US News: ਵਰਜੀਨੀਆ ਸੈਨੇਟ ਨੇ ਭਾਰਤੀ-ਅਮਰੀਕੀ ਪੱਤਰਕਾਰ ਦੇ ਕੰਮ ਦੀ ਸ਼ਲਾਘਾ ਕਰਨ ਵਾਲਾ ਮਤਾ ਪਾਸ ਕੀਤਾ
Published : Mar 10, 2024, 5:00 pm IST
Updated : Mar 10, 2024, 5:00 pm IST
SHARE ARTICLE
Virginia Senate resolution on work of Indian-US journalist
Virginia Senate resolution on work of Indian-US journalist

ਇਹ ਮਤਾ ਭਾਰਤੀ-ਅਮਰੀਕੀ ਸੈਨੇਟ ਮੈਂਬਰ ਸੁਹਾਸ ਸੁਬਰਾਮਨੀਅਮ ਨੇ 4 ਮਾਰਚ ਨੂੰ ਪੇਸ਼ ਕੀਤਾ ਸੀ।

US News: ਵਰਜੀਨੀਆ ਸਟੇਟ ਸੈਨੇਟ ਨੇ ਭਾਰਤੀ ਮੂਲ ਦੇ ਅਮਰੀਕੀ ਪੱਤਰਕਾਰ ਟੀ. ਵਿਸ਼ਨੂੰਦੱਤ ਜੈਰਾਮਨ ਦੇ ਪੱਤਰਕਾਰੀ ਅਤੇ ਵਿਦੇਸ਼ ਨੀਤੀ ਪ੍ਰਤੀ ਸਮਰਪਣ ਲਈ ਉਨ੍ਹਾਂ ਦੇ ਕੰਮ ਦੀ ਸ਼ਲਾਘਾ ਕਰਦਿਆਂ ਇਕ ਮਤਾ ਪਾਸ ਕੀਤਾ ਹੈ। ਇਹ ਮਤਾ ਭਾਰਤੀ-ਅਮਰੀਕੀ ਸੈਨੇਟ ਮੈਂਬਰ ਸੁਹਾਸ ਸੁਬਰਾਮਨੀਅਮ ਨੇ 4 ਮਾਰਚ ਨੂੰ ਪੇਸ਼ ਕੀਤਾ ਸੀ।

ਸੁਬਰਾਮਣੀਅਮ ਵਰਜੀਨੀਆ ਦੇ 10ਵੇਂ ਕਾਂਗਰੇਸ਼ਨਲ ਡਿਸਟ੍ਰਿਕਟ ਤੋਂ ਅਮਰੀਕੀ ਕਾਂਗਰਸ ਲਈ ਡੈਮੋਕ੍ਰੇਟਿਕ ਉਮੀਦਵਾਰ ਵੀ ਹਨ। ਵਰਜੀਨੀਆ ਸੈਨੇਟ ਨੇ 8 ਮਾਰਚ ਨੂੰ ਸਰਬਸੰਮਤੀ ਨਾਲ ਇਸ ਪ੍ਰਸਤਾਵ ਨੂੰ ਜ਼ੁਬਾਨੀ ਵੋਟ ਨਾਲ ਪਾਸ ਕੀਤਾ ਸੀ। ਸੈਨੇਟ ’ਚ ਜੈਰਾਮਨ ਨੂੰ ਪੇਸ਼ ਕਰਦੇ ਹੋਏ ਸੁਬਰਾਮਣੀਅਮ ਨੇ ਪੱਤਰਕਾਰੀ ਅਤੇ ਵਿਦੇਸ਼ ਨੀਤੀ ਪ੍ਰਤੀ ਉਨ੍ਹਾਂ ਦੇ ਸਮਰਪਣ ਦੀ ਸ਼ਲਾਘਾ ਕੀਤੀ ਅਤੇ ਉਨ੍ਹਾਂ ਨੂੰ ਪੱਤਰਕਾਰ ‘ਸਮਾਜਕ ਤਬਦੀਲੀ ਲਈ ਵੱਕਾਰੀ ਅਸ਼ੋਕ ਪੁਰਸਕਾਰ ਪ੍ਰਾਪਤਕਰਤਾ’ ਦਸਿਆ।

