ਕੌਣ ਸਨ ਲਾਦੇਨ ਦੇ ਉਸਤਾਦ ਅਬਦੁੱਲਾ ਅੱਜ਼ਾਮ
Published : Mar 10, 2019, 2:23 pm IST
Updated : Mar 10, 2019, 4:18 pm IST
SHARE ARTICLE
 Laden's Ustad Abdullah Azam
Laden's Ustad Abdullah Azam

ਬੇਸ਼ੱਕ ਹੀ ਅਬਦੁੱਲਾਹ ਅੱਜ਼ਾਮ ਦੇ ਕਾਤਿਲਾਂ ਦੀ ਪਛਾਣ ਅਜੇ ਨਹੀਂ ਹੋ ਸਕੀ ਹੈ ਪਰ ਦੁਨੀਆਂ ਇਹ ਜਾਣਦੀ ਹੈ ਕਿ ਇਹ ਓਸਾਮਾ ਬਿਨ ਲਾਦੇਨ ਅਤੇ ਅਰਬ ਜਿਹਾਦੀਆਂ ਦੇ ਅਧਿਆਤਮਕ ਗੁਰੂ

ਮਰਹੂਮ ਸਾਊਦੀ ਪੱਤਰਕਾਰ ਜਮਾਲ ਖ਼ਾਸ਼ੋਜੀ ਨੇ ਕਿਸੇ ਵੇਲੇ ਗਲੋਬਲ ਜ਼ਿਹਾਦ ਦੇ ਗੌਡਫਾਦਰ ਕਹੇ ਜਾਣ ਵਾਲੇ ਅਬਦੁੱਲਾ ਅੱਜ਼ਾਮ ਦਾ ਬਚਾਅ ਕੀਤੀ ਸੀ।  ਖ਼ਾਸ਼ੋਗੀ ਦੇ ਕਤਲ ਤੋਂ ਅਜਿਹੀਆਂ ਅਵਾਜ਼ਾਂ ਉੱਠਣੀਆਂ ਸ਼ੁਰੂ ਹੋ ਗਈਆਂ ਹਨ ਕਿ ਜਮਾਲ, ਓਸਾਮਾ ਬਿਨ ਲਾਦੇਨ ਅਤੇ ਅਬਦੁੱਲਾ ਅੱਜ਼ਾਮ ਦੇ ਮਿੱਤਰ ਸਨ।

ਇਸ ਸਬੰਧੀ ਸੋਸ਼ਲ ਮੀਡੀਆ ਉੱਤੇ ਲੋਕਾਂ ਨੇ ਕਈ ਸਾਲ ਪਹਿਲਾਂ ਜਮਾਲ ਖ਼ਾਸ਼ੋਜੀ ਵੱਲੋਂ ਲਿਖੇ ਇੱਕ ਲੇਖ ਨੂੰ ਵੀ ਸ਼ੇਅਰ ਕੀਤਾ। ਪਰ ਇਸ ਦੌਰਾਨ ਸਵਾਲ ਇਹ ਉੱਠਦਾ ਹੈ ਕਿ ਇਹ ਅਬਦੁੱਲਾ ਅੱਜ਼ਾਮ ਕੌਣ ਸੀ, ਜਿਸ ਦਾ ਜ਼ਿਕਰ ਖ਼ਾਸ਼ੋਜੀ ਦੀ ਵਿਚਾਰਧਾਰਾ ਤੋਂ ਲੈ ਕੇ ਲਿਬਨਾਨ ਵਿਚ ਅਬਦੁੱਲਾ ਅੱਜ਼ਾਮ ਬ੍ਰਿਗੇਡ ਦੇ ਆਗੂ ਮੁਫ਼ਤੀ ਅਲ ਸ਼ਰਿਆ ਬਹਾ ਅਲ-ਦੀਨ ਹੱਜਰ ਦੀ ਇਸੇ ਸਤੰਬਰ ਦੌਰਾਨ ਹੋਈ ਗ੍ਰਿਫ਼ਤਾਰੀ ਦੇ ਦੌਰਾਨ ਹੋਇਆ । ਅਫ਼ਗਾਨਿਸਤਾਨ ਉੱਤੇ ਸੋਵੀਅਤ ਸੰਘ ਦੇ ਕਬਜ਼ੇ ਖ਼ਿਲਾਫ਼ ਜਿਹਾਦ ਦੇ ਥੰਮਾਂ ਵਿਚੋਂ ਇਕ ਫ਼ਲਸਤੀਨੀ ਗੁਰੂ ਅਬਦੁੱਲਾ ਅੱਜ਼ਾਮ ਦਾ ਨਵੰਬਰ 1989 ਵਿਚ ਕਤਲ ਕਰ ਦਿੱਤਾ ਗਿਆ ਸੀ।

