ਜਪਾਨ ਦੇ ਪੀਐਮ ਸ਼ਿੰਜ਼ੋ ਆਬੇ ਬਣੇ ਦੇਸ਼ ‘ਚ ਸਭ ਤੋਂ ਲੰਬੇ ਸਮੇਂ ਤੱਕ ਰਹਿਣ ਵਾਲੇ ਪੀਐਮ
Published : Nov 20, 2019, 2:07 pm IST
Updated : Nov 20, 2019, 2:07 pm IST
SHARE ARTICLE
Shinzo Abe
Shinzo Abe

ਜਾਪਾਨ ਦੇ ਪ੍ਰਧਾਨ ਮੰਤਰੀ ਸ਼ਿੰਜ਼ੋ ਆਬੇ ਦੇਸ਼ ਵਿਚ ਸਭ ਤੋਂ ਲੰਬੇ ਸਮੇਂ ਤੱਕ ਸੱਤਾ ਵਿਚ ਰਹਿਣ...

ਟੋਕੀਓ: ਜਾਪਾਨ ਦੇ ਪ੍ਰਧਾਨ ਮੰਤਰੀ ਸ਼ਿੰਜ਼ੋ ਆਬੇ ਦੇਸ਼ ਵਿਚ ਸਭ ਤੋਂ ਲੰਬੇ ਸਮੇਂ ਤੱਕ ਸੱਤਾ ਵਿਚ ਰਹਿਣ ਵਾਲੇ ਪੀ.ਐੱਮ. ਬਣ ਗਏ ਹਨ। ਇਹ ਇਕ ਨੇਤਾ ਲਈ ਸ਼ਾਨਦਾਰ ਉਪਲਬਧੀ ਹੈ, ਜਿਸ ਨੇ ਇਕ ਵਾਰ ਅਪਮਾਨ, ਆਰਿਥਕ ਚਿੰਤਾਵਾਂ ਅਤੇ ਚੁਣਾਵੀ ਕਾਨੂੰਨਾਂ ਦੀ ਉਲੰਘਣਾ ਕਰਨ ਦੇ ਦੋਸ਼ਾਂ ਵਿਚ ਸੱਤਾ ਛੱਡ ਦਿੱਤੀ ਸੀ। ਆਪਣੀ ਕੂਟਨੀਤੀ ਲਈ 65 ਸਾਲਾ ਆਬੇ ਨੂੰਵਧੇਰੇ ਪਸੰਦ ਕੀਤਾ ਜਾਂਦਾ ਹੈ। ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਨਾਲ ਉਨ੍ਹਾਂ ਦੇ ਤਣਾਅਪੂਰਨ ਸੰਬੰਧਾਂ ਕਾਰਨ ਵਪਾਰ ਦੇ ਝਗੜੇ ਵਿਚ ਸਭ ਤੋਂ ਖਰਾਬ ਸਥਿਤੀ ਪੈਦਾ ਹੋਣ ਤੋਂ ਬਚ ਗਈ।

shinzo abeshinzo abe

ਭਾਵੇਂਕਿ ਇਕ ਖੇਤਰੀ ਸੀਮਾ 'ਤੇ ਰੂਸ ਦੇ ਨਾਲ ਬਹੁਤ ਘੱਟ ਤਰੱਕੀ ਹੋਈ ਹੈ ਅਤੇ ਦੱਖਣੀ ਕੋਰੀਆ ਦੇ ਨਾਲ ਸਬੰਧ ਠੰਡੇ ਹਨ। ਕਦੇ ਵਿਰੋਧੀ ਧਿਰ ਦੇ ਆਗੂ ਅਕੀਸਾ ਨਾਗਾਸ਼ਿਮਾ ਨੇ ਕਿਹਾ ਸੀ ਕਿ ਹੁਣ ਟਰੰਪ ਦੇ ਨਾਲ ਕੋਈ ਹੋਰ ਗਲੋਬਲ ਇੰਨੇ ਚੰਗੇ ਤਰੀਕੇ ਨਾਲ ਮਿਲ ਕੇ ਨਹੀਂ ਚੱਲ ਸਕਦਾ। ਆਬੇ ਨੇ ਸਾਲ 2007 ਵਿਚ ਸੱਤਾ ਛੱਡਣ ਤੋਂ ਪਹਿਲਾਂ ਇਕ ਸਾਲ ਤੱਕ ਚਿੰਤਾ ਭਰਪੂਰ ਸਮਾਂ ਗੁਜਾਰਿਆ ਸੀ।

