
ਅਮਰੀਕਾ ਵਿਚ ਐਤਵਾਰ ਨੂੰ ਜਨਮ ਦਿਨ ਦੌਰਾਨ ਵਾਪਰੀ ਗੋਲੀਬਾਰੀ ਦੀ ਘਟਨਾ ਵਿਚ ਸੱਤ ਲੋਕਾਂ ਦੀ ਮੌਤ ਹੋ ਗਈ।
ਵਾਸ਼ਿੰਗਟਨ: ਅਮਰੀਕਾ ਵਿਚ ਐਤਵਾਰ ਨੂੰ ਜਨਮ ਦਿਨ ਦੌਰਾਨ ਵਾਪਰੀ ਗੋਲੀਬਾਰੀ ਦੀ ਘਟਨਾ ਵਿਚ ਸੱਤ ਲੋਕਾਂ ਦੀ ਮੌਤ ਹੋ ਗਈ। ਯੂਐਸ ਪੁਲਿਸ ਦਾ ਕਹਿਣਾ ਹੈ ਕਿ ਕੋਲੋਰਾਡੋ ਸੂਬੇ ਵਿਚ ਐਤਵਾਰ ਨੂੰ ਤੜਕੇ ਸਵੇਰੇ ਇਕ ਹਮਲਾਵਰ ਨੇ ਜਨਮ ਦਿਨ ਪਾਰਟੀ ਵਿਚ ਛੇ ਲੋਕਾਂ ’ਤੇ ਅੰਨ੍ਹੇਵਾਹ ਗੋਲੀਆਂ ਚਲਾਈਆਂ। ਇਹਨਾਂ ਨੂੰ ਮਾਰਨ ਤੋਂ ਬਾਅਦ ਉਸ ਨੇ ਖੁਦ ਨੂੰ ਵੀ ਗੋਲੀ ਮਾਰ ਦਿੱਤੀ।
7 people dead in birthday party shooting
ਕੋਲੋਰਾਡੋ ਸਪ੍ਰਿੰਗਸ ਪੁਲਿਸ ਨੂੰ ਇਕ ਐਮਰਜੈਂਸੀ ਫੋਨ ਆਇਆ ਸੀ, ਜਿਸ ਤੋਂ ਬਾਅਦ ਉਹਨਾਂ ਨੂੰ ਛੇ ਲਾਸ਼ਾ ਮਿਲੀਆ ਅਤੇ ਇਕ ਵਿਅਕਤੀ ਜ਼ਖਮੀ ਮਿਲਿਆ, ਜਿਸ ਦੀ ਬਾਅਦ ਵਿਚ ਮੌਤ ਹੋ ਗਈ। ਸ਼ੁਰੂਆਤੀ ਜਾਂਚ ਵਿਚ ਸਾਹਮਣੇ ਆਇਆ ਕਿ ਕੁਝ ਪਰਿਵਾਰ ਜਨਮ ਦਿਨ ਪਾਰਟੀ ਲਈ ਇਕੱਠੇ ਹੋਏ ਸਨ।
Crime
ਪੁਲਿਸ ਨੇ ਇਕ ਬਿਆਨ ਵਿਚ ਕਿਹਾ, ‘ਸ਼ੱਕੀ ਵਿਅਰਕੀ ਮਹਿਲਾ ਦੇ ਘਰ ਆਇਆ ਅਤੇ ਲੋਕਾਂ ’ਤੇ ਗੋਲੀ ਚਲਾਉਣ ਲੱਗਾ ਅਤੇ ਫਿਰ ਉਸ ਨੇ ਖੁਦ ਨੂੰ ਗੋਲੀ ਮਾਰ ਲਈ’। ਦੱਸਿਆ ਜਾ ਰਿਹਾ ਹੈ ਕਿ ਸ਼ੱਕੀ ਹਮਲਾਵਰ ਪਾਰਟੀ ਵਿਚ ਸ਼ਾਮਲ ਇਕ ਔਰਤ ਦਾ ਪ੍ਰੇਮੀ ਸੀ।
7 people dead in birthday party shooting
ਪਾਰਟੀ ਵਿਚ ਦੋਸਤ, ਪਰਿਵਾਰਕ ਮੈਂਬਰ ਅਤੇ ਬੱਚੇ ਸ਼ਾਮਲ ਸਨ ਜੋ ਪਾਰਟੀ ਦਾ ਆਨੰਦ ਲੈ ਰਹੇ ਸਨ। ਪੁਲਿਸ ਨੇ ਦਸਿਆ ਕਿ ਹਮਲੇ ਵਿਚ ਕੋਈ ਵੀ ਬੱਚਾ ਜ਼ਖਮੀ ਨਹੀਂ ਹੋਇਆ ਹੈ। ਹਾਲਾਂਕਿ ਇਸ ਘਟਨਾ ਤੋਂ ਬਾਅਦ ਇਲਾਕੇ ਵਿਚ ਦਹਿਸ਼ਤ ਦਾ ਮਾਹੌਲ ਹੈ।