Trump News : ਰਿਕਾਰਡ ਤੋਂ ਔਰਤਾਂ ਦੀਆਂ ਪ੍ਰਾਪਤੀਆਂ ਨੂੰ ਹਟਾਉਣ ’ਚ ਲਗਿਆ ਟਰੰਪ ਪ੍ਰਸ਼ਾਸਨ
Published : Jun 10, 2025, 12:00 pm IST
Updated : Jun 10, 2025, 12:00 pm IST
SHARE ARTICLE
Trump Administration Seeks to Remove Women's Achievements from Records Latest News in Punjabi
Trump Administration Seeks to Remove Women's Achievements from Records Latest News in Punjabi

Trump News : ਨਾਸਾ ਤੇ ਪੈਂਟਾਗਨ ਤੋਂ ਔਰਤਾਂ ਨਾਲ ਸਬੰਧਤ ਜਾਣਕਾਰੀ ਹਟਾਈ 

Trump Administration Seeks to Remove Women's Achievements from Records Latest News in Punjabi : ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਵਲੋਂ 20 ਜਨਵਰੀ, 2025 ਨੂੰ ਦਿਤੇ ਕਾਰਜਕਾਰੀ ਆਦੇਸ਼ ਤੋਂ ਬਾਅਦ, ਉਨ੍ਹਾਂ ਦੇ ਪ੍ਰਸ਼ਾਸਨ ਨੇ ਜਨਤਕ ਰਿਕਾਰਡ ਤੋਂ ਔਰਤਾਂ ਦੀਆਂ ਪ੍ਰਾਪਤੀਆਂ ਨੂੰ ਹਟਾਉਣ ਲਈ ਇਕ ਮੁਹਿੰਮ ਸ਼ੁਰੂ ਕੀਤੀ ਹੈ।

ਇਸ ਆਦੇਸ਼ ਵਿਚ, ਟਰੰਪ ਨੇ ਵਿਭਿੰਨਤਾ, ਇਕੁਇਟੀ ਅਤੇ ਸ਼ਮੂਲੀਅਤ (DEI) ਪ੍ਰੋਗਰਾਮਾਂ ਨੂੰ 'ਗ਼ੈਰ-ਕਾਨੂੰਨੀ ਤੇ ਅਨੈਤਿਕ' ਕਿਹਾ। ਇਸ ਤੋਂ ਬਾਅਦ, ਨਾਸਾ ਨੂੰ ਅਪਣੀ ਵੈੱਬਸਾਈਟ ਤੋਂ ਔਰਤਾਂ ਨਾਲ ਸਬੰਧਤ ਸਾਰੀ ਜਾਣਕਾਰੀ ਹਟਾਉਣ ਦਾ ਆਦੇਸ਼ ਦਿਤਾ ਗਿਆ ਸੀ।

ਪੈਂਟਾਗਨ ਨੇ ਮਹਿਲਾ ਸੈਨਿਕਾਂ ਦੀਆਂ ਇਤਿਹਾਸਕ ਪ੍ਰਾਪਤੀਆਂ ਨਾਲ ਸਬੰਧਤ ਜਾਣਕਾਰੀ ਨੂੰ ਆਨਲਾਈਨ ਤੋਂ ਵੀ ਹਟਾ ਦਿਤਾ ਹੈ। ਇੱਥੋਂ ਤਕ ਕਿ ਸਾਬਕਾ ਮਹਿਲਾ ਸੈਨਿਕਾਂ ਦੇ ਪੰਨੇ ਵੀ ਆਰਲਿੰਗਟਨ ਰਾਸ਼ਟਰੀ ਕਬਰਸਤਾਨ ਦੀ ਵੈੱਬਸਾਈਟ ਤੋਂ ਗਾਇਬ ਹੋ ਗਏ ਹਨ।

