ਆਸਟ੍ਰੇਲੀਆ ਸਰਕਾਰ ਵਲੋਂ 363 ਬਿਨੈਕਾਰਾਂ ਨੂੰ ਵੀਜ਼ੇ ਦੇਣ ਲਈ ਸੱਦਾ
Published : Mar 10, 2021, 10:58 pm IST
Updated : Mar 10, 2021, 10:58 pm IST
SHARE ARTICLE
Australian government invites 363 visa applicants
Australian government invites 363 visa applicants

ਸਾਲ 2020-21 ਵਿਚ ਦਿਤੇ ਗਏ ਹੁਨਰਮੰਦ ਸੁਤੰਤਰ ਵੀਜ਼ਿਆਂ ਦੀ ਗਿਣਤੀ ਬੀਤੇ 20 ਸਾਲਾਂ ਵਿਚ ਸਭ ਤੋਂ ਘੱਟ ਹੈ।

ਪਰਥ, (ਪਿਆਰਾ ਸਿੰਘ ਨਾਭਾ) : ਆਸਟ੍ਰੇਲੀਆ ਸਰਕਾਰ ਨੇ ਸਾਲ 2021 ਦੇ ਪਹਿਲੇ ਗੇੜ ਵਿਚ ਵੱਖ-ਵੱਖ ਵੀਜ਼ਾ ਕੈਟਾਗਿਰੀ ਵਿਚ 363 ਬਿਨੈਕਾਰਾਂ ਨੂੰ ਵੀਜ਼ੇ ਦੇਣ ਲਈ ਸੱਦਾ ਦਿਤਾ ਹੈ। ਜਾਣਕਾਰੀ ਮੁਤਾਬਕ ਗ੍ਰਹਿ ਵਿਭਾਗ ਵਲੋਂ ਵੱਖ-ਵੱਖ ਵੀਜ਼ਾ ਕੈਟਾਗਿਰੀ ਵਿਚ 21 ਜਨਵਰੀ ਨੂੰ ਵੀਜ਼ਾ ਸੱਦੇ ਦਾ ਐਲਾਨ ਕੀਤਾ ਗਿਆ ਸੀ। ਸਾਲ 2020-21 ਵਿਚ ਦਿਤੇ ਗਏ ਹੁਨਰਮੰਦ ਸੁਤੰਤਰ ਵੀਜ਼ਿਆਂ ਦੀ ਗਿਣਤੀ ਬੀਤੇ 20 ਸਾਲਾਂ ਵਿਚ ਸੱਭ ਤੋਂ ਘੱਟ ਹੈ। ਦਸ ਦਈਏ ਕਿ ਇਸ ਨਵੇਂ ਐਲਾਨ ਵਿਚ ਹੁਨਰਮੰਦ ਸੁਤੰਤਰ ਵੀਜ਼ਾ (ਸਬਕਲਾਸ 189) ਲਈ 200 ਸੱਦੇ ਭੇਜੇ ਗਏ ਹਨ,

Australian Australianਜਦੋਂ ਕਿ 163 ਬਿਨੈਕਾਰਾਂ ਨੂੰ  ਹੁਨਰਮੰਦ ਕਾਰਜ ਖੇਤਰੀ (ਪ੍ਰੋਵੀਜ਼ਨਲ) ਵੀਜ਼ਾ (ਸਬਕਲਾਸ 491) ਪ੍ਰਵਾਰਕ ਸਪਾਂਸਰ ਧਾਰਾ ਵਿਚ ਬੁਲਾਇਆ ਜਾਵੇਗਾ। ਵਿਭਾਗ ਅਨੁਸਾਰ ਜੇ ਸਾਰੀਆਂ ਥਾਵਾਂ ਸਬ-ਕਲਾਸ 189 ਵੀਜ਼ਾ ਬਿਨੇਕਾਰਾਂ ਨੂੰ ਮੁਹਈਆਂ ਕਰ ਦਿਤੀਆਂ ਜਾਣ ਤਾਂ ਸਬ-ਕਲਾਸ 491 ਵੀਜ਼ਾ ਲਈ ਕੋਈ ਸੱਦਾ ਜਾਰੀ ਨਹੀਂ ਕੀਤਾ ਜਾ ਸਕਦਾ। ਹੁਣ ਤਕ ਵਿੱਤੀ ਸਾਲ 2020-21 ਵਿਚ ਕੁੱਲ 1,773 ਸੱਦੇ ਜਾਰੀ ਕੀਤੇ ਗਏ ਹਨ। ਇਨ੍ਹਾਂ ਅੰਕੜਿਆਂ ਵਿਚ ਰਾਜ, ਅਤੇ ਪ੍ਰਦੇਸ਼ ਸਰਕਾਰ ਦੁਆਰਾ ਨਾਮਜ਼ਦ ਵੀਜ਼ਾ ਸਬ-ਕਲਾਸਾਂ ਲਈ ਦਿਤੇ ਗਏ ਸੱਦੇ ਸ਼ਾਮਲ ਨਹੀਂ ਹਨ।

