
ਕਿਰਤ ਵਿਭਾਗ ਮੁਤਾਬਕ ਅੰਤਮ ਨਿਯਮ ਨਾਲ ਵਿਦੇਸ਼ੀ ਕਾਮਿਆਂ ਨੂੰ ਮਿਲਣ ਵਾਲੀ ਤਨਖ਼ਾਹ ’ਚ ਸੁਧਾਰ ਹੋਵੇਗਾ
ਵਾਸ਼ਿੰਗਟਨ : ਟਰੰਪ ਪ੍ਰਸ਼ਾਸਨ ਨੇ ਸਸਤੇ ਵਿਦੇਸ਼ੀ ਵਰਕਰਾਂ ਦੇ ਹਿੰਤਾਂ ਦੀ ਰਖਿਆ ਕਰਨ ਲਈ ਐਚ-1ਬੀ ਵਰਗੇ ਵੀਜ਼ਾ ਪ੍ਰੋਗਰਾਮਾਂ ਰਾਹੀਂ ਆਉਣ ਵਾਲੇ ਵਿਦੇਸ਼ੀ ਕਾਮਿਆਂ ਦੀ ਘੱਟੋ ਘੱਟ ਤਨਖ਼ਾਹ ’ਚ ਜ਼ਿਕਰਯੋਗ ਵਾਧਾ ਕੀਤਾ ਹੈ ਅਤੇ ਇਸ ਲਈ ਅੰਤਮ ਨਿਯਮਾਂ ਦਾ ਐਲਾਨ ਕੀਤਾ ਹੈ। ਰਾਸ਼ਟਰਪਤੀ ਡੋਨਾਲਡ ਟਰੰਪ ਦੇ ਕਾਰਜਕਾਲ ਦੇ ਅੰਤਮ ਦਿਨਾਂ ’ਚ ਅਮਰੀਕੀ ਕਿਰਤ ਵਿਭਾਗ ਨੇ ਕਿਹਾ ਕਿ ਅੰਤਮ ਨਿਯਮਾਂ ਨਾਲ ਅਮਰੀਕੀ ਕਾਮਿਆਂ ਦੀ ਤਨਖ਼ਾਹ ਅਤੇ ਰੁਜ਼ਗਾਰ ਦੀ ਰਖਿਆ ਯਕੀਨੀ ਹੋਵੇਗੀ।
Donald Trump
ਵਿਭਾਗ ਨੇ ਕਿਹਾ ਕਿ ਇਸ ਨਾਲ ਵਿਦੇਸ਼ੀ ਕਾਮਿਆਂ ਲਈ ਐਚ-1ਬੀ,ਐਚ-1ਬੀ1 ਅਤੇ ਈ-3 ਵੀਜ਼ਾ ਪ੍ਰੋਗਰਾਮਾਂ ਦੇ ਸੰਭਾਵਤ ਦਰਵਰਤੋਂ ਨੂੰ ਰੋਕਣ ’ਚ ਮਦਦ ਮਿਲੇਗੀ। ਐਚ-1ਬੀ ਵੀਜ਼ਾ ਅਤੇ ਗ਼ੈਰ-ਪ੍ਰਵਾਸੀ ਵੀਜ਼ਾ ਹੈ, ਜੋ ਅਮਰੀਕੀ ਕੰਪਨੀਆਂ ਨੂੰ ਕੁੱਝ ਕਾਰੋਬਾਰਾਂ ਲਈ ਵਿਦੇਸ਼ੀ ਕਾਮਿਆਂ ਨੂੰ ਨਿਯੁਕਤ ਕਰਨ ਦੀ ਇਜਾਜ਼ਤ ਦਿੰਦਾ ਹੈ, ਜਿਥੇ ਤਕਨੀਤੀ ਮੁਹਾਰਤ ਦੀ ਜ਼ਰੂਰਤ ਹੁੰਦੀ ਹੈ।
Donald Trump
ਕਿਰਤ ਵਿਭਾਗ ਨੇ ਮੰਗਲਵਾਰ ਨੂੰ ਇਕ ਬਿਆਨ ’ਚ ਕਿਹਾ ਕਿ ਅੰਤਮ ਨਿਯਮ ਨਾਲ ਵਿਦੇਸ਼ੀ ਕਾਮਿਆਂ ਨੂੰ ਮਿਲਣ ਵਾਲੀ ਤਨਖ਼ਾਹ ’ਚ ਸੁਧਾਰ ਹੋਵੇਗਾ, ਜੋ ਇਕੋ ਜਿਹੇ ਅਹੁਦਿਆਂ ’ਤੇ ਰੁਜ਼ਗਾਰ ਪ੍ਰਾਪਤ ਅਮਰੀਕੀਆਂ ਦੀ ਤਨਖ਼ਾਹਾਂ ਦੇ ਅਨੁਸਾਰ ਹੋਵੇਗਾ। ਇਸ ਵਿਚ ਇਹ ਗਿਆ ਕਿ ਅੰਤਮ ਨਿਯਮ ਇਹ ਯਕੀਨੀ ਕਰੇਗਾ ਕਿ ਅਮਰੀਕਾ ’ਚ ਸਥਾਈ ਜਾਂ ਅਸਥਾਈ ਆਧਾਰ ’ਤੇ ਵਿਦੇਸ਼ੀ ਕਾਮਿਆਂ ਨੂੰ ਕੰਮ ’ਤੇ ਰਖਣ ’ਤੇ ਕੰਪਨੀਆਂ ਨੂੰ ਆਰਥਕ ਲਾਭ ਨਾ ਹੋਵੇ ਅਤੇ ਇਸ ਤਰ੍ਹਾਂ ਅਮਰੀਕੀ ਕਾਮਿਆਂ ਲਈ ਨੌਕਰੀ ਦੇ ਮੌਕਿਆਂ ਅਤੇ ਮਜ਼ਦੂਰੀ ਨੂੰ ਸੁਰੱਖਿਅਤ ਕੀਤਾ ਜਾਵੇਗਾ।