
ਹਾਲਾਂਕਿ, ਰੂਸੀ ਰਾਜਦੂਤ ਨੇ ਸੰਜਮ ਬਣਾਈ ਰੱਖਿਆ ਅਤੇ ਪ੍ਰਦਰਸ਼ਨਕਾਰੀਆਂ ਨੂੰ ਕੋਈ ਜਵਾਬ ਨਹੀਂ ਦਿੱਤਾ।
ਰੂਸ - ਪੋਲੈਂਡ ਵਿਚ ਰੂਸ ਦੇ ਰਾਜਦੂਤ ਸਰਗੇਈ ਐਂਡਰੀਵ ਨੂੰ ਯੂਕਰੇਨ ਯੁੱਧ ਕਾਰਨ ਬਹੁਤ ਨਮੋਸ਼ੀ ਦਾ ਸਾਹਮਣਾ ਕਰਨਾ ਪਿਆ। ਸਰਗੇਈ ਦੂਜੇ ਵਿਸ਼ਵ ਯੁੱਧ ਦੌਰਾਨ ਮਾਰੇ ਗਏ ਸੋਵੀਅਤ ਸੈਨਿਕਾਂ ਨੂੰ ਸ਼ਰਧਾਂਜਲੀ ਦੇਣ ਲਈ ਕੱਲ੍ਹ ਵਾਰਸਾ ਪਹੁੰਚੇ ਸਨ। ਇਸ ਦੌਰਾਨ ਕੁਝ ਲੋਕਾਂ ਨੇ ਉਹਨਾਂ ਦੇ ਚਿਹਰੇ 'ਤੇ ਲਾਲ ਰੰਗ ਦਾ ਪੇਂਟ ਸੁੱਟ ਦਿੱਤਾ। ਹਾਲਾਂਕਿ, ਰੂਸੀ ਰਾਜਦੂਤ ਨੇ ਸੰਜਮ ਬਣਾਈ ਰੱਖਿਆ ਅਤੇ ਪ੍ਰਦਰਸ਼ਨਕਾਰੀਆਂ ਨੂੰ ਕੋਈ ਜਵਾਬ ਨਹੀਂ ਦਿੱਤਾ।
ਦੂਜੇ ਪਾਸੇ ਅਮਰੀਕਾ ਯੂਕਰੇਨ ਨੂੰ 40 ਬਿਲੀਅਨ ਡਾਲਰ ਭੇਜੇਗਾ। ਅਮਰੀਕੀ ਕਾਂਗਰਸ ਦੇ ਡੈਮੋਕਰੇਟਸ ਨੇ ਇਸ ਮਦਦ ਦੀ ਇਜਾਜ਼ਤ ਦੇ ਦਿੱਤੀ ਹੈ। ਅਮਰੀਕੀ ਰਾਸ਼ਟਰਪਤੀ ਜੋ ਬਿਡੇਨ ਨੇ 28 ਅਪ੍ਰੈਲ ਨੂੰ ਅਮਰੀਕੀ ਕਾਂਗਰਸ ਤੋਂ ਯੂਕਰੇਨ ਲਈ 33 ਬਿਲੀਅਨ ਡਾਲਰ ਦੀ ਫੌਜੀ ਸਹਾਇਤਾ ਦੀ ਮੰਗ ਕੀਤੀ ਸੀ।
- ਰੂਸ ਨੇ ਸੋਮਵਾਰ ਨੂੰ ਓਡੇਸਾ 'ਤੇ ਦੋ ਮਿਜ਼ਾਈਲ ਹਮਲੇ ਕੀਤੇ। ਇਸ ਹਮਲੇ 'ਚ 1 ਵਿਅਕਤੀ ਦੀ ਮੌਤ ਹੋ ਗਈ ਹੈ, ਜਦਕਿ 5 ਲੋਕ ਜ਼ਖਮੀ ਹਨ।
