ਸੈਲਾਨੀਆਂ ਲਈ ਖੁਸ਼ਖਬਰੀ, ਕਰੀਬ ਇਕ ਸਾਲ ਬਾਅਦ ਖੁੱਲ੍ਹ ਰਿਹਾ ਯੂਰਪ
Published : Jun 10, 2021, 2:32 pm IST
Updated : Jun 10, 2021, 6:36 pm IST
SHARE ARTICLE
Tourist
Tourist

ਕੋਰੋਨਾ ਕਾਰਨ ਯੂਰਪ 'ਚ ਕਈ ਤਰ੍ਹਾਂ ਦੀਆਂ ਪਾਬੰਦੀਆਂ ਸਰਕਾਰਾਂ ਵੱਲੋਂ ਲਾਈਆਂ ਗਈਆਂ

ਪੈਰਿਸ-ਚੀਨ ਤੋਂ ਫੈਲੇ ਕੋਰੋਨਾ ਵਾਇਰਸ ਨੇ ਪੂਰੀ ਦੁਨੀਆ 'ਚ ਤਬਾਹੀ ਮਚਾਈ ਹੋਈ ਹੈ। ਕੋਰੋਨਾ ਕਾਰਨ ਕਈ ਲੋਕਾਂ ਦੀਆਂ ਨੌਕਰੀਆਂ ਗਈਆਂ ਅਤੇ ਉਥੇ ਕਈਆਂ ਨੇ ਆਪਣਿਆਂ ਨੂੰ ਗੁਆ ਦਿੱਤਾ। ਕੋਰੋਨਾ ਨਾਲ ਨਜਿੱਠਣ ਲਈ ਵੱਖ-ਵੱਖ ਦੇਸ਼ਾਂ ਨੇ ਪਾਬੰਦੀਆਂ ਲਾਈਆਂ ਸਨ ਤਾਂ ਜੋ ਇਸ ਨੂੰ ਰੋਕਿਆ ਜਾ ਸਕੇ। ਕੋਰੋਨਾ ਦਾ ਕਹਿਰ ਅਮਰੀਕਾ 'ਚ ਸਭ ਤੋਂ ਵਧ ਦੇਖਣ ਨੂੰ ਮਿਲਿਆ। ਉਥੇ ਹੀ ਯੂਰਪ 'ਚ ਵੀ ਕੋਰੋਨਾ ਨੇ ਆਪਣਾ ਪੂਰਾ ਜ਼ੋਰ ਦਿਖਾਇਆ।

TouristTouristਕੋਰੋਨਾ ਕਾਰਨ ਯੂਰਪ 'ਚ ਕਈ ਤਰ੍ਹਾਂ ਦੀਆਂ ਪਾਬੰਦੀਆਂ ਸਰਕਾਰਾਂ ਵੱਲੋਂ ਲਾਈਆਂ ਗਈਆਂ ਸਨ। ਕੋਰੋਨਾ ਮਹਾਮਾਰੀ ਦਾ ਹਾਟਸਪਾਟ ਰਿਹਾ ਯੂਰਪ ਹੁਣ ਪਰ ਸਾਵਧਾਨੀਆਂ ਨਾਲ ਅਨਲਾਕ ਹੋ ਰਿਹਾ ਹੈ। ਕਰੀਬ ਇਕ ਸਾਲ ਬਾਅਦ ਅਮਰੀਕਾ ਅਤੇ ਹੋਰ ਸੈਲਾਨੀਆਂ ਲਈ ਯੂਰਪ 'ਚ ਅਨਲਾਕ ਦੀ ਪ੍ਰਕਿਰਿਆ ਸ਼ੁਰੂ ਹੋ ਗਈ ਹੈ ਅਤੇ ਹੁਣ ਸੈਲਾਨੀਆਂ ਨੂੰ ਥੋੜ੍ਹਾ ਸਬਰ ਕਰਨਾ ਹੋਵੇਗਾ ਕਿਉਂਕਿ ਹੌਲੀ-ਹੌਲੀ ਨਿਯਮਾਂ ਨੂੰ ਧਿਆਨ 'ਚ ਰੱਖਦੇ ਹੋਏ ਸਾਰਾ ਕੁਝ ਆਮ ਕੀਤਾ ਜਾ ਰਿਹਾ ਹੈ।