ਸੁਬਰਾਮਣੀਅਮ ਨੇ ਕਿਹਾ ਕਿ ਜੈਰਾਮਨ ਨੂੰ 27 ਜਨਵਰੀ ਨੂੰ ਅਮਰੀਕਾ ਵਿਚ ਤਤਕਾਲੀ ਭਾਰਤੀ ਰਾਜਦੂਤ ਤਰਨਜੀਤ ਸੰਧੂ ਅਤੇ ਵਰਜੀਨੀਆ ਦੇ ਲੈਫਟੀਨੈਂਟ ਗਵਰਨਰ ਅਤੇ ਸੈਨੇਟ ਦੇ ਚੇਅਰਮੈਨ ਵਿਨਸਮ ਸੀਅਰਜ਼ ਨੇ ਭਾਰਤੀ ਪ੍ਰਵਾਸੀਆਂ ਦੀ ਮੀਡੀਆ ਕਵਰੇਜ ਅਤੇ ਅਮਰੀਕਾ-ਭਾਰਤ ਸਬੰਧਾਂ ਨੂੰ ਉਤਸ਼ਾਹਤ ਕਰਨ ਲਈ ਵਿਸ਼ੇਸ਼ ਸੇਵਾ ਪੁਰਸਕਾਰ ਦਿਤਾ ਸੀ।

ਅਰੁਣਾਚਲ ਪ੍ਰਦੇਸ਼ ਦੇ ਸਾਬਕਾ ਰਾਜਪਾਲ ਅਤੇ ਭਾਰਤੀ ਫੌਜ ਦੇ 22ਵੇਂ ਫ਼ੌਜ ਮੁਖੀ ਜਨਰਲ ਜੇ.ਜੇ. ਸਿੰਘ ਅਤੇ ਭਾਰਤ ਦੇ ਸਾਬਕਾ ਗ੍ਰਹਿ ਅਤੇ ਸੈਰ-ਸਪਾਟਾ ਮੰਤਰੀ ਸੁਬੋਧ ਕਾਂਤ ਸਹਾਏ ਨੇ 7 ਦਸੰਬਰ, 2023 ਨੂੰ ਨਵੀਂ ਦਿੱਲੀ ’ਚ ਜੈਰਾਮਨ ਨੂੰ ਅਸ਼ੋਕ ਪੁਰਸਕਾਰ ਨਾਲ ਸਨਮਾਨਿਤ ਕੀਤਾ। ਤਾਮਿਲਨਾਡੂ ਦੇ ਚੇਨਈ ’ਚ ਜਨਮੇ ਜੈਰਾਮਨ ਨੂੰ ਜੇ.ਟੀ. ਵਿਸ਼ਨੂੰ ਦੇ ਨਾਂ ਨਾਲ ਵੀ ਜਾਣਿਆ ਜਾਂਦਾ ਹੈ। ਅਮਰੀਕਾ ਜਾਣ ਤੋਂ ਪਹਿਲਾਂ ਉਨ੍ਹਾਂ ਨੇ ਨਵੀਂ ਦਿੱਲੀ ’ਚ ‘ਹਿੰਦੁਸਤਾਨ ਟਾਈਮਜ਼’, ‘ਦਿ ਟ੍ਰਿਬਿਊਨ’ ਅਤੇ ‘ਦਿ ਸੰਡੇ ਆਬਜ਼ਰਵਰ’ ਲਈ ਕੰਮ ਕੀਤਾ। ਉਨ੍ਹਾਂ ਨੇ ਨਿਊਯਾਰਕ ’ਚ ਸੰਯੁਕਤ ਰਾਸ਼ਟਰ ਹੈੱਡਕੁਆਰਟਰ ਵਿਖੇ ਜਨਤਕ ਸੂਚਨਾ ਵਿਭਾਗ ’ਚ ਵੀ ਕੰਮ ਕੀਤਾ ਅਤੇ ਸੰਯੁਕਤ ਰਾਸ਼ਟਰ ਈਅਰਬੁੱਕ ਅਤੇ ਸੰਯੁਕਤ ਰਾਸ਼ਟਰ ਕ੍ਰੋਨੀਕਲ ਸਮੇਤ ਕਈ ਪ੍ਰਕਾਸ਼ਨਾਂ ’ਚ ਯੋਗਦਾਨ ਪਾਇਆ।

(For more Punjabi news apart from Virginia Senate resolution on work of Indian-US journalist News, stay tuned to Rozana Spokesman)

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM

Pardhan Mantri Bajeke News : ਪ੍ਰਧਾਨਮੰਤਰੀ ਬਾਜੇਕੇ ਦੀ ਵੀਡੀਓ ਤੋਂ ਬਾਅਦ ਫਿਰ ਹੋਵੇਗੀ ਪੇਸ਼ੀ | Amritpal Singh

02 Aug 2025 3:21 PM

'ਤੇਰੀ ਬੁਲਟ ਪਰੂਫ਼ ਗੱਡੀ ਪਾੜਾਂਗੇ, ਜੇਲ੍ਹ ‘ਚੋਂ ਗੈਂਗਸਟਰ ਜੱਗੂ ਭਗਵਾਨਪੁਰੀਏ ਦੀ ਧਮਕੀ'

01 Aug 2025 6:37 PM
Advertisement