- ਅਮਰੀਕੀ ਰਾਸ਼ਟਰਪਤੀ ਨੇ ਯੂਕਰੇਨ ਦੀ ਮਦਦ ਲਈ ਇਤਿਹਾਸਕ ਲੈਂਡ-ਲੀਜ਼ ਐਕਟ 'ਤੇ ਦਸਤਖ਼ਤ ਕੀਤੇ।
- ਡੋਨੇਟਸਕ ਅਤੇ ਲੁਹਾਨਸਕ ਨੇ ਯੂਕਰੇਨ ਆਰਮੀ ਰੂਸ ਦੇ 9 ਟੈਂਕ ਅਤੇ 3 ਤੋਪਖਾਨੇ ਨੂੰ ਤਬਾਹ ਕਰ ਦਿੱਤਾ।
ਸੰਯੁਕਤ ਰਾਸ਼ਟਰ ਦੇ ਸਕੱਤਰ-ਜਨਰਲ ਐਂਟੋਨੀਓ ਗੁਟੇਰੇਸ ਨੇ ਸੋਮਵਾਰ ਨੂੰ ਯੂਕਰੇਨ ਦੇ ਗੁਆਂਢੀ ਦੇਸ਼ ਮੋਲਦੋਵਾ ਦਾ ਦੌਰਾ ਕੀਤਾ। ਇਸ ਦੌਰਾਨ ਉਨ੍ਹਾਂ ਨੇ ਰਾਜਧਾਨੀ ਚਿਸੀਨਾਊ 'ਚ ਪ੍ਰਧਾਨ ਮੰਤਰੀ ਨਤਾਲੀਆ ਗੈਵਰਲਿਤਾ ਨਾਲ ਪ੍ਰੈੱਸ ਕਾਨਫ਼ਰੰਸ ਕੀਤੀ। ਸੰਯੁਕਤ ਰਾਸ਼ਟਰ ਦੇ ਸਕੱਤਰ ਜਨਰਲ ਨੇ ਕਿਹਾ ਕਿ ਯੂਕਰੇਨ ਵਿਚ ਰੂਸ ਦੀ ਜੰਗ ਦੇ ਪ੍ਰਭਾਵ ਲੰਬੇ ਸਮੇਂ ਤੱਕ ਨਜ਼ਰ ਆਉਣਗੇ।
ਰੂਸ ਤੋਂ ਤੇਲ ਦੀ ਦਰਾਮਦ 'ਤੇ ਪਾਬੰਦੀ ਨੂੰ ਲੈ ਕੇ ਖੁਦ ਯੂਰਪੀ ਸੰਘ 'ਚ ਵਿਰੋਧ ਦੀ ਆਵਾਜ਼ ਸੁਣਾਈ ਦੇ ਰਹੀ ਹੈ। ਹੰਗਰੀ ਦੇ ਪ੍ਰਧਾਨ ਮੰਤਰੀ ਵਿਕਟਰ ਓਰਬਨ ਨੇ ਊਰਜਾ ਸੰਕਟ ਦਾ ਹਵਾਲਾ ਦਿੰਦੇ ਹੋਏ ਰੂਸ ਤੋਂ ਯੂਰਪੀ ਸੰਘ ਦੇ ਤੇਲ ਆਯਾਤ 'ਤੇ ਪਾਬੰਦੀ ਲਗਾਉਣ ਦੇ ਪ੍ਰਸਤਾਵ 'ਤੇ ਦਸਤਖ਼ਤ ਕਰਨ ਤੋਂ ਇਨਕਾਰ ਕਰ ਦਿੱਤਾ ਹੈ। ਇਸ ਤੋਂ ਬਾਅਦ ਈਯੂ ਪ੍ਰਧਾਨ ਉਰਸੁਲਾ ਵਾਨ ਡੇਰ ਲੇਅਨ ਸੋਮਵਾਰ ਨੂੰ ਹੰਗਰੀ ਪਹੁੰਚੀ ਅਤੇ ਓਰਬਨ ਨਾਲ ਮੁਲਾਕਾਤ ਕੀਤੀ।