ਪੂਰਬੀ ਇੰਗਲੈਂਡ ਦੇ ਤੱਟ ’ਤੇ ਦੋ ਸਮੁੰਦਰੀ ਜਹਾਜ਼ਾਂ ਦੀ ਟੱਕਰ, ਅੱਗ ਲੱਗਣ ਕਾਰਨ 32 ਲੋਕ ਜ਼ਖ਼ਮੀ
Published : Mar 10, 2025, 10:52 pm IST
Updated : Mar 10, 2025, 10:52 pm IST
SHARE ARTICLE
Two ships collide off the coast of eastern England, 32 people injured due to fire
Two ships collide off the coast of eastern England, 32 people injured due to fire

ਘਟਨਾ ਸਵੇਰੇ 9:48 ਵਜੇ ਵਾਪਰੀ

ਲੰਡਨ : ਪੂਰਬੀ ਇੰਗਲੈਂਡ ਦੇ ਤੱਟ ’ਤੇ ਸੋਮਵਾਰ ਨੂੰ ਇਕ ਅਮਰੀਕੀ ਤੇਲ ਟੈਂਕਰ ਅਤੇ ਇਕ ਮਾਲਬਰਦਾਰ ਜਹਾਜ਼ ਦੀ ਟੱਕਰ ਹੋ ਗਈ, ਜਿਸ ਕਾਰਨ ਦੋਹਾਂ ਜਹਾਜ਼ਾਂ ’ਚ ਅੱਗ ਲੱਗ ਗਈ। ਬਚਾਅ ਕਾਰਜ ਸ਼ੁਰੂ ਕੀਤੇ ਗਏ ਘੱਟੋ-ਘੱਟ 32 ਲੋਕਾਂ ਨੂੰ ਕਿਨਾਰੇ ਲਿਆਂਦਾ ਗਿਆ ਪਰ ਉਨ੍ਹਾਂ ਦੀ ਹਾਲਤ ਤੁਰਤ ਸਪੱਸ਼ਟ ਨਹੀਂ ਹੋ ਸਕੀ। 

ਗ੍ਰਿਮਸਬੀ ਈਸਟ ਬੰਦਰਗਾਹ ਦੇ ਮੁੱਖ ਕਾਰਜਕਾਰੀ ਮਾਰਟਿਨ ਬੋਇਰਸ ਨੇ ਕਿਹਾ ਕਿ ਵਿੰਡਕੈਟ 33 ਜਹਾਜ਼ ਤੋਂ 13 ਲੋਕਾਂ ਨੂੰ ਲਿਆਂਦਾ ਗਿਆ, ਜਦਕਿ 19 ਹੋਰ ਨੂੰ ਬੰਦਰਗਾਹ ਪਾਇਲਟ ਕਿਸ਼ਤੀ ਤੋਂ ਲਿਆਂਦਾ ਗਿਆ। ਬਰਤਾਨੀਆਂ ਦੀ ਮੈਰੀਟਾਈਮ ਐਂਡ ਕੋਸਟਗਾਰਡ ਏਜੰਸੀ ਨੇ ਕਿਹਾ ਕਿ ਉੱਤਰੀ ਸਾਗਰ ’ਚ ਕਈ ਲਾਈਫਬੋਟ ਅਤੇ ਕੋਸਟ ਗਾਰਡ ਬਚਾਅ ਹੈਲੀਕਾਪਟਰ ਦੇ ਨਾਲ-ਨਾਲ ਤੱਟ ਰੱਖਿਅਕ ਜਹਾਜ਼ ਅਤੇ ਅੱਗ ਬੁਝਾਉਣ ਦੀ ਸਮਰੱਥਾ ਵਾਲੇ ਨੇੜਲੇ ਜਹਾਜ਼ ਵੀ ਮੌਕੇ ’ਤੇ ਭੇਜੇ ਗਏ ਹਨ। 

