
ਅਮਰੀਕਾ ਵਿਚ ਭਾਰਤੀ ਦੂਤਾਵਾਸ ਨੇ ਕਿਹਾ ਕਿ ਐਫ਼-1 ਵੀਜ਼ਾ ਧਾਰਕ ਕੁੱਝ ਵਿਦੇਸ਼ੀ ਵਿਦਿਆਰਥੀਆਂ ਲਈ ਵੀਜ਼ਾ ਸਬੰਧੀ ਨਵੇਂ ਦਿਸ਼ਾ-
ਵਾਸ਼ਿੰਗਟਨ, 9 ਜੁਲਾਈ : ਅਮਰੀਕਾ ਵਿਚ ਭਾਰਤੀ ਦੂਤਾਵਾਸ ਨੇ ਕਿਹਾ ਕਿ ਐਫ਼-1 ਵੀਜ਼ਾ ਧਾਰਕ ਕੁੱਝ ਵਿਦੇਸ਼ੀ ਵਿਦਿਆਰਥੀਆਂ ਲਈ ਵੀਜ਼ਾ ਸਬੰਧੀ ਨਵੇਂ ਦਿਸ਼ਾ-ਨਿਰਦੇਸ਼ ''ਅਨਿਸ਼ਚਿਤਤਾ ਅਤੇ ਮੁਸ਼ਕਲਾਂ ਪੈਦਾ' ਕਰਣ ਵਾਲੇ ਹੋ ਸਕਦੇ ਹਨ। ਇਨ੍ਹਾਂ ਦਿਸ਼ਾ-ਨਿਰਦੇਸ਼ਾਂ ਮੁਤਾਬਕ ਵਿਦੇਸ਼ੀ ਵਿਦਿਆਰਥੀਆਂ ਨੂੰ ਘੱਟ ਤੋਂ ਘੱਟ ਇਕ ਕੋਰਸ ਅਜਿਹਾ ਲੈਣਾ ਹੋਵੇਗਾ ਜਿਸ ਵਿਚ ਉਹ ਵਿਅਕਤੀਗਤ ਰੂਪ ਨਾਲ ਕਲਾਸ ਵਿਚ ਮੌਜੂਦ ਰਹਿ ਸਕਣ ਨਹੀਂ ਤਾਂ ਉਨ੍ਹਾਂ ਨੂੰੰ ਦੇਸ਼ ਨਿਕਾਲਾ ਦੇ ਜੋਖ਼ਮ ਦਾ ਸਾਹਮਣਾ ਕਰਣਾ ਹੋਵੇਗਾ।
File Photo
ਭਾਰਤੀ ਦੂਤਾਵਾਸ ਦੇ ਇਕ ਬੁਲਾਰੇ ਨੇ ਕਿਹਾ, ''ਅਜਿਹੇ ਸਮੇਂ ਵਿਚ ਜਦੋਂ ਅਮਰੀਕੀ ਯੂਨੀਵਰਸਿਟੀਆਂ ਅਤੇ ਕਾਲਜਾਂ ਨੇ ਨਵੇਂ ਅਕਾਦਮਿਕ ਸਾਲ ਲਈ ਆਪਣੀਆਂ ਯੋਜਨਾਵਾਂ ਦਾ ਐਲਾਨ ਨਹੀਂ ਕੀਤੀ ਹੈ ਤਾਂ ਇਨ੍ਹਾਂ ਨਵੇਂ ਦਿਸ਼ਾ-ਨਿਰਦੇਸ਼ਾਂ ਨਾਲ ਅਮਰੀਕਾ ਵਿਚ ਅਪਣੀ ਪੜ੍ਹਾਈ ਜਾਰੀ ਰੱਖਣ ਦੇ ਇਛੁੱਕ ਕੁੱਝ ਭਾਰਤੀ ਵਿਦਿਆਰਥੀਆਂ ਲਈ ਅਨਿਸ਼ਚਿਤਤਾ ਦੇ ਹਾਲਾਤ ਬਣ ਸਕਦੇ ਹਨ ਅਤੇ ਮੁਸ਼ਕਲਾਂ ਪੈਦਾ ਹੋ ਸਕਦੀਆਂ ਹਨ।''
ਸਵਾਲਾਂ ਦੇ ਜਵਾਬ ਵਿਚ ਬੁਲਾਰੇ ਨੇ ਕਿਹਾ ਕਿ ਭਾਰਤ ਸਰਕਾਰ ਨੇ ਅਮਰੀਕਾ ਦੇ ਸਬੰਧਤ ਅਧਿਕਾਰੀਆਂ ਦੇ ਸਾਹਮਣੇ ਇਸ ਮਾਮਲੇ ਨੂੰ ਚੁੱਕਿਆ ਹੈ। 7 ਜੁਲਾਈ ਨੂੰ ਭਾਰਤ-ਅਮਰੀਕਾ ਵਿਦੇਸ਼ ਦਫ਼ਤਰ ਵਿਚਾਰ ਸੈਮੀਨਾਰ ਵਿਚ ਵਿਦੇਸ਼ ਸਕੱਤਰ ਹਰਸ਼ਵਰਧਨ ਸ਼੍ਰਿੰਗਲਾ ਨੇ ਰਾਜਨੀਤਕ ਮਾਮਲਿਆਂ ਦੇ ਉਪ ਵਿਦੇਸ਼ ਮੰਤਰੀ ਡੈਵਿਡ ਹੇਲ ਦੇ ਸਾਹਮਣੇ ਭਾਰਤ ਦੀਆਂ ਚਿੰਤਾਵਾਂ ਨੂੰ ਚੁੱਕਿਆ।(ਪੀਟੀਆਈ)