ਇਹ ਵੀ ਪੜ੍ਹੋ-ਅਰਬਾਂ ਰੁਪਏ ਕਮਾਉਣ ਵਾਲੇ ਬੇਜ਼ੋਸ ਸਮੇਤ ਇਹ ਅਮੀਰ ਵਿਅਕਤੀ ਭਰਦੇ ਹਨ ਬਹੁਤ ਘੱਟ ਟੈਕਸ : ਰਿਪੋਰਟ

TouristTourist

ਇਥੇ ਕਈ ਦੇਸ਼ ਘੁੰਮਣ-ਫਿਰਨ 'ਤੇ ਲਾਗੂ ਪਾਬੰਦੀਆਂ ਹਟਾ ਚੁੱਕੇ ਹਨ ਅਤੇ ਕਈ ਹਟਾ ਰਹੇ ਹਨ ਅਤੇ ਇਹ ਹੁਣ ਸੈਲਾਨੀਆਂ ਲਈ ਕਿਸੇ ਖੁਸ਼ਖਬਰੀ ਤੋਂ ਘੱਟ ਨਹੀਂ ਹੈ। ਇਨ੍ਹਾਂ ਦੇਸ਼ਾਂ 'ਚ ਜਿਵੇਂ-ਜਿਵੇਂ ਟੀਕਾਕਰਨ ਰਫਤਾਰ ਫੜ੍ਹ ਰਿਹਾ ਹੈ ਤਾਂ ਉਸੇ ਤਰ੍ਹਾਂ ਮਹਾਮਾਰੀ ਫੈਲਣ ਦੀ ਰਫਤਾਰ ਵੀ ਹੁਣ ਹੌਲੀ ਹੁੰਦੀ ਜਾ ਰਹੀ ਹੈ। ਇਨ੍ਹਾਂ 'ਚੋਂ ਬ੍ਰਿਟੇਨ ਤਾਂ ਜ਼ਿਆਦਾਤਰ ਆਬਾਦੀ ਨੂੰ ਟੀਕਾਕਰਨ ਤੋਂ ਬਾਅਦ ਵੀ ਪੂਰੀ ਤਰ੍ਹਾਂ ਅਨਲਾਕ ਦੀ ਸਥਿਤੀ 'ਚ ਆ ਗਿਆ ਹੈ।

Eiffel towerEiffel tower

ਇਹ ਵੀ ਪੜ੍ਹੋ-ਮਹਿਲਾ ਨੇ ਇਕੋ ਸਮੇਂ 10 ਬੱਚਿਆਂ ਨੂੰ ਦਿੱਤਾ ਜਨਮ, ਬਣਾਇਆ ਰਿਕਾਰਡ

ਯੂਰਪ 'ਚ ਇਥੇ ਘੱਟੋ-ਘੱਟ 20 ਦੇਸ਼ ਅਨਲਾਕ ਹੋ ਰਹੇ ਹਨ। ਕੁਝ ਦੇਸ਼ਾਂ 'ਚ ਸ਼ਰਤਾਂ ਨਾਲ ਵੱਖ-ਵੱਖ ਗਤੀਵਿਧੀਆਂ ਸ਼ੁਰੂ ਵੀ ਹੋ ਗਈਆਂ ਹਨ। ਕੋਰੋਨਾ ਦੀ ਸਭ ਤੋਂ ਵਧੇਰੇ ਮਾਰ ਝੇਲਣ ਵਾਲੇ ਇਟਲੀ, ਸਪੇਨ ਅਤੇ ਫਰਾਂਸ 'ਚ ਹੋਟਲ ਰੈਸਟੋਰੈਂਟ ਅਤੇ ਅੰਤਰਰਾਸ਼ਟਰੀ ਯਾਤਰਾਵਾਂ ਨੂੰ ਨਿਯਮਾਂ ਮੁਤਾਬਕ ਖੋਲ੍ਹਿਆ ਜਾ ਰਿਹਾ ਹੈ। ਇਕ ਹਫਤੇ 'ਚ ਜ਼ਿਆਦਾਤਰ ਦੇਸ਼ਾਂ 'ਚ ਪ੍ਰਮੁੱਖ ਗਤੀਵਿਧੀਆਂ ਸ਼ੁਰੂ ਹੋਣ ਦੀ ਉਮੀਦ ਜਤਾਈ ਹੈ।

SHARE ARTICLE

ਏਜੰਸੀ

Advertisement

ਦੇਖੋ ਆਖਰ ਕਿਹੜੀ ਦੁਸ਼ਮਣੀ ਬਣੀ ਵਾਰਦਾਤ ਦੀ ਵਜ੍ਹਾ?| Ludhiana

05 Nov 2025 3:27 PM

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM
Advertisement