ਔਰਤਾਂ ਦੇ ਇਤਿਹਾਸ ਨੂੰ ਮਿਟਾਉਣ ਦਾ ਓਰਵੇਲੀਅਨ ਤਰੀਕਾ:
ਇਹ ਪੂਰੀ ਪ੍ਰਕਿਰਿਆ ਲੇਖਕ ਜਾਰਜ ਓਰਵੈਲ ਦੇ ਨੋਬਲ 1984 ਦੀ ਯਾਦ ਦਿਵਾਉਂਦੀ ਹੈ, ਜਿਸ ਵਿਚ ਸਰਕਾਰ ਅਸੁਵਿਧਾਜਨਕ ਤੱਥਾਂ ਨੂੰ ਯਾਦਦਾਸ਼ਤ ਦੇ ਛੇਕ ਵਿਚ ਪਾ ਕੇ ਮਿਟਾ ਦਿੰਦੀ ਹੈ। ਨੋਬਲ ਦਾ ਮੁੱਖ ਪਾਤਰ ਵਿੰਸਟਨ ਸਮਿਥ ਸੱਚਾਈ ਮੰਤਰਾਲੇ ਵਿਚ ਕੰਮ ਕਰਦਾ ਹੈ, ਜਿੱਥੇ ਇਤਿਹਾਸ ਨੂੰ ਝੂਠ ਵਿਚ ਬਦਲ ਦਿਤਾ ਜਾਂਦਾ ਹੈ। ਟਰੰਪ ਪ੍ਰਸ਼ਾਸਨ ਦਾ ਇਹ ਕਦਮ ਵੀ ਇਸੇ ਤਰ੍ਹਾਂ ਦਾ ਹੈ।
ਲੇਖਕ ਅੰਨਾ ਫੰਡਰ ਕਹਿੰਦੀ ਹੈ ਕਿ ਇਤਿਹਾਸ ਵਿਚ ਬਹੁਤ ਸਾਰੇ ਮਰਦਾਂ ਦੀ ਸਫ਼ਲਤਾ ਪਿੱਛੇ ਔਰਤਾਂ ਦੀ ਮਿਹਨਤ ਹੁੰਦੀ ਹੈ। ਓਰਵੈਲ ਦੀਆਂ ਮਾਂਵਾਂ ਤੇ ਭੈਣਾਂ ਵੀ ਨਾਰੀਵਾਦੀ ਸਨ ਅਤੇ ਉਨ੍ਹਾਂ ਨੇ ਓਰਵੈਲ ਨੂੰ ਸਮਾਜ ਦੀ ਸੱਚਾਈ ਨੂੰ ਵੇਖਣ ਦੀ ਸਮਝ ਦਿਤੀ ਪਰ ਜਦੋਂ ਉਸ ਦੀਆਂ ਪ੍ਰਾਪਤੀਆਂ ਦੀ ਗੱਲ ਆਉਂਦੀ ਹੈ, ਤਾਂ ਔਰਤਾਂ ਦੇ ਨਾਮ ਗਾਇਬ ਹੋ ਜਾਂਦੇ ਹਨ।

ਓਰਵੈਲ ਦੀ ਪਤਨੀ ਵੀ ਇਤਿਹਾਸ ਵਿਚੋਂ ਗਾਇਬ ਹੋ ਗਈ:
ਲੇਖਕ ਅੰਨਾ ਫੰਡਰ ਨੇ ਅਪਣੀ ਕਿਤਾਬ 'ਵਾਈਫਡਮ-ਮਿਸਿਜ਼ ਓਰਵੈਲਜ਼ ਇਨਵਿਜ਼ੀਬਲ ਲਾਈਫ਼' ਵਿਚ ਦਸਿਆ ਹੈ ਕਿ ਜਾਰਜ ਓਰਵੈਲ ਦੀ ਪਤਨੀ ਏਲੀਨ ਓ'ਸ਼ੌਨੇਸੀ ਨੇ ਉਨ੍ਹਾਂ ਦੇ ਜੀਵਨ ਤੇ ਲਿਖਣ ਵਿਚ ਮਹੱਤਵਪੂਰਨ ਭੂਮਿਕਾ ਨਿਭਾਈ, ਪਰ ਉਸ ਨੂੰ ਇਤਿਹਾਸ ਵਿਚ ਸਥਾਨ ਨਹੀਂ ਮਿਲਿਆ। ਓ'ਸ਼ੌਨੇਸੀ ਨੇ ਔਰਵੈਲ ਦੀ ਮਸ਼ਹੂਰ ਕਿਤਾਬ ‘ਐਨੀਮਲ ਫਾਰਮ’ ਵਿਚ ਵੀ ਯੋਗਦਾਨ ਪਾਇਆ, ਪਰ ਉਸਦਾ ਨਾਮ ਕਿਤੇ ਨਹੀਂ ਹੈ। ਓਰਵੈੱਲ ਦੀ ਪਤਨੀ ਨਾ ਸਿਰਫ਼ ਉਸ ਦੀ ਜਾਨ ਬਚਾਉਣ ਵਾਲੀ ਸੀ, ਸਗੋਂ ਪਰਵਾਰ ਦੀ ਰੋਟੀ ਕਮਾਉਣ ਵਾਲੀ ਵੀ ਸੀ। ਉਹ ਦੂਜੇ ਵਿਸ਼ਵ ਯੁੱਧ ਦੌਰਾਨ ਬ੍ਰਿਟੇਨ ਦੇ ਸੈਂਸਰਸ਼ਿਪ ਵਿਭਾਗ ਵਿਚ ਕੰਮ ਕਰਦੀ ਸੀ। 

