ਦੁਨੀਆਂ ਦੀ ਸਭ ਤੋਂ ਛੋਟੀ ਪ੍ਰਧਾਨ ਮੰਤਰੀ ਬਣ ਕੇ ਸਨਾ ਮਰੀਨ ਨੇ ਰਚਿਆ ਇਤਿਹਾਸ
Published : Dec 9, 2019, 2:49 pm IST
Updated : Dec 9, 2019, 2:49 pm IST
SHARE ARTICLE
At 34, Finland’s Sanna Marin Becomes World’s Youngest-Serving PM
At 34, Finland’s Sanna Marin Becomes World’s Youngest-Serving PM

ਫਿਨਲੈਂਡ ਦੀ ਸੋਸ਼ਲ ਡੇਮੋਕ੍ਰੇਟ ਪਾਰਟੀ ਨੇ ਐਤਵਾਰ ਨੂੰ ਪ੍ਰਧਾਨ ਮੰਤਰੀ ਅਹੁਦੇ ਲਈ 34 ਸਾਲਾ ਸਾਬਕਾ ਆਵਾਜਾਈ ਮੰਤਰੀ ਸਨਾ ਮਰੀਨ ਨੂੰ ਚੁਣਿਆ ਹੈ।

ਨਵੀਂ ਦਿੱਲੀ: ਫਿਨਲੈਂਡ ਦੀ ਸੋਸ਼ਲ ਡੇਮੋਕ੍ਰੇਟ ਪਾਰਟੀ ਨੇ ਐਤਵਾਰ ਨੂੰ ਪ੍ਰਧਾਨ ਮੰਤਰੀ ਅਹੁਦੇ ਲਈ 34 ਸਾਲਾ ਸਾਬਕਾ ਆਵਾਜਾਈ ਮੰਤਰੀ ਸਨਾ ਮਰੀਨ ਨੂੰ ਚੁਣਿਆ ਹੈ। ਇਸ ਦੇ ਨਾਲ ਹੀ ਉਹ ਦੇਸ਼ ਦੇ ਇਤਿਹਾਸ ਵਿਚ ਸਭ ਤੋਂ ਨੌਜਵਾਨ ਪ੍ਰਧਾਨ ਮੰਤਰੀ ਬਣ ਗਈ ਹੈ। ਮਰੀਨ ਨੇ ਐਤਵਾਰ ਨੂੰ ਹੋਈਆਂ ਵੋਟਾਂ ਜਿੱਤ ਕੇ ਲੀਡਰ ਐਂਟੀ ਰਿਨੇ ਦਾ ਸਥਾਨ ਲਿਆ ਹੈ, ਜਿਨ੍ਹਾਂ ਨੇ ਡਾਕ ਹੜਤਾਲ ਤੋਂ ਨਜਿੱਠਣ ਨੂੰ ਲੈ ਕੇ ਗਠਜੋੜ ਸਹਿਯੋਗੀ ਸੈਂਟਰ ਪਾਰਟੀ ਦਾ ਵਿਸ਼ਵਾਸ ਗੁਆਉਣ ਤੋਂ ਬਾਅਦ ਮੰਗਲਵਾਰ ਨੂੰ ਅਸਤੀਫ਼ਾ ਦੇ ਦਿੱਤਾ ਸੀ।

ਫਿਨਲੈਂਡ ਦੀ ਸੋਸ਼ਲ ਡੇਮੋਕ੍ਰੇਟ ਪਾਰਟੀ ਨੇ ਐਤਵਾਰ ਨੂੰ ਪ੍ਰਧਾਨ ਮੰਤਰੀ ਅਹੁਦੇ ਲਈ 34 ਸਾਲਾ ਸਾਬਕਾ ਆਵਾਜਾਈ ਮੰਤਰੀ ਸਨਾ ਮਰੀਨ ਨੂੰ ਚੁਣਿਆ ਹੈ। At 34, Finland’s Sanna Marin Becomes World’s Youngest-Serving PM