 Under the leadership of Egypt's Ayman al-Zawahiri, a section of Arab fundamentalists took the initiative to continue 'jihad' in Afghanistan and to pick up Arab rulership from there.Under the leadership of Egypt's Ayman al-Zawahiri, a section of Arab fundamentalists took the initiative to continue 'jihad' in Afghanistan and to pick up Arab rulership from there.

ਅਬਦੁੱਲਾ ਅੱਜ਼ਾਮ ਦਾ ਜਨਮ ਫ਼ਲਸਤੀਨ ਵਿਚ ਜਿਨੀਨ ਦੇ ਨੇੜੇ ਇਕ ਪਿੰਡ ਵਿਚ ਹੋਇਆ ਸੀ, ਜਿੱਥੇ ਉਨ੍ਹਾਂ ਮੁੱਢਲੀ ਤੇ ਮਿਡਲ ਸਿੱਖਿਆ ਹਾਸਲ ਕੀਤੀ ਸੀ। ਫਿਰ ਉਨ੍ਹਾਂ ਦਮਿਕਸ਼ ਯੂਨੀਵਰਸਿਟੀ ਤੋਂ ਸ਼ਰੀਆ ਦੀ ਪੜ੍ਹਾਈ ਕੀਤੀ, ਜਿੱਥੋਂ ਉਹ 1966 ਵਿਚ ਪੜ੍ਹ ਕੇ ਨਿਕਲੇ ਅਤੇ ਆਪਣੇ ਜੀਵਨ ਦੀ ਸ਼ੁਰੂਆਤ ਵਿਚ ਹੀ ਮੁਸਲਿਮ ਬ੍ਰਦਰਹੁੱਡ ਨਾਲ ਜੁੜ ਗਏ।

ਅਬਦੁੱਲਾ ਅੱਜ਼ਾਮ ਨੇ ਵੈਸਟ ਬੈਂਕ ਅਤੇ ਗਾਜਾ ਪੱਟੀ ਉੱਤੇ ਇਸਰਾਇਲੀ ਕਬਜ਼ੇ ਤੋਂ ਬਾਅਦ ਕਾਬਿਜ਼ ਫੌ਼ਜਾਂ ਦੇ ਖ਼ਿਲਾਫ਼ ਕਈ ਮੁਹਿੰਮਾਂ ਵਿਚ ਹਿੱਸਾ ਲਿਆ।ਇਸ ਤੋਂ ਬਾਅਦ ਅਬਦੁੱਲਾ ਅੱਜ਼ਾਮ ਆਪਣੀ ਸਿੱਖਿਆ ਅੱਗੇ ਜਾਰੀ ਰੱਖਣ ਲਈ ਵਾਪਸ ਆ ਗਏ ਅਤੇ ਸਾਲ 1969 ਵਿਚ ਐਮਏ ਦੀ ਡਿਗਰੀ ਕੀਤੀ । ਡਾਕਟਰੇਟ ਦੀ ਡਿਗਰੀ ਲੈਣ ਲਈ ਉਹ ਮਿਸਰ ਆ ਗਏ ਅਤੇ ਸਾਲ 1975 ਵਿਚ ਇਹ ਪੜਾਅ ਵੀ ਪਾਰ ਕਰ ਲਿਆ ।