ਔਰਤਾਂ ਨੂੰ ਮਿਟਾਉਣਾ ਪਿੱਤਰਸੱਤਾ ਦੀ ਇਕ ਰਣਨੀਤੀ: 
ਫੰਡਰ ਕਹਿੰਦੀ ਹੈ ਕਿ ਇਤਿਹਾਸ ਵਿੱਚੋਂ ਔਰਤਾਂ ਨੂੰ ਮਿਟਾਉਣਾ ਪਿਤਰਸੱਤਾ ਪ੍ਰਣਾਲੀ ਦੀ ਇਕ ਸੋਚੀ ਸਮਝੀ ਰਣਨੀਤੀ ਹੈ। ਇਹ ਮਰਦਾਂ ਨੂੰ ਮੁੱਖ ਪਾਤਰ ਤੇ ਔਰਤਾਂ ਨੂੰ ਸਹਾਇਕ ਜਾਂ ਅਦਿੱਖ ਬਣਾਉਂਦੀ ਹੈ।
 

SHARE ARTICLE

ਏਜੰਸੀ

Advertisement

Amritpal Singh Chat Viral | MP ਅੰਮ੍ਰਿਤਪਾਲ ਦੀਆਂ ਕੁੜੀਆਂ ਨਾਲ ਅਸ਼ਲੀਲ ਗੱਲਾਂ ? TINDER ਚੈਟ 'ਚ ਵੱਡੇ ਖੁਲਾਸੇ

28 Jul 2025 5:19 PM

ਮੋਟਰ 'ਤੇ CM ਨਾਲ ਗੱਲ ਕਰਨ ਮਗਰੋਂ ਕੀ ਬੋਲੇ ਕਿਸਾਨ ?

28 Jul 2025 5:18 PM

Operation Mahadev : Terrorist Hashim Musa | Who was Hashim Musa?Mastermind of Pahalgam terror attack

28 Jul 2025 5:16 PM

Patiala Police vs Kisan : ਪਟਿਆਲਾ 'ਚ ਅਕਵਾਇਰ ਕੀਤੀ ਜ਼ਮੀਨ ਨੂੰ ਲੈ ਕੇ ਕਿਸਾਨ ਤੇ ਪ੍ਰਸ਼ਾਸਨ ਹੋਏ ਆਹਮੋ ਸਾਹਮਣੇ

26 Jul 2025 5:49 PM

ਕਾਰਗਿਲ ਜੰਗ 'ਚ ਸ਼ਹੀਦ ਹੋਏ ਪੰਜਾਬ ਦੇ ਜਵਾਨ ਦਾ ਅੱਜ ਵੀ ਹੈ ਘਰ 'ਚ ਕਮਰਾ, ਹਰ ਵਕਤ ਕਮਰੇ 'ਚ ਚਲਦਾ ਹੈ ਪੱਖਾ ਅਤੇ ਲਾਈਟ

26 Jul 2025 5:48 PM
Advertisement