ਕੈਨੇਡਾ ‘ਚ 25 ਫ਼ਰਵਰੀ ਨੂੰ ਹੋਣਗੀਆਂ ਫ਼ੈਡਰਲ ਉਪ-ਚੋਣਾਂ
Published : Jan 10, 2019, 10:37 am IST
Updated : Apr 10, 2020, 10:06 am IST
SHARE ARTICLE
justin trudeau
justin trudeau

ਕੈਨੇਡਾ ਦੇ ਵੈਨਕੂਵਰ ਨਾਲ ਲੱਗਦੇ ਇਲਾਕੇ ਬਰਨਬੀ ਸਾਊਥ ਵਿਚ ਚੋਣਾਂ ਦੀ ਤਸਵੀਰ ਸਪਸ਼ਟ ਹੋ ਗਈ ਹੈ। ਫੈਡਰਲ ਉਪ-ਚੋਣ ਲਈ ਤਾਰੀਖ ਦਾ ਐਲਾਨ ਕਰ....

ਓਟਾਵਾ : ਕੈਨੇਡਾ ਦੇ ਵੈਨਕੂਵਰ ਨਾਲ ਲੱਗਦੇ ਇਲਾਕੇ ਬਰਨਬੀ ਸਾਊਥ ਵਿਚ ਚੋਣਾਂ ਦੀ ਤਸਵੀਰ ਸਪਸ਼ਟ ਹੋ ਗਈ ਹੈ। ਫੈਡਰਲ ਉਪ-ਚੋਣ ਲਈ ਤਾਰੀਖ ਦਾ ਐਲਾਨ ਕਰ ਦਿੱਤਾ ਗਿਆ ਹੈ। ਖ਼ਾਲੀ ਹੋਈ ਸੀਟ ਭਰਨ ਲਈ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਬੁੱਧਵਾਰ ਨੂੰ ਉਪ-ਚੋਣ ਦਾ ਐਲਾਨ ਕਰ ਦਿੱਤਾ ਹੈ।

ਇਸ ਮੁਤਾਬਕ 25 ਫਰਵਰੀ ਨੂੰ ਚੋਣਾਂ ਹੋਣਗੀਆਂ। ਜ਼ਿਕਰਯੋਗ ਹੈ ਕਿ ਜਦ ਕੈਨੇਡੀ ਸਟਿਊਅਰਟ ਵੈਨਕੂਵਰ ਦੇ ਮੇਅਰ ਚੁਣੇ ਗਏ ਸਨ ਤਾਂ ਉਸ ਵੇਲੇ ਇਹ ਸੀਟ ਖ਼ਾਲੀ ਹੋ ਗਈ ਸੀ। ਐਨਡੀਪੀ ਦੇ ਲੀਡਰ ਜਗਮੀਤ ਸਿੰਘ ਬਰਨਬੀ ਸਾਊਥ ਤੋਂ ਜਿੱਤ ਦੀ ਆਸ ਕਰ ਰਹੇ ਹਨ। ਦੂਜੇ ਪਾਸੇ ਕੈਰਨ ਵਾਂਗ ਇਸੇ ਇਲਾਕੇ ਤੋਂ ਲਿਬਰਲ ਪਾਰਟੀ ਦੀ ਨੁਮਾਇੰਦਗੀ ਕਰਦੇ ਨਜ਼ਰ ਆਉਣਗੇ।

ਔਂਟਾਰੀਓ ਦੀ ਰਾਈਡਿੰਗ ਯੌਰਕ-ਸਿਮਕੋ ਅਤੇ ਮੌਂਟਰੀਅਲ ਦੇ ਆਊਟਰੇਮੌਂਟ ਵਿਚ ਵੀ 25 ਫਰਵਰੀ ਨੂੰ ਹੀ ਉਪ-ਚੋਣਾਂ ਹੋਣਗੀਆਂ। 2015 ਦੀ ਜਨਰਲ ਚੋਣ ਵਿੱਚ ਤੀਜੇ ਨੰਬਰ ਤੇ ਰਹਿਣ ਵਾਲੀ ਐਨਡੀਪੀ ਪਾਰਟੀ ਲਈ ਇਹ ਉਪ-ਚੋਣਾਂ ਅਹਿਮ ਮੰਨੀਆਂ ਜਾ ਰਹੀਆਂ ਹਨ।

Location: Canada, Ontario, Ottawa

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Mandeep ਜਾਂ Harmeet ਜਿੱਤੇਗਾ ਕੌਣ TarnTaran By Election, Congress ਜਾਂ Akali, ਕਿੱਥੇ ਖੜ੍ਹੇਗੀ BJP ?

12 Nov 2025 10:47 AM

ਮਨਦੀਪ ਸਿੰਘ ਤੇ ਹਰਮੀਤ ਸੰਧੂ ਦਰਮਿਆਨ ਫ਼ਸਵੀਂ ਟੱਕਰ, ਪੰਥਕ ਹਲਕੇ ‘ਚ ਪੰਥਕ ਗੂੰਜ ਜਾਂ ਝਾੜੂ ਦੀ ਜੇਤੂ ਹੂੰਜ?

12 Nov 2025 10:46 AM

Chandigarh ਦੇ SSP ਮੈਡਮ ਵੀ ਨਹੀਂ ਰੋਕ ਸਕੇ ਵਿਦਿਆਰਥੀ ਨੂੰ Gate ਖੋਲ੍ਹਣ ਤੋਂ

10 Nov 2025 3:08 PM

ਅੱਗੋਂ ਪੁਲਿਸ ਨੇ ਰਾਹ ਰੋਕ ਕੇ ਛੇੜ ਲਿਆ ਵੱਡਾ ਪੰਗਾ, ਗਰਮਾਇਆ ਮਾਹੌਲ

10 Nov 2025 3:07 PM

ਪੰਜਾਬ ਯੂਨੀਵਰਸਿਟੀ ਦੇ ਗੇਟ ਨੰ: 1 'ਤੇ ਪੈ ਗਿਆ ਗਾਹ, ਦੇਖਦੇ ਹੀ ਰਹਿ ਗਏ ਪੁਲਿਸ

10 Nov 2025 3:07 PM
Advertisement