ਡਾਕਟਰੇਟ ਦੀ ਡਿਗਰੀ ਲੈਣ ਤੋਂ ਬਾਅਦ ਉਹ ਵਾਪਸ ਜਾਰਡਨ ਆ ਗਏ ਅਤੇ ਜਾਰਡਨ ਯੂਨੀਵਰਸਿਟੀ ਦੇ ਸ਼ਰੀਆ ਕਾਲਜ ਵਿਚ ਸਾਲ 1980 ਤੱਕ ਪੜ੍ਹਾਉਂਦੇ ਰਹੇ। ਜਾਰਡਨ ਤੋਂ ਬਾਅਦ ਉਨ੍ਹਾਂ ਦਾ ਅਗਲਾ ਪੜਾਅ ਜੱਦਾ ਦੀ ਕਿੰਗ ਅਬਦੁਲ ਯੂਨੀਵਰਸਿਟੀ ਬਣੀ ।

ਅਫ਼ਗਾਨੀ ਜਿਹਾਦ ਨਾਲ ਜੁੜਨ ਲਈ ਅਬਦੁੱਲਾ ਪਾਕਿਸਤਾਨ ਦੀ ਅੰਤਰਰਾਸ਼ਟਰੀ ਯੂਨੀਵਰਸਿਟੀ ਨਾਲ ਜੁੜਨਾ ਚਾਹੁੰਦੇ ਸਨ। ਸਾਲ 1982 ਵਿਚ ਅਬਦੁੱਲਾ ਨੇ ਪੇਸ਼ਾਵਰ ਦਾ ਰੁਖ਼ ਕੀਤਾ, ਜਿੱਥੇ ਉਨ੍ਹਾਂ ਮਕਤਬ ਅਲ ਖ਼ਿਦਮਤ ਦੀ ਸਥਾਪਨਾ ਕੀਤੀ, ਤਾਂ ਕਿ ਉਹ ਅਰਬ ਸਵੈ-ਸੇਵੀਆਂ ਦੇ ਇਕਜੁਟ ਹੋਣ ਦੇ ਕੇਂਦਰ ਬਣ ਸਕਣ। ਪਿਸ਼ਾਵਰ ਵਿਚ ਹੀ ਉਨ੍ਹਾਂ ਨੇ 'ਜਿਹਾਦ' ਨਾਮ ਦੀ ਪੱਤ੍ਰਿਕਾ ਵੀ ਕੱਢੀ, ਜੋ ਜੰਗ ਲੜਨ ਦੀ ਅਪੀਲ ਕਰਦੀ ਸੀ ਅਤੇ ਇਸ ਲਈ ਦਾਵਤ ਵੀ ਦਿੰਦੀ ਸੀ।

j
 

ਇਸ ਵਿਚਾਲੇ ਮੁਜਹਿਦਾਂ ਵਿਚ ਅੱਜ਼ਾਮ ਦਾ ਰੁਤਬਾ ਵੱਧ ਗਿਆ ਸੀ। ਉਹ ਮੁਜਾਹੀਦੀਨਾਂ ਲਈ ਅਧਿਆਤਮਕ ਗੁਰੂ ਵਾਂਗ ਹੋ ਗਏ ਸਨ। ਮੁਜਾਹੀਦੀਨਾਂ ਦੀ ਇਸੇ ਫੌਜ 'ਚ ਓਸਾਮਾ ਬਿਨ ਲਾਦੇਨ ਵੀ ਸਨ, ਜਿਨ੍ਹਾਂ ਨੂੰ ਦੁਨੀਆਂ ਅਲ-ਕਾਇਦਾ ਅਤੇ ਸਤੰਬਰ 11 ਦੇ ਹਮਲੇ ਕਾਰਨ ਜਾਣਦੀ ਹੈ। ਬਰਤਾਨੀ ਅਖ਼ਬਾਰ 'ਗਾਰਡੀਅਨ' ਦੇ ਨਾਲ ਆਪਣੀ ਗੱਲਬਾਤ ਵਿਚ ਅਲਿਆ ਅਲਗਾਨਿਮ (ਓਸਾਮਾ ਬਿਨ ਲਾਦੇਨ ਦੀ ਮਾਂ) ਨੇ ਕਿਹਾ ਸੀ ਕਿ ਇਕੋਨਾਮਿਕਸ ਦੀ ਪੜ੍ਹਾਈ ਲਈ ਓਸਾਮਾ ਨੇ ਕਿੰਗ ਅਬਦੁੱਲ ਅਜ਼ੀਜ਼ ਯੂਨੀਵਰਸਿਟੀ 'ਚ ਦਾਖ਼ਲਾ ਲਿਆ ਸੀ। ਇੱਥੇ ਦਾਖ਼ਲਾ ਲੈਣ ਤੋਂ ਬਾਅਦ ਉਹ ਬੇਹੱਦ ਬਦਲ ਗਏ ਸਨ।