Australian government invites 363 visa applicantsAustralian government invites 363 visa applicantsਸਬੰਧਤ ਵਿਭਾਗ ਅਨੁਸਾਰ ਹੁਨਰ ਦੀ ਚੋਣ ਪ੍ਰੋਗਰਾਮ ਤਹਿਤ ਪਹਿਲਾਂ ਹੁਨਰਮੰਦ ਸੁਤੰਤਰ ਵੀਜ਼-ਸਬਕਲਾਸ 189 ਦੇ ਬਿਨੇਕਾਰਾਂ ਨੂੰ ਉਪਲਬਧ ਸਥਾਨਾਂ ਲਈ ਤਰਜੀਹ ਦਿਤੀ ਜਾਂਦੀ ਹੈ ਅਤੇ ਇਸ ਤੋਂ ਬਾਅਦ ਬਾਕੀ ਬਚੇ ਸਥਾਨ ਹੁਨਰਮੰਦ ਕਾਰਜ ਖੇਤਰੀ (ਪ੍ਰੋਵੀਜ਼ਨਲ) ਵੀਜ਼ਾ (ਸਬਕਲਾਸ 491) ਪ੍ਰਵਾਰ ਦੁਆਰਾ ਸਪਾਂਸਰ ਲੋਕਾਂ ਨੂੰ ਦਿਤੇ ਜਾਂਦੇ ਹਨ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਮਾਸਟਰ ਸਲੀਮ ਦੇ ਪਿਤਾ ਪੂਰਨ ਸ਼ਾਹ ਕੋਟੀ ਦਾ ਹੋਇਆ ਦੇਹਾਂਤ

22 Dec 2025 3:16 PM

328 Missing Guru Granth Sahib Saroop : '328 ਸਰੂਪ ਅਤੇ ਗੁਰੂ ਗ੍ਰੰਥ ਸਾਹਿਬ ਕਦੇ ਚੋਰੀ ਨਹੀਂ ਹੋਏ'

21 Dec 2025 3:16 PM

faridkot Rupinder kaur Case : 'ਪਤੀ ਨੂੰ ਮਾਰਨ ਵਾਲੀ Rupinder kaur ਨੂੰ ਜੇਲ੍ਹ 'ਚ ਵੀ ਕੋਈ ਪਛਤਾਵਾ ਨਹੀਂ'

21 Dec 2025 3:16 PM

Rana Balachauria: ਪ੍ਰਬਧੰਕਾਂ ਨੇ ਖੂਨੀ ਖ਼ੌਫ਼ਨਾਕ ਮੰਜ਼ਰ ਦੀ ਦੱਸੀ ਇਕੱਲੀ-ਇਕੱਲੀ ਗੱਲ,Mankirat ਕਿੱਥੋਂ ਮੁੜਿਆ ਵਾਪਸ?

20 Dec 2025 3:21 PM

''ਪੰਜਾਬ ਦੇ ਹਿੱਤਾਂ ਲਈ ਜੇ ਜ਼ਰੂਰੀ ਹੋਇਆ ਤਾਂ ਗਠਜੋੜ ਜ਼ਰੂਰ ਹੋਵੇਗਾ'', ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਦਾ ਬਿਆਨ

20 Dec 2025 3:21 PM
Advertisement