ਦੱਖਣੀ ਅਫ਼ਰੀਕਾ 'ਚ ਵਾਪਰੇ ਭਿਆਨਕ ਸੜਕ ਹਾਦਸੇ ਨੇ ਲਈ 15 ਲੋਕਾਂ ਦੀ ਜਾਨ 
Published : Jun 10, 2022, 7:52 pm IST
Updated : Jun 10, 2022, 7:53 pm IST
SHARE ARTICLE
Accident
Accident

 37 ਜ਼ਖ਼ਮੀ ਜਿਨ੍ਹਾਂ ਵਿਚੋਂ 7 ਦੀ ਹਾਲਤ ਗੰਭੀਰ 

ਕੇਪ ਟਾਊਨ : ਦੱਖਣੀ ਅਫ਼ਰੀਕਾ 'ਚ ਭਿਆਨਕ ਸੜਕ ਹਾਦਸਾ ਵਾਪਰਿਆ ਹੈ ਜਿਸ ਨਾਲ ਦਰਜਨ ਤੋਂ ਵੱਧ ਲੋਕਾਂ ਦੀ ਮੌਤ ਹੋ ਗਈ ਹੈ। ਜਾਣਕਾਰੀ ਅਨੁਸਾਰ ਇਹ ਹਾਦਸਾ ਦੱਖਣੀ ਅਫ਼ਰੀਕਾ ਦੇ ਉੱਤਰੀ ਤਸ਼ਵਾਨੇ ਦੇ ਪੈਟ੍ਰਿਸ਼ੋਏਕ ਵਿੱਚ ਸ਼ਹਿਰੀ ਰਸਤੇ 'ਤੇ ਵਾਪਰਿਆ। ਇਹ ਹਾਦਸਾ ਸ਼ੁੱਕਰਵਾਰ ਯਾਨੀ ਅੱਜ ਤੜਕਸਾਰ ਵਾਪਰਿਆ।

AccidentAccident

ਦੱਸਿਆ ਜਾ ਰਿਹਾ ਹੈ ਕਿ M17 'ਤੇ ਇੱਕ ਬੱਸ ਦੀ ਇੱਕ ਟਰੱਕ ਨਾਲ ਭਿਆਨਕ ਟੱਕਰ ਹੋ ਗਈ ਜਿਸ ਕਾਰਨ ਇਸ ਵਿਚ ਸਵਾਰ ਯਾਤਰੀਆਂ ਵਿਚੋਂ 15 ਲੋਕਾਂ ਦੀ ਮੌਤ ਹੋ ਗਈ ਹੈ ਜਦਕਿ 37 ਹੋਰ ਜ਼ਖ਼ਮੀ ਹੋ ਗਏ ਹਨ ਜਿਨ੍ਹਾਂ ਵਿਚੋਂ 7 ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ। ਮਿਲੀ ਜਾਣਕਾਰੀ ਆਉਣਸਾਰ ਜ਼ਖਮੀਆਂ ਨੂੰ ਪ੍ਰੀਟੋਰੀਓ ਸ਼ਹਿਰ ਦੇ ਵੱਖ-ਵੱਖ ਹਸਪਤਾਲਾਂ ਵਿੱਚ ਲਿਜਾਇਆ ਗਿਆ।

accidentaccident

ਐਮਰਜੈਂਸੀ ਸੇਵਾਵਾਂ ਦੇ ਬੁਲਾਰੇ ਥਾਬੋ ਚਾਰਲਸ ਮਬਾਸੋ ਨੇ ਇਸ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਮੌਕੇ 'ਤੇ ਐਮਰਜੈਂਸੀ ਸੇਵਾਵਾਂ ਦੇ ਮੁਲਾਜ਼ਮ ਪਹੁੰਚ ਚੁੱਕੇ ਹਨ ਅਤੇ ਰਾਹਤ ਤੇ ਬਚਾਅ ਕਾਰਜ ਜਾਰੀ ਹਨ।

SHARE ARTICLE

ਏਜੰਸੀ

Advertisement

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV

12 Jan 2025 12:17 PM

MSP ਦੀ ਕਾਨੂੰਨੀ ਗਾਰੰਟੀ ਦਾ ਕਿਵੇਂ ਹੋਵੇਗਾ Punjab ਦੇ ਕਿਸਾਨਾਂ ਨੂੰ ਨੁਕਸਾਨ ? Sunil Jakhar ਦੇ ਬਿਆਨ 'ਤੇ ਜਵਾਬ

12 Jan 2025 12:14 PM

ਪਤੀ -ਪਤਨੀ ਲੁੱਟ ਰਹੇ ਸੀ ATM, ਲੋਕਾਂ ਨੇ ਸ਼ਟਰ ਕਰ ਦਿੱਤਾ ਬੰਦ, ਉੱਪਰੋਂ ਬੁਲਾ ਲਈ ਪੁਲਿਸ, ਦੇਖੋ ਕਿੰਝ ਕੀਤਾ ਕਾਬੂ

09 Jan 2025 12:27 PM

shambhu border 'ਤੇ ਵਾਪਰਿਆ ਵੱਡਾ ਭਾਣਾ, ਇੱਕ ਕਿਸਾਨ ਨੇ ਖੁ/ਦ/ਕੁਸ਼ੀ ਕਰਨ ਦੀ ਕੀਤੀ ਕੋਸ਼ਿਸ਼

09 Jan 2025 12:24 PM

Jagjit Dallewal ਦਾ ਮਰਨ ਵਰਤ 44ਵੇਂ ਦਿਨ 'ਚ ਦਾਖ਼ਲ, ਹਾਲਤ ਨਾਜ਼ੁਕ

08 Jan 2025 12:25 PM
Advertisement