ਵਿਦੇਸ਼ਾਂ ਵਿੱਚ ਬੈਠੇ ਨਕਲੀ ਟਰੈਵਲ ਏਜੰਟਾਂ ਨੂੰ ਨੱਥ ਪਾਉਣ ਲਈ ਭਾਰਤ ਸਰਕਾਰ ਨੇ ਕੱਸਿਆ ਸ਼ਿਕੰਜਾ
Published : Mar 10, 2025, 4:20 pm IST
Updated : Mar 10, 2025, 4:20 pm IST
SHARE ARTICLE
Indian government tightens grip on fake travel agents based abroad
Indian government tightens grip on fake travel agents based abroad

ਭਾਰਤ ਸਰਕਾਰ ਨੇ ਇਟਲੀ ਸਰਕਾਰ ਦੀ ਮਦਦ ਦੇ ਨਾਲ ਅਜਿਹੇ ਟਰੈਵਲ ਏਜੰਟਾਂ ਦੇ ਵੇਰਵੇ ਇਕੱਠੇ ਕਰਨੇ ਸ਼ੁਰੂ ਕਰ ਦਿੱਤੇ ਹਨ

ਮਿਲਾਨ (ਦਲਜੀਤ ਮੱਕੜ) ਵਿਦੇਸ਼ਾਂ ਦੀ ਧਰਤੀ 'ਤੇ ਬੈਠ ਕੇ ਉੱਥੋ ਗ਼ੈਰ-ਕਾਨੂੰਨੀ ਢੰਗ ਨਾਲ਼ ਮਨੁੱਖੀ ਤਸਕਰੀ ਕਰਕੇ ਭਾਰਤ ਦਾ ਨਾਂ ਬਦਨਾਮ ਕਰਨ ਵਾਲੇ ਨਕਲੀ ਟਰੈਵਲ ਏਜੰਟਾਂ ਖ਼ਿਲਾਫ਼ ਭਾਰਤ ਸਰਕਾਰ ਨੇ ਸਖ਼ਤ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

ਮਿਲੀ ਜਾਣਕਾਰੀ ਅਨੁਸਾਰ ਭਾਰਤ ਸਰਕਾਰ ਨੇ ਇਟਲੀ ਸਰਕਾਰ ਦੀ ਮਦਦ ਦੇ ਨਾਲ ਅਜਿਹੇ ਟਰੈਵਲ ਏਜੰਟਾਂ ਦੇ ਵੇਰਵੇ ਇਕੱਠੇ ਕਰਨੇ ਸ਼ੁਰੂ ਕਰ ਦਿੱਤੇ ਹਨ ਜੋ ਕਿ ਆਪਣੇ ਸਵਾਰਥ ਹਿੱਤ ਮੋਟੀਆਂ ਰਕਮਾਂ ਲੈ ਕੇ ਨੌਜਵਾਨਾਂ ਨੂੰ ਗੁੰਮਰਾਹ ਕਰਕੇ ਡੌਂਕੀ ਜਾਂ ਗਲਤ ਢੰਗ ਨਾਲ ਪੇਪਰ ਭਰ ਕੇ ਬਿਨਾਂ ਪੇਪਰਾਂ ਤੋਂ ਨੌਜਵਾਨਾਂ ਨੂੰ ਇਟਲੀ ਅਤੇ ਯੂਰਪ ਦੇ ਮੁਲਕਾਂ ਵਿੱਚ ਛੱਡਦੇ ਹਨ।

ਇੱਥੇ ਦੱਸਣਯੋਗ ਹੈ ਕਿ ਇਟਲੀ ਵਿੱਚ ਹਰੇਕ ਸਾਲ ਖੁੱਲਣ ਵਾਲੇ ਸੀਜ਼ਨਲ ਪੇਪਰਾਂ ਦੀ ਆੜ ਵਿੱਚ ਕਈ ਟਰੈਵਲ ਏਜੰਟ ਵੱਡੀ ਗਿਣਤੀ ਵਿੱਚ ਵਰਕਰਾਂ ਦੇ ਪੇਪਰ ਭਰ ਦਿੰਦੇ ਹਨ ਅਤੇ ਬਾਅਦ ਵਿੱਚ ਲੋੜੀਂਦੇ ਦਸਤਾਵੇਜ ਮੁਹੱਈਆ ਨਾ ਕਰਵਾ ਸਕਣ ਕਰਕੇ ਪੱਕੇ ਪੇਪਰ ਬਣਾਉਣ ਤੋਂ ਮੁਨਕਰ ਹੋ ਜਾਂਦੇ ਹਨ।