ਓਸਾਮਾ ਦੀ ਮਾਂ ਨੇ ਇਹ ਵੀ ਦੱਸਿਆ ਸੀ ਕਿ ਉਨ੍ਹਾਂ ਨੂੰ ਪ੍ਰਭਾਵਿਤ ਕਰਨ ਵਾਲਿਆਂ ਵਿਚ ਇੱਕ ਅਬਦੁੱਲਾ ਅੱਜ਼ਾਮ ਵੀ ਸਨ, ਜੋ 'ਮੁਸਲਿਮ ਬ੍ਰਦਰਹੁੱਡ' ਦੇ ਉਨ੍ਹਾਂ ਮੈਂਬਰਾਂ ਵਿਚੋਂ ਸਨ, ਜਿਨ੍ਹਾਂ ਨੂੰ ਦੇਸ 'ਚੋਂ ਕੱਢ ਦਿੱਤਾ ਗਿਆ ਸੀ। ਬਾਅਦ ਵਿੱਚ ਅੱਜ਼ਾਮ ਓਸਾਮਾ ਦੇ ਅਧਿਆਤਮਕ ਗੁਰੂ ਅਤੇ ਸਭ ਤੋਂ ਨਜ਼ਦੀਕੀ ਸਲਾਹਕਾਰ ਬਣ ਗਏ। ਇਸ ਵਿਚਾਲੇ ਅੱਜ਼ਾਮ ਨੇ ਕਈ ਕਿਤਾਬਾਂ ਪ੍ਰਕਾਸ਼ਿਤ ਕੀਤੀਆਂ ਜੋ ਜਿਹਾਦੀ ਵਿਚਾਰਧਾਰਾ 'ਤੇ ਆਧਾਰਿਤ ਸਨ।

ਇਨ੍ਹਾਂ ਵਿਚੋਂ ਅਹਿਮ ਕਿਤਾਬਾਂ ਹਨ, 'ਅਲ ਦਿਫਾਅ ਅਨ ਅਜ਼ਿਲਮੁਲਸਲਿਮੀਨ ਅਹਮਮੁ ਫਰੂਜ਼ਿਲ ਆਯਾਨ' (ਮੁਸਲਿਮ ਭੂਮੀ ਦਾ ਬਚਾਅ ਸਵਾਭਿਮਾਨੀ ਵਿਅਕਤੀਆਂ ਦਾ ਸਭ ਤੋਂ ਮਹੱਤਵਪੂਰਨ ਫਰਜ਼) ਅਤੇ 'ਆਯਤੁਰਰਹਿਮਾਨ ਫਿ ਜਿਹਾਦ ਅਫ਼ਗਾਨ' (ਅਫ਼ਗਾਨੀ ਜਿਹਾਦ ਨਾਲ ਸੰਬੰਧਿਤ ਰਹਿਮਾਨ ਦੀਆਂ ਆਇਤਾਂ)। ਸਾਲ 1989 ਵਿਚ ਅਫ਼ਗਾਨਿਸਤਾਨ ਤੋਂ ਸੋਵੀਅਤ ਦੀ ਸੈਨਾ ਦੀ ਵਾਪਸੀ ਤੋਂ ਬਾਅਦ 'ਜ਼ਿਹਾਦੀਆਂ' ਨੂੰ ਇੱਕ ਰੁਕਾਵਟ ਦਾ ਸਾਹਮਣਾ ਕਰਨਾ ਪਿਆ ਕਿਉਂਕਿ ਜਿਸ ਮੁੱਖ ਉਦੇਸ਼ ਲਈ ਉਹ ਪਾਕਿਸਤਾਨ ਅਤੇ ਅਫ਼ਗਾਨਿਸਤਾਨ ਆਏ ਸਨ, ਉਹ ਖ਼ਤਮ ਹੋ ਚੁੱਕਿਆ ਸੀ।

