
ਲਸ਼ਕਰ-ਏ-ਤਇਬਾ ਦੇ ਮੁਖੀ ਹਾਫਿਜ ਸਈਦ ਦੇ ਸਾਥੀ ਗੋਪਾਲ ਸਿੰਘ ਚਾਵਲਾ...
ਇਸਲਾਮਾਬਾਦ: ਲਸ਼ਕਰ-ਏ-ਤਇਬਾ ਦੇ ਮੁਖੀ ਹਾਫਿਜ ਸਈਦ ਦੇ ਸਾਥੀ ਗੋਪਾਲ ਸਿੰਘ ਚਾਵਲਾ ਨੇ ਐਲਾਨ ਕੀਤਾ ਹੈ, ਉਹ ਭਾਰਤ ਸਰਕਾਰ ਦੇ ਖੇਤੀ ਕਾਨੂੰਨਾਂ ਦੇ ਖਿਲਾਫ ਪਾਕਿਸਤਾਨ ‘ਚ ਭਾਰਤੀ ਸਰਹੱਦ ਤੱਕ ਟਰੈਕਟਰ ਰੈਲੀ ਕੱਢਣਗੇ। ਚਾਵਲਾ ਦੇ ਇਸ ਐਲਾਨ ਤੋਂ ਸਾਫ਼ ਹੋ ਗਿਆ ਹੈ ਕਿ ਪਾਕਿਸਤਾਨੀ ਖੁਫੀਆ ਏਜੰਸੀ ਭਾਰਤ ਵਿੱਚ ਕਿਸਾਨਾਂ ਦੇ ਮੁੱਦੇ ਨੂੰ ਭੜਕਾਉਣ ਦੀ ਕੋਸ਼ਿਸ਼ ਕਰ ਰਹੀ ਹੈ।
Tractor Rally
ਆਈਐਸਆਈ ਹੀ ਚਾਵਲਾ ਨੂੰ ਸੁਰੱਖਿਆ ਦਿੰਦੀ ਰਹੀ ਹੈ। ਚਾਵਲਾ ਭਾਰਤੀ ਕਿਸਾਨਾਂ ਦੇ ਗੁੱਸੇ ਨੂੰ ਭੜਕਾਉਣ ਲਈ ਟਰੈਕਟਰ ਰੈਲੀ ਕੱਢਣੇ ਜਾ ਰਿਹਾ ਹੈ। ਇਸਦੇ ਸਮਰਥਨ ਵਿੱਚ ਚਾਵਲਾ ਨੇ ਆਪਣੀ ਇੱਕ ਦੋ ਮਿੰਟ ਦੀ ਵੀਡੀਓ ਵੀ ਜਾਰੀ ਕੀਤੀ ਹੈ। ਗੋਪਾਲ ਸਿੰਘ ਚਾਵਲਾ ਨੇ ਪਾਕਿਸਤਾਨੀ ਲੋਕਾਂ ਨਾਲ ਇਸ ਟਰੈਕਟਰ ਰੈਲੀ ਦੇ ਸਮਰਥਨ ਵਿੱਚ ਸਹਿਯੋਗ ਮੰਗਿਆ ਹੈ।
Kissan
ਉਸਨੇ ਕਿਹਾ ਕਿ ਇਹ ਟਰੈਕਟਰ ਰੈਲੀ ਨਨਕਾਣਾ ਸਾਹਿਬ ਤੋਂ ਸ਼ੁਰੂ ਹੋ ਕੇ ਭਾਰਤੀ ਸਰਹੱਦ ਦੇ ਕੋਲ ਵਾਹਗਾ ਬਾਰਡਰ ਤੱਕ ਜਾਵੇਗੀ। ਅਜਿਹਾ ਪਹਿਲੀ ਵਾਰ ਨਹੀਂ ਹੈ ਜਦੋਂ ਚਾਵਲਾ ਨੇ ਭਾਰਤ ਦੇ ਲੋਕਾਂ ਨੂੰ ਭੜਕਾਉਣ ਦੀ ਕੋਸ਼ਿਸ਼ ਕੀਤੀ ਹੋਵੇ।