ਜਿਸ ਨਾਲ਼ ਬਹੁਤ ਸਾਰੇ ਨੌਜਵਾਨਾਂ ਦਾ ਭਵਿੱਖ ਖ਼ਰਾਬ ਹੋ ਜਾਂਦਾ ਹੈ ਅਤੇ ਉਹ ਵਿਦੇਸ਼ਾਂ ਵਿੱਚ ਰੁਲਣ ਲਈ ਮਜਬੂਰ ਹੋ ਜਾਂਦੇ ਹਨ। ਇਟਲੀ ਵਿੱਚ ਵੀ ਪਿਛਲੇ  ਕੁੱਝ ਸਾਲਾਂ ਤੋਂ ਅਜਿਹਾ ਗੋਰਖ ਧੰਦਾ ਜੋਰਾਂ-ਸ਼ੋਰਾਂ 'ਤੇ ਚੱਲਿਆ ਹੈ ਅਤੇ ਇੱਥੇ ਗ਼ੈਰ ਕਾਨੁੰਨੀ ਢੰਗ ਨਾਲ਼ ਵੱਡੀ ਗਿਣਤੀ ਵਿੱਚ ਮਨੁੱਖਾਂ ਤਸਕਰੀ ਹੋਈ ਹੈ।  ਨੌਜਵਾਨਾਂ ਦੀਆਂ ਮੁਸ਼ਕਿਲਾਂ ਨੂੰ ਦੇਖਦਿਆਂ ਹੁਣ ਭਾਰਤ ਸਰਕਾਰ ਨੇ ਸਖ਼ਤ ਰੁੱਖ ਅਪਣਾਇਆ ਹੈ ਅਤੇ ਕਬੂਰਤਬਾਜੀ ਕਰਨ ਵਾਲੇ ਟਰੈਵਲ ਏਜੰਟਾਂ ਨੂੰ ਨੱਥ ਪਾਉਣ ਲਈ ਲੋੜੀਂtਦੀ ਕਾਰਵਾਈ ਸ਼ੁਰੂ  ਦਿੱਤੀ ਗਈ ਹੈ।
 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਮੰਤਰੀ ਹਰਭਜਨ ਸਿੰਘ ETO ਦਾ ਬਾਜਵਾ ਨੂੰ ਮੋੜਵਾਂ ਜਵਾਬ

09 Feb 2026 3:29 PM

ਡੇਢ ਸਾਲ ਮਗਰੋਂ ਦੁਬਈ ਤੋਂ ਪਰਤੇ ਸ਼ਖ਼ਸ ਨੇ ਪਤਨੀ ਅਤੇ ਸਾਲ਼ੀ ਨਾਲ਼ ਆਹ ਕੀ ਕੀਤਾ ?

08 Feb 2026 2:08 PM

Lucky Oberoi ਦੇ ਕਤ.ਲ ਦੀ ਨਵੀਂ CCTV, ਹਮਲਾਵਰਾਂ ਦੀਆਂ ਤਸਵੀਰਾਂ ਆਈਆਂ ਸਾਹਮਣੇ, ਨੌਕਰ 'ਤੇ ਸ਼ੱਕ ਦੀ ਸੂਈ !

07 Feb 2026 2:09 PM

'ਜਿਹੜੀਆਂ ਮੈਂ ਪਿੰਨੀਆਂ ਬਣਾ ਕੇ ਲੈ ਕੇ ਗਈ ਜਰਮਨ, ਜਿਸ ਜਿਸ ਨੇ ਖਾਧੀਆਂ ਲੜ ਰਿਹਾ ਜ਼ਿੰਦਗੀ ਅਤੇ ਮੌਤ ਦੀ ਲੜਾਈ !

06 Feb 2026 3:07 PM

'ਮੁੱਛਾਂ ਨੂੰ ਜਿੰਨੇ ਮਰੋੜੇ ਦੇਣੇ ਨੇ ਦੇ ਲਵੇ, ਮੈਂ ਕਿਹੜਾ ਚੂੜੀਆਂ ਪਾਈਆਂ' | Talbir Gill Interview On Majithia

05 Feb 2026 3:00 PM
Advertisement