 News of next day from Osama bin LadenNews of next day from Osama bin Laden

ਦੱਸਿਆ ਜਾਂਦਾ ਹੈ ਕਿ ਇਸ ਦੌਰਾਨ ਅੱਜ਼ਾਮ ਨੇ ਜ਼ਿਹਾਦ ਦਾ ਰੁਖ਼ ਅਫ਼ਗਾਨਿਸਤਾਨ ਤੋਂ ਫੀਲੀਸਤੀਨ ਵੱਲ ਕਰਨ ਲਈ ਕਿਹਾ। ਜਦੋਂ ਕਿ ਮਿਸਰ ਦੇ ਅਯਮਨ ਅਲ ਜਵਾਹਿਰੀ ਦੀ ਅਗਵਾਈ 'ਚ ਅਰਬ ਕੱਟੜਪੰਥੀਆਂ ਦੇ ਇੱਕ ਗੁੱਟ ਨੇ ਅਫ਼ਗਾਨਿਸਤਾਨ 'ਚ 'ਜਿਹਾਦ' ਜਾਰੀ ਰੱਖਣ ਅਤੇ ਉੱਥੋਂ ਅਰਬ ਸ਼ਾਸਕਾਂ ਨੂੰ ਪੁੱਟਣ ਨੂੰ ਪਹਿਲ ਦਿੱਤੀ। ਅਲ-ਜਵਾਹਿਰੀ ਦੀ ਪ੍ਰਧਾਨਗੀ 'ਚ ਮਿਸਰ ਦੇ ਜ਼ਿਹਾਦੀਆਂ ਨੇ ਅੱਜ਼ਾਮ ਦੇ ਵਿਚਾਰਾਂ ਦੀ ਆਲੋਚਨਾ ਕੀਤੀ ਅਤੇ ਇਥੋਂ ਹੀ ਅਲ-ਕਾਇਦਾ ਦਾ ਜਨਮ ਹੋਇਆ। ਇਸ ਵਿਚਾਲੇ ਅਫ਼ਗਾਨ ਜ਼ਿਹਾਦੀ ਗੁੱਟਾਂ ਦੇ ਵਿਚਕਾਰ ਜੰਗ ਸ਼ੁਰੂ ਹੋ ਗਈ ਅਤੇ ਅੱਜ਼ਾਮ ਨੂੰ ਮਾਰਨ ਲਈ ਪੇਸ਼ਾਵਰ 'ਚ ਕਾਰ ਬੰਬ ਧਮਾਕਾ ਕੀਤਾ।

