
ਕੈਨੇਡਾ 'ਚ ਅਜਿਹਾ ਭਿਆਨਕ ਹਾਦਸਾ ਵਾਪਰਿਆ ਕਿ ਜਿਸ ਨੇ ਹਾਕੀ ਟੀਮ ਦੇ 15 ਮੈਂਬਰਾਂ ਦੀ ਜਾਨ ਲੈ ਲਈ ਅਤੇ ਹੋਰ 14 ਜ਼ਖ਼ਮੀ ਹੋ ਗਏ।
ਸਸਕੈਚਵਾਨ : ਕੈਨੇਡਾ 'ਚ ਅਜਿਹਾ ਭਿਆਨਕ ਹਾਦਸਾ ਵਾਪਰਿਆ ਕਿ ਜਿਸ ਨੇ ਹਾਕੀ ਟੀਮ ਦੇ 15 ਮੈਂਬਰਾਂ ਦੀ ਜਾਨ ਲੈ ਲਈ ਅਤੇ ਹੋਰ 14 ਜ਼ਖ਼ਮੀ ਹੋ ਗਏ। ਮ੍ਰਿਤਕਾਂ ਦੀ ਆਤਮਾ ਦੀ ਸ਼ਾਂਤੀ ਲਈ ਹੁੰਮਬੋਲਡਟ ਸ਼ਹਿਰ 'ਚ ਸੋਗ ਸਭਾ ਰੱਖੀ ਗਈ, ਜਿਸ 'ਚ ਪ੍ਰਧਾਨ ਮੰਤਰੀ ਟਰੂਡੋ ਤੋਂ ਇਲਾਵਾ ਲਗਭਗ 3000 ਲੋਕ ਸ਼ਾਮਲ ਹੋਏ। ਕੈਨੇਡਾ 'ਚ ਰਹਿ ਰਹੇ ਸਿੱਖਾਂ ਨੂੰ ਵੀ ਇਸ ਦੁਰਘਟਨਾ ਦਾ ਡੂੰਘਾ ਸਦਮਾ ਲੱਗਾ ਹੈ। 10 hockey players, 5 others dead as a result of fatal bus crash'ਓਨਟਾਰੀਓ ਸਿੱਖਜ਼ ਐਂਡ ਗੁਰਦੁਆਰਾ ਕੌਂਸਲ' ਵਲੋਂ ਮ੍ਰਿਤਕਾਂ ਦੀ ਆਤਮਾ ਦੀ ਸ਼ਾਂਤੀ ਲਈ ਅਖੰਡ ਪਾਠ ਦੇ ਭੋਗ ਪਾਏ ਜਾਣਗੇ। ਫ਼ੈਡਰੇਸ਼ਨ ਦੇ ਪ੍ਰਧਾਨ ਦਲਜੀਤ ਸਿੰਘ ਨੇ ਕਿਹਾ ਕਿ ਸਿੱਖ ਕੈਨੇਡੀਅਨਾਂ ਨਾਲ ਖੜ੍ਹੇ ਹਨ। ਕੌਂਸਲ ਦੇ ਸਾਬਕਾ ਪ੍ਰਧਾਨ ਨੇ ਕਿਹਾ ਕਿ ਇਸ ਦਰਦਨਾਕ ਘਟਨਾ ਨੇ ਸੱਭ ਨੂੰ ਵਲੂੰਧਰ ਕੇ ਰੱਖ ਦਿਤਾ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ ਬੱਚਿਆਂ ਦੀ ਮੌਤ ਨਾਲ ਉਨ੍ਹਾਂ ਦੇ ਪਰਵਾਰਾਂ ਨੂੰ ਹੀ ਨਹੀਂ ਸਗੋਂ ਪੂਰੇ ਦੇਸ਼ ਨੂੰ ਵੱਡਾ ਘਾਟਾ ਪਿਆ ਹੈ।
10 hockey players, 5 others dead as a result of fatal bus crashਉਨ੍ਹਾਂ ਜਾਣਕਾਰੀ ਦਿਤੀ ਕਿ 13 ਅਪ੍ਰੈਲ ਨੂੰ ਅਖੰਡ ਪਾਠ ਆਰੰਭ ਕਰਵਾਏ ਜਾਣਗੇ ਅਤੇ 15 ਅਪ੍ਰੈਲ ਨੂੰ ਭੋਗ ਪਾਏ ਜਾਣਗੇ। ਦਸ ਦਈਏ ਕਿ ਇਸ ਟੀਮ 'ਚ 16 ਤੋਂ 21 ਸਾਲ ਦੇ ਨੌਜਵਾਨ ਸਨ ਅਤੇ ਉਹ ਮੈਚ ਖੇਡਣ ਲਈ ਨਿਪਾਵਿਨ ਜਾ ਰਹੇ ਸਨ। ਰਸਤੇ 'ਚ ਖਿਡਾਰੀਆਂ ਦੀ ਬੱਸ ਨਾਲ ਸੈਮੀ ਟਰੱਕ ਦੀ ਟੱਕਰ ਹੋ ਗਈ। ਇਸ ਦੌਰਾਨ ਟਰੱਕ ਡਰਾਈਵਰ ਵੀ ਜ਼ਖ਼ਮੀ ਹੋ ਗਿਆ ਸੀ। ਮ੍ਰਿਤਕਾਂ 'ਚ ਖਿਡਾਰੀਆਂ ਤੋਂ ਇਲਾਵਾ ਕਪਤਾਨ ਅਤੇ ਕੋਚ ਵੀ ਹਨ। ਪੁਲਿਸ ਨੇ ਕਿਹਾ ਕਿ ਉਹ ਮਾਮਲੇ ਦੀ ਜਾਂਚ ਕਰ ਰਹੇ ਹਨ ਕਿ ਹਾਦਸੇ 'ਚ ਟਰੱਕ ਵਾਲੇ ਦੀ ਗ਼ਲਤੀ ਸੀ ਜਾਂ ਮੌਸਮ ਕਾਰਨ ਇਹ ਹਾਦਸਾ ਵਾਪਰਿਆ।