ਆਰ.ਐਨ.ਐਲ.ਆਈ. ਲਾਈਫ ਬੋਟ ਏਜੰਸੀ ਨੇ ਕਿਹਾ, ‘‘ਅਜਿਹੀਆਂ ਰੀਪੋਰਟਾਂ ਮਿਲੀਆਂ ਹਨ ਕਿ ਟੱਕਰ ਤੋਂ ਬਾਅਦ ਕਈ ਲੋਕਾਂ ਨੇ ਜਹਾਜ਼ਾਂ ਨੂੰ ਛੱਡ ਦਿਤਾ ਸੀ ਅਤੇ ਦੋਹਾਂ ਜਹਾਜ਼ਾਂ ਵਿਚ ਅੱਗ ਲੱਗ ਗਈ ਸੀ।’’ ਇਸ ਵਿਚ ਕਿਹਾ ਗਿਆ ਹੈ ਕਿ ਤੱਟ ਰੱਖਿਅਕ ਦੇ ਨਾਲ ਤਿੰਨ ਲਾਈਫਬੋਟ ਮੌਕੇ ’ਤੇ ਖੋਜ ਅਤੇ ਬਚਾਅ ’ਤੇ ਕੰਮ ਕਰ ਰਹੀਆਂ ਹਨ। ਬੀ.ਬੀ.ਸੀ. ਵਲੋਂ ਪ੍ਰਸਾਰਿਤ ਕੀਤੀ ਗਈ ਵੀਡੀਉ ਫੁਟੇਜ ਅਤੇ ਕਿਸੇ ਨੇੜਲੇ ਜਹਾਜ਼ ਤੋਂ ਫਿਲਮਾਏ ਗਏ ਵੀਡੀਉ ਫੁਟੇਜ ਦੋਹਾਂ ’ਚ ਜਹਾਜ਼ਾਂ ਤੋਂ ਸੰਘਣਾ ਕਾਲਾ ਧੂੰਆਂ ਨਿਕਲਦਾ ਵਿਖਾਈ ਦੇ ਰਿਹਾ ਹੈ। 

ਸਮੁੰਦਰੀ ਜਹਾਜ਼ ’ਤੇ ਨਜ਼ਰ ਰੱਖਣ ਵਾਲੀ ਸਾਈਟ ਵੇਸਲਫਾਈਂਡਰ ਮੁਤਾਬਕ ਮੰਨਿਆ ਜਾ ਰਿਹਾ ਹੈ ਕਿ ਇਹ ਟੈਂਕਰ ਅਮਰੀਕਾ ਦੇ ਝੰਡੇ ਵਾਲਾ ਰਸਾਇਣਕ ਅਤੇ ਤੇਲ ਉਤਪਾਦਾਂ ਦਾ ਕੈਰੀਅਰ ਐਮ.ਵੀ. ਸਟੇਨਾ ਇਮੈਕੂਲੇਟ ਹੈ ਅਤੇ ਗ੍ਰੀਸ ਤੋਂ ਉਡਾਣ ਭਰਨ ਤੋਂ ਬਾਅਦ ਉਸ ਸਮੇਂ ਲੰਗਰ ’ਤੇ ਸੀ। ਪੁਰਤਗਾਲ ਦਾ ਝੰਡਾ ਵਾਲਾ ਕੰਟੇਨਰ ਜਹਾਜ਼ ਸੋਲੋਂਗ ਸਕਾਟਲੈਂਡ ਦੇ ਗ੍ਰੇਂਜਮਾਊਥ ਤੋਂ ਨੀਦਰਲੈਂਡ ਦੇ ਰੋਟਰਡੈਮ ਜਾ ਰਿਹਾ ਸੀ। ਤੱਟ ਰੱਖਿਅਕਾਂ ਨੇ ਦਸਿਆ ਕਿ ਘਟਨਾ ਸਵੇਰੇ 9:48 ਵਜੇ ਵਾਪਰੀ। ਟੱਕਰ ਵਾਲੀ ਥਾਂ ਲੰਡਨ ਤੋਂ ਲਗਭਗ 155 ਮੀਲ (250 ਕਿਲੋਮੀਟਰ) ਉੱਤਰ ’ਚ ਹਲ ਦੇ ਤੱਟ ਤੋਂ ਦੂਰ ਹੈ।

Tags: england

SHARE ARTICLE

ਏਜੰਸੀ

Advertisement

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM

Pardhan Mantri Bajeke News : ਪ੍ਰਧਾਨਮੰਤਰੀ ਬਾਜੇਕੇ ਦੀ ਵੀਡੀਓ ਤੋਂ ਬਾਅਦ ਫਿਰ ਹੋਵੇਗੀ ਪੇਸ਼ੀ | Amritpal Singh

02 Aug 2025 3:21 PM

'ਤੇਰੀ ਬੁਲਟ ਪਰੂਫ਼ ਗੱਡੀ ਪਾੜਾਂਗੇ, ਜੇਲ੍ਹ ‘ਚੋਂ ਗੈਂਗਸਟਰ ਜੱਗੂ ਭਗਵਾਨਪੁਰੀਏ ਦੀ ਧਮਕੀ'

01 Aug 2025 6:37 PM
Advertisement