Japan's Prime Minister Shinzo AbeJapan's Prime Minister Shinzo Abe

ਇਸ ਦੇ ਬਾਅਦ ਹੀ ਉਨ੍ਹਾਂ ਨੇ ਦਸੰਬਰ 2012 ਵਿਚ ਜਾਪਾਨ ਦੇ ਯੁੱਧ ਦੇ ਬਾਅਦ ਦੀ ਸ਼ਾਂਤੀਵਾਦੀ ਨੀਤੀ ਵਿਚ ਸੋਧ ਕਰਨ ਦਾ ਉਦੇਸ਼ ਰਖੱਦਿਆਂ ਇਕ ਮਜ਼ਬੂਤ ਫੌਜ ਬਣਾਉਣ ਅਤੇ ਇਕ ਸੁਧਰੀ ਹੋਈ ਅਰਥਵਿਵਸਥਾ ਦੇਣ ਦਾ ਵਾਅਦਾ ਕਰਦਿਆਂ ਸੱਤਾ ਵਿਚ ਵਾਪਸੀ ਕੀਤੀ ਸੀ। ਆਬੇ ਨੇ ਇਕ ਦਹਾਕੇ ਤੋਂ ਵੀ ਪਹਿਲਾਂ ਤਾਰੋ ਕਟਸੁਰਾ ਵੱਲੋਂ ਬਣਾਏ ਗਏ ਰਿਕਾਰਡ ਨੂੰ ਤੋੜ ਦਿੱਤਾ ਸੀ। ਆਬੇ ਹੁਣ ਤੱਕ 2887 ਦਿਨ ਤੱਕ ਪ੍ਰਧਾਨ ਮੰਤਰੀ ਰਹਿ ਚੁੱਕੇ ਹਨ।

ਆਬੇ ਨੇ ਸੱਤਾ ਵਿਚ ਵਾਪਸੀ ਦੇ ਬਾਅਦ ਆਪਣੇ ਸੱਤਾਧਾਰੀ ਗਠਜੋੜ ਦੀ 6 ਵਾਰ ਰਾਸ਼ਟਰੀ ਚੋਣਾਂ ਵਿਚ ਅਗਵਾਈ ਕੀਤੀ ਅਤੇ ਜਿੱਤੇ। ਇਸ ਦਾ ਸਭ ਤੋਂ ਵੱਡਾ ਕਾਰਨ ਇਹ ਹੈ ਕਿ ਉਹ ਡੀ.ਜੇ.ਪੀ. ਦੀ ਸਰਕਾਰ ਨਾਲੋਂ ਬਿਹਤਰ ਹਨ। ਜ਼ਿਕਰਯੋਗ ਹੈ ਕਿ ਇਕ ਕੈਬਨਿਟ ਫੇਰਬਦਲ ਦੇ ਬਾਅਦ ਆਬੇ ਦੇ ਕਰੀਬੀ ਦੋ ਮੰਤਰੀਆਂ ਨੂੰ ਚੋਣ ਮੁਹਿੰਮ ਕਾਨੂੰਨ ਦੀ ਉਲੰਘਣਾ ਦੇ ਦੋਸ਼ਾਂ ਕਾਰਨ ਅਸਤੀਫਾ ਦੇਣਾ ਪਿਆ।

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਮਾਸਟਰ ਸਲੀਮ ਦੇ ਪਿਤਾ ਪੂਰਨ ਸ਼ਾਹ ਕੋਟੀ ਦਾ ਹੋਇਆ ਦੇਹਾਂਤ

22 Dec 2025 3:16 PM

328 Missing Guru Granth Sahib Saroop : '328 ਸਰੂਪ ਅਤੇ ਗੁਰੂ ਗ੍ਰੰਥ ਸਾਹਿਬ ਕਦੇ ਚੋਰੀ ਨਹੀਂ ਹੋਏ'

21 Dec 2025 3:16 PM

faridkot Rupinder kaur Case : 'ਪਤੀ ਨੂੰ ਮਾਰਨ ਵਾਲੀ Rupinder kaur ਨੂੰ ਜੇਲ੍ਹ 'ਚ ਵੀ ਕੋਈ ਪਛਤਾਵਾ ਨਹੀਂ'

21 Dec 2025 3:16 PM

Rana Balachauria: ਪ੍ਰਬਧੰਕਾਂ ਨੇ ਖੂਨੀ ਖ਼ੌਫ਼ਨਾਕ ਮੰਜ਼ਰ ਦੀ ਦੱਸੀ ਇਕੱਲੀ-ਇਕੱਲੀ ਗੱਲ,Mankirat ਕਿੱਥੋਂ ਮੁੜਿਆ ਵਾਪਸ?

20 Dec 2025 3:21 PM

''ਪੰਜਾਬ ਦੇ ਹਿੱਤਾਂ ਲਈ ਜੇ ਜ਼ਰੂਰੀ ਹੋਇਆ ਤਾਂ ਗਠਜੋੜ ਜ਼ਰੂਰ ਹੋਵੇਗਾ'', ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਦਾ ਬਿਆਨ

20 Dec 2025 3:21 PM
Advertisement