ਸਨਾ ਮਰੀਨ ਦੁਨੀਆਂ ਦੀ ਸਭ ਤੋਂ ਨੌਜਵਾਨ ਰਾਸ਼ਟਰ ਮੁਖੀ ਬਣ ਗਈ ਹੈ। ਉਹਨਾਂ ਤੋਂ ਬਾਅਦ ਯੂਕ੍ਰੇਨ ਦੇ ਪ੍ਰਧਾਨ ਮੰਤਰੀ ਓਲੇਕਸੀ ਹੋਨਚਾਰੂਕ 35 ਸਾਲ ਦੇ ਹਨ। ਸਨਾ ਮਰੀਨ ਨੇ ਅਪਣੇ ਉਮਰ ਸਬੰਧੀ ਸਵਾਲਾਂ ‘ਤੇ ਕਿਹਾ, ‘ਮੈਂ ਕਦੀ ਅਪਣੀ ਉਮਰ ਜਾਂ ਔਰਤ ਹੋਣ ਬਾਰੇ ਨਹੀਂ ਸੋਚਿਆ। ਮੈ ਕੁਝ ਕਾਰਨਾਂ ਕਰਕੇ ਸਿਆਸਤ ਵਿਚ ਆਈ ਹਾਂ ਅਤੇ ਇਹਨਾਂ ਚੀਜ਼ਾਂ ਲਈ ਮੈਂ ਵੋਟਿੰਗ ਦਾ ਵਿਸ਼ਵਾਸ ਜਿੱਤਿਆ ਹੈ’।

At 34, Finland’s Sanna Marin Becomes World’s Youngest-Serving PMAt 34, Finland’s Sanna Marin Becomes World’s Youngest-Serving PM

ਸਨਾ ਮਰੀਨ ਨੇ ਸਿਰਫ਼ 27 ਸਾਲ ਦੀ ਉਮਰ ਵਿਚ ਹੀ ਸਰਗਰਮ ਸਿਆਸਤ ਵਿਚ ਕਦਮ ਰੱਖ ਦਿੱਤਾ ਸੀ। ਉਹਨਾਂ ਦਾ ਬਚਪਨ ਕਾਫ਼ੀ ਮੁਸ਼ਕਲਾਂ ਭਰਿਆ ਰਿਹਾ ਹੈ। ਆਰਥਕ ਤੰਗੀ ਦੇ ਕਾਰਨ ਸਨਾ ਅਪਣੇ ਪਰਿਵਾਰ ਵਿਚ ਹਾਈ ਸਕੂਲ ਪਾਸ ਕਰਨ ਵਾਲੀ ਪਹਿਲੀ ਮੈਂਬਰ ਸੀ। ਸਨਾ ਦਾ ਪਾਲਣ-ਪੋਸ਼ਣ ਸਿੰਗਲ ਮਦਰ ਨੇ ਕੀਤਾ ਹੈ। ਉਹਨਾਂ ਦੀ ਮਾਂ ਦੇ ਕਿਸੇ ਹੋਰ ਮਹਿਲਾ ਨਾਲ ਸਬੰਧ ਸੀ ਅਤੇ ਉਹਨਾਂ ਨੇ ਉਸੇ ਮਹਿਲਾ ਨਾਲ ਵਿਆਹ ਕੀਤਾ ਸੀ।

At 34, Finland’s Sanna Marin Becomes World’s Youngest-Serving PMAt 34, Finland’s Sanna Marin Becomes World’s Youngest-Serving PM

ਬਾਅਦ ਵਿਚ ਉਹ ਦੋਵੇਂ ਅਲੱਗ ਹੋ ਗਏ। ਦੱਸ ਦਈਏ ਕਿ ਸਨਾ ਮਰੀਨ ਵਿਆਹੁਤਾ ਹੈ ਅਤੇ ਉਹਨਾਂ ਦੀ ਇਕ ਛੋਟੀ ਜਿਹੀ ਬੱਚੀ ਵੀ ਹੈ। ਪੀਐਮ ਬਣਨ ਤੋਂ ਪਹਿਲਾਂ ਸਨਾ ਫਿਨਲੈਂਡ ਦੀ ਸੋਸ਼ਲ ਡੈਮੋਕ੍ਰੇਟ ਪਾਰਟੀ ਦੀ ਸਰਕਾਰ ਵਿਚ ਆਵਾਜਾਈ ਮੰਤਰੀ ਰਹਿ ਚੁੱਕੀ ਹੈ।

At 34, Finland’s Sanna Marin Becomes World’s Youngest-Serving PMAt 34, Finland’s Sanna Marin Becomes World’s Youngest-Serving PM

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਕਿਉਂ ਪੰਜਾਬੀਆਂ 'ਚ ਸਭ ਤੋਂ ਵੱਧ ਵਿਦੇਸ਼ ਜਾਣ ਦਾ ਜਨੂੰਨ, ਕਿਵੇਂ ਘਟੇਗੀ ਵੱਧਦੀ ਪਰਵਾਸ ਦੀ ਪਰਵਾਜ਼ ?

06 Aug 2025 9:27 PM

Donald Trump ਨੇ India 'ਤੇ ਲੱਗਾ ਦਿੱਤਾ 50% Tariff, 24 ਘੰਟਿਆਂ 'ਚ ਲਗਾਉਣ ਦੀ ਦਿੱਤੀ ਸੀ ਧਮਕੀ

06 Aug 2025 9:20 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM
Advertisement