
ਸਮੁੰਦਰੀ ਸਰਹੱਦਾਂ ਤੋਂ ਭਾਰਤ ਨੂੰ ਘੇਰਨ ਦੀਆਂ ਕੋਸ਼ਿਸ਼ਾਂ ਵਿਚ ਲਗਾ ਚੀਨ ਹੁਣ ਮਿਆਂਮਾਰ ਵਿਚ ਬੰਦਰਗਾਹ ਦੀ ਉਸਾਰੀ ਕਰਨ ਜਾ ਰਿਹਾ ਹੈ।
ਵਾਰਾਣਸੀ, ( ਭਾਸ਼ਾ ) : ਸਮੁੰਦਰੀ ਸਰਹੱਦਾਂ ਤੋਂ ਭਾਰਤ ਨੂੰ ਘੇਰਨ ਦੀਆਂ ਕੋਸ਼ਿਸ਼ਾਂ ਵਿਚ ਲਗਾ ਚੀਨ ਹੁਣ ਮਿਆਂਮਾਰ ਵਿਚ ਬੰਦਰਗਾਹ ਦੀ ਉਸਾਰੀ ਕਰਨ ਜਾ ਰਿਹਾ ਹੈ। ਮਿਆਂਮਾਰ ਦੇ ਕਯਾਕਪੂ ਸ਼ਹਿਰ ਨੇੜੇ ਬੰਗਾਲ ਦੀ ਖਾੜੀ ਵਿਖੇ ਅਰਬਾਂ ਡਾਲਰ ਦੀ ਲਾਗਤ ਨਾਲ ਬੰਦਰਗਾਹ ਨੂੰ ਵਿਕਸਤ ਕਰਨ ਲਈ ਦੋਹਾਂ ਦੇਸ਼ਾਂ ਵਿਚਕਾਰ ਸ਼ਮਝੌਤਾ ਹੋਇਆ ਹੈ। ਭਾਰਤ ਲਈ ਇਹ ਚਿੰਤਾ ਦਾ ਵਿਸ਼ਾ ਹੈ ਕਿਉਂਕਿ ਚੀਨ ਪਹਿਲਾਂ ਹੀ ਭਾਰਤ ਦੇ ਦੋ ਗੁਆਂਢੀ ਦੇਸ਼ਾਂ ਪਾਕਿਸਤਾਨ ਅਤੇ ਸ਼੍ਰੀਲੰਕਾ ਵਿਚ ਬੰਦਰਗਾਹਾਂ ਦਾ ਵਿਕਾਸ ਕਰ ਰਿਹਾ ਹੈ।
China
ਚੀਨ ਪਾਕਿਸਤਾਨ ਵਿਖੇ ਗਵਾਦਰ ਬੰਦਰਗਾਹ ਵਿਕਸਤ ਕਰ ਰਿਹਾ ਹੈ ਤਾਂ ਸ਼੍ਰੀਲੰਕਾ ਦੇ ਹੰਬਨਟੋਟਾ ਬੰਦਰਗਾਹ ਨੂੰ ਚੀਨ ਨੇ 99 ਸਾਲ ਦੀ ਲੀਜ਼ ਤੇ ਲੈ ਰੱਖਿਆ ਹੈ। ਇਸ ਤੋਂ ਇਲਾਵਾ ਬੰਗਲਾਦੇਸ਼ ਵਿਚ ਚਟਗਾਂਵ ਬੰਦਰਗਾਹ ਦੇ ਵਿਕਾਸ ਵਿਚ ਉਹ ਆਰਥਿਕ ਮਦਦ ਮੁੱਹਈਆ ਕਰਵਾ ਰਿਹਾ ਹੈ। ਭਾਰਤ ਇਸ ਨੂੰ ਹਿੰਦ ਮਹਾਸਾਗਰ ਵਿਚ ਸਮੂਚੇ ਤੌਰ ਤੇ ਇਸ ਨੂੰ ਘੇਰਨ ਦੀ ਚੀਨ ਦੀ ਚਾਲ ਦੇ ਤੌਰ ਤੇ ਦੇਖਦਾ ਹੈ। ਮਿਆਂਮਾਰ ਨੇ ਦੇਸ਼ ਵਿਚ ਚੀਨ ਦੇ ਵਧਦੇ ਨਿਵੇਸ਼ ਤੇ ਚਿੰਤਾ ਪ੍ਰਗਟ ਕੀਤੀ ਸੀ ਅਤੇ ਉਸ ਨੇ ਚੀਨ ਦੇ ਨਿਵੇਸ਼ ਨੂੰ ਘੱਟ ਵੀ ਕਰ ਦਿਤਾ ਸੀ।
Myanmar
ਇਸ ਪਰਿਯੋਜਨਾ ਦੇ ਵਿੱਤੀ ਸਰੂਪ ਨੂੰ ਲੈ ਕੇ ਦੋਹਾਂ ਦੇਸ਼ਾਂ ਵਿਚ 2015 ਤੋਂ ਹੀ ਗੱਲਬਾਤ ਰੁਕੀ ਪਈ ਸੀ। ਪਰ ਗਲੋਬਲ ਟਾਈਮਸ ਮੁਤਾਬਕ ਚੀਨ ਇਸ ਪ੍ਰੋਜੈਕਟ ਲਈ 70 ਫੀਸਦੀ ਪੈਸਾ ਮੁਹੱਈਆ ਕਰਾਵੇਗਾ। ਜਦਕਿ ਬਾਕੀ ਦੇ 30 ਫੀਸਦੀ ਧਨ ਦੀ ਵਿਵਸਥਾ ਮਿਆਂਮਾਰ ਕਰੇਗਾ। ਇਸ ਪਰਿਯੋਜਨਾ ਦਾ ਨਿਰਮਾਣ ਚੀਨ ਦੇ ਮਹੱਤਵਪੂਰਨ ਬੇਲਟ ਐਂਡ ਰੋਡ ਇਨੀਸ਼ਿਏਟਿਵ ਅਧੀਨ ਕੀਤਾ ਜਾਵੇਗਾ। ਬੀਆਰਆਈ ਨੂੰ ਲੈ ਕੇ ਇਹ ਸ਼ੱਕ ਪ੍ਰਗਟ ਕੀਤਾ ਜਾ ਰਿਹਾ ਹੈ ਕਿ ਇਸ ਨਾਲ ਸਬੰਧਤ ਦੇਸ਼ ਕਰਜ਼ ਵਿਚ ਡੁੱਬ ਸਕਦੇ ਹਨ ਅਤੇ ਉਨ੍ਹਾਂ ਦੀ ਪ੍ਰਭੂਸੱਤਾ ਨੂੰ ਖਤਰਾ ਹੋ ਸਕਦਾ ਹੈ।