
ਅਮਰੀਕੀ ਰਾਸ਼ਟਰਪਤੀ ਡੋਨਲ ਟਰੰਪ ਦੇ ਦਫਤਰ ਵਾਈਟ ਹਾਊਸ ਵਿਚ ਕਰੋਨਾ ਟਾਸਕ ਫੋਰਸ ਨਾਲ ਜੁੜੇ ਤਿੰਨ ਵਿਅਕਤੀਆਂ ਕੁਆਰੰਟੀਨ ਕੀਤਾ ਗਿਆ ਹੈ
ਅਮਰੀਕੀ ਰਾਸ਼ਟਰਪਤੀ ਡੋਨਲ ਟਰੰਪ ਦੇ ਦਫਤਰ ਵਾਈਟ ਹਾਊਸ ਵਿਚ ਕਰੋਨਾ ਟਾਸਕ ਫੋਰਸ ਨਾਲ ਜੁੜੇ ਤਿੰਨ ਵਿਅਕਤੀਆਂ ਕੁਆਰੰਟੀਨ ਕੀਤਾ ਗਿਆ ਹੈ, ਕਿਉਂਕਿ ਇਹ ਤਿੰਨੋਂ ਇਕ ਕਰੋਨਾ ਵਾਇਰਸ ਨਾਲ ਪ੍ਰਭਾਵਿਤ ਮਰੀਜ਼ ਦੇ ਸੰਪਰਕ ਵਿਚ ਆਏ ਸਨ। ਜਿਸ ਤੋਂ ਬਾਅਦ ਇਨ੍ਹਾਂ ਨੂੰ ਕੁਆਰੰਟੀਨ ਕਰਕੇ ਰੱਖਣ ਦਾ ਫੈਸਲਾ ਕੀਤਾ ਗਿਆ। ਜਿਹੜੇ ਤਿੰਨ ਵਿਅਕਤੀਆਂ ਨੂੰ ਕੁਆਰੰਟੀਨ ਕਰਕੇ ਰੱਖਿਆ ਗਿਆ ਹੈ।
White House
ਉਹ ਹਨ ਐਨਥਨੀ ਫੋਸੀ, ਨੈਸ਼ਨਲ ਇੰਸਟੀਚਿਊਟ ਆਫ਼ ਐਲਰਜੀ ਦੇ ਡਾਇਰੈਕਟਰ, ਰਾਬਰਟ ਰੈਡਫੀਲਡ, ਬਿਮਾਰੀ ਕੰਟਰੋਲ ਦੇ ਡਾਇਰੈਕਟਰ, ਅਤੇ ਸਟੀਫਨ ਹੌਨ, ਐਫ ਡੀ ਏ ਦੇ ਕਮਿਸ਼ਨਰ. ਇਹ ਤਿੰਨ ਲੋਕ ਅਮਰੀਕਾ ਵਿਚ ਸਿਹਤ ਖੇਤਰ ਵਿਚ ਉੱਚ ਅਧਿਕਾਰੀ ਹਨ। ਹਾਲਾਂਕਿ, ਤਤਕਾਲ ਕੀਤੇ ਟੈਸਟ ਵਿੱਚ ਇਹ ਲੋਕ ਕੋਰੋਨਾ ਪੌਜਟਿਵ ਨਹੀਂ ਪਾਏ ਗਏ ਹਨ। ਰਿਪੋਰਟ ਮੁਤਾਬਿਕ ਨੈਸ਼ਨਲ ਇੰਸਟੀਚਿਊਟ ਆਫ ਐੱਲਜ਼ੀ ਦੇ ਡਾਈਰੈਕਟਰ ਐਂਥਨੀ ਫੋਸੀ ਫਿਲਹਾਲ ਘਰ ਤੋਂ ਕੰਮ ਕਰ ਰਹੇ ਹਨ।
Donald trump
ਹਾਲਾਂਕਿ ਬੁਲਾਏ ਜਾਣ ਤੇ ਉਹ ਸਾਵਧਾਨੀਆਂ ਵਰਤਦੇ ਹੋਏ ਵਾਈਟ ਹਾਊਸ ਜਾਣ ਨੂੰ ਵੀ ਤਿਆਰ ਹਨ। ਇਸ ਤੋਂ ਇਲਾਵਾ ਅਮਰੀਕਾ ਦੇ ਉਪ ਰਾਸ਼ਟਰਪਤੀ ਮਾਈਕ ਪੈਂਸ ਦੀ ਪ੍ਰੈੱਸ ਸਕੱਤਰ ਵੀ ਕਰੋਨਾ ਪੌਜਟਿਵ ਪਾਈ ਗਈ ਸੀ। ਇਸ ਤਰ੍ਹਾਂ ਉਹ ਵਾਈਟ ਹਾਊਸ ਵਿਚ ਕੰਮ ਕਰਨ ਵਾਲੀ ਦੂਜੀ ਕਰੋਨਾ ਪੌਜਟਿਵ ਮਰੀਜ਼ ਹੈ। ਇਸ ਤੋਂ ਪਹਿਲਾਂ ਵੀਰਵਾਰ ਨੂੰ ਵ੍ਹਾਈਟ ਹਾਊਸ ਦੇ ਅਧਿਕਾਰੀਆਂ ਨੇ ਇਸ ਗੱਲ ਦੀ ਪੁਸ਼ਟੀ ਕੀਤੀ ਸੀ
Coronavirus
ਕਿ ਟਰੰਪ ਦੇ ਨਿੱਜੀ ਸਹਾਇਕ ਵਜੋਂ ਸੇਵਾ ਨਿਭਾ ਰਹੇ ਇਕ ਮਿਲਟਰੀ ਅਫ਼ਸਰ ਨੂੰ ਬੁੱਧਵਾਰ ਨੂੰ ਕੋਵਿਡ -19 ਦਾ ਪੌਜਟਿਵ ਪਾਇਆ ਗਿਆ ਸੀ। ਇਸੇ ਤਰ੍ਹਾਂ ਹੁਣ ਤੱਕ ਅਮਰੀਕਾ ਵਿਚ ਕਰੋਨਾ ਵਾਇਰਸ ਦੇ ਮਰੀਜ਼ਾਂ ਦੀ ਗਿਣਤੀ 13 ਲੱਖ ਦਾ ਅੰਕੜਾ ਪਾਰ ਕਰ ਚੁੱਕੀ ਹੈ ਅਤੇ 79 ਲੋਕਾਂ ਦੀ ਇਸ ਵਿਚ ਮੌਤ ਹੋ ਚੁੱਕੀ ਹੈ। ਇਸ ਤੋਂ ਇਲਾਵਾ 2 ਲੱਖ ਦੇ ਕਰੀਬ ਲੋਕ ਇਸ ਵਾਇਰਸ ਨੂੰ ਮਾਤ ਦੇ ਕੇ ਠੀਕ ਹੋ ਚੁੱਕੇ ਹਨ।
Coronavirus
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।