ਅੱਜ ਤੱਕ ਇਹ ਪਤਾ ਨਹੀਂ ਲੱਗ ਸਕਿਆ ਕਿ ਅੱਜ਼ਾਮ ਦੇ ਕਤਲ ਦਾ ਜ਼ਿੰਮੇਵਾਰ ਕੌਣ ਹੈ, ਪਰ ਇਸ ਗੱਲ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ ਕਿ ਕਈ ਲੋਕ ਉਨ੍ਹਾਂ ਦੀ ਮੌਤ ਚਾਹੁੰਦੇ ਸਨ। ਅਲ-ਕਾਇਦਾ, ਇਸਰਾਇਲੀ ਖੁਫ਼ੀਆਂ ਏਜੰਸੀਆਂ ਮੋਸਾਦ, ਸੋਵੀਅਤ, ਅਫ਼ਗਾਨਿਸਤਾਨ, ਅਮਰੀਕਾ ਅਤੇ ਪਾਕਿਸਤਾਨ ਦੀ ਖ਼ੁਫ਼ੀਆਂ ਏਜੰਸੀਆਂ, ਇੱਥੋਂ ਤਕ ਕਿ ਕੁਝ ਅਫ਼ਗਾਨ ਮੁਜਾਹੀਦੀਨ ਗੁੱਟਾਂ ਵਿਚ ਇੱਕ-ਦੂਜੇ 'ਤੇ ਇਲਜ਼ਾਮ ਲਗਦੇ ਹਨ।

ਅੱਜ਼ਾਮ ਨੇ ਗੁਲਬੁਦੀਨ ਹਿਕਮਤਿਆਕ ਦੇ ਖ਼ਿਲਾਫ਼ ਅਹਿਮਦ ਸ਼ਾਹ ਮਸੂਦ ਦੇ ਨਾਲ ਸਹਿਯੋਗ ਕੀਤਾ ਸੀ ਅਤੇ ਸਾਊਦੀ ਅਰਬ ਵੀ ਉਨ੍ਹਾਂ ਦੀ ਵਧਦੀ ਤਾਕਤ ਕਾਰਨ ਚਿੰਤਾ ਵਿਚ ਸਨ। ਬੇਸ਼ੱਕ ਹੀ ਅਬਦੁੱਲਾਹ ਅੱਜ਼ਾਮ ਦੇ ਕਾਤਿਲਾਂ ਦੀ ਪਛਾਣ ਅਜੇ ਨਹੀਂ ਹੋ ਸਕੀ ਹੈ ਪਰ ਦੁਨੀਆਂ ਇਹ ਜਾਣਦੀ ਹੈ ਕਿ ਇਹ ਓਸਾਮਾ ਬਿਨ ਲਾਦੇਨ ਅਤੇ ਅਰਬ ਜਿਹਾਦੀਆਂ ਦੇ ਅਧਿਆਤਮਕ ਗੁਰੂ ਸਨ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Mansa Parents Sell Child News : ਮਾਂ-ਬਾਪ ਨੇ 1.80 ਲੱਖ 'ਚ ਵੇਚਤਾ ਆਪਣਾ ਬੱਚਾ, ਮਾਪੇ ਗ੍ਰਿਫ਼ਤਾਰ | Mansa News

25 Oct 2025 3:11 PM

Death of Bride girl before marriage in Faridkot:ਸ਼ਗਨਾਂ ਵਾਲੇ ਘਰ 'ਚ ਵਿਛੇ ਸੱਥਰ|Faridkot Bride Death News

25 Oct 2025 3:10 PM

Gurdaspur Punjabi Truck Driver jashanpreet singh Family Interview| Appeal to Indian Govt|California

24 Oct 2025 3:16 PM

Balwant Singh Rajoana Visit Patiala hospital News: '19ਵਾਂ ਸਾਲ ਮੈਨੂੰ ਫ਼ਾਂਸੀ ਦੀ ਚੱਕੀ ਦੇ ਵਿੱਚ ਲੱਗ ਗਿਆ'

24 Oct 2025 3:16 PM

Rohit Godara Gang Shoots Punjabi Singer Teji Kahlon In Canada : ਇਕ ਹੋਰ ਪੰਜਾਬੀ ਗਾਇਕ 'ਤੇ ਜਾਨਲੇਵਾ ਹਮਲਾ

22 Oct 2025 3:16 PM
Advertisement