੇ ਭਾਜਪਾਈਆਂ ਦੇ ਦਿੱਤੇ ਬਿਆਨਾ ਦਾ ਭਰੋਸਾ ਨਾ ਕਰੋ-UAD Gurdeep Brar|Ram Rahim|BJP On bandi singh

07 Jan 2026 3:21 PM

ਕ/*ਤ*ਲ ਕੀਤੇ ਸਰਪੰਚ ਦੀ ਆਹ ਗਰੁੱਪ ਨੇ ਲਈ ਜ਼ਿੰਮੇਵਾਰੀ, ਦੱਸ'ਤੀ ਅੰਦਰਲੀ ਗੱਲ

05 Jan 2026 3:06 PM

ਪਾਕਿਸਤਾਨ 'ਚ ਪਤੀ ਸਮੇਤ ਸਰਬਜੀਤ ਕੌਰ ਗ੍ਰਿਫ਼ਤਾਰ, ਪਤੀ ਨਾਸਿਰ ਹੁਸੈਨ ਨੂੰ ਨਨਕਾਣਾ ਸਾਹਿਬ ਤੋਂ ਕੀਤਾ ਕਾਬੂ

05 Jan 2026 3:06 PM
Advertisement