ਪਾਕਿਸਤਾਨ 'ਚ ਤੇਜ਼ ਮੀਂਹ ਨਾਲ ਤਬਾਹੀ, 76 ਲੋਕਾਂ ਦੀ ਮੌਤ ਤੇ 113 ਜ਼ਖ਼ਮੀ

By : GAGANDEEP

Published : Jul 10, 2023, 8:44 am IST
Updated : Jul 10, 2023, 8:44 am IST
SHARE ARTICLE
photo
photo

ਲਗਾਤਾਰ ਮੀਂਹ ਕਾਰਨ 78 ਘਰ ਨੁਕਸਾਨੇ ਗਏ

 

ਇਸਲਾਮਾਬਾਦ, 9 ਜੁਲਾਈ : ਪਾਕਿਸਤਾਨ ਇਕ ਪਾਸੇ ਜਿਥੇ ਨਕਦੀ ਦੀ ਤੰਗੀ ਨਾਲ ਜੂਝ ਰਿਹਾ ਹੈ ਉਥੇ ਦੂਜੇ ਪਾਸੇ ਭਾਰੀ ਮੀਂਹ ਨੇ ਤਬਾਹੀ ਮਚਾਈ ਹੋਈ ਹੈ। ਦੇਸ਼ ਵਿਚ ਜੂਨ ਤੋਂ ਜਾਰੀ ਭਾਰੀ ਮੀਂਹ ਕਾਰਨ 76 ਲੋਕਾਂ ਦੀ ਮੌਤ ਹੋ ਚੁਕੀ ਹੈ ਅਤੇ 133 ਲੋਕ ਜ਼ਖਮੀ ਹੋਏ ਹਨ। ਏਆਰਵਾਈ ਨਿਊਜ਼ ਨੇ ਰਾਸ਼ਟਰੀ ਆਫ਼ਤ ਪ੍ਰਬੰਧਨ ਅਥਾਰਟੀ (ਐਨਡੀਐਮਏ) ਦੇ ਹਵਾਲੇ ਨਾਲ ਇਹ ਜਾਣਕਾਰੀ ਦਿਤੀ। 

ਐਨਡੀਐਮਏ ਨੇ ਅਪਣੀ ਰਿਪੋਰਟ ਵਿਚ ਕਿਹਾ ਕਿ ਪਿਛਲੇ 24 ਘੰਟਿਆਂ ਵਿਚ ਦੇਸ਼ ਭਰ ਵਿਚ ਭਾਰੀ ਮੀਂਹ ਵਿਚ 9 ਲੋਕਾਂ ਦੀ ਮੌਤ ਹੋ ਗਈ, ਜਿਸ ਨਾਲ ਮਰਨ ਵਾਲਿਆਂ ਦੀ ਕੁੱਲ ਗਿਣਤੀ 76 ਹੋ ਗਈ ਹੈ। ਪਿਛਲੇ 24 ਘੰਟਿਆਂ ਦੌਰਾਨ 8 ਵਿਅਕਤੀ ਜ਼ਖ਼ਮੀ ਹੋਏ ਹਨ, ਜਿਸ ਨਾਲ ਕੁੱਲ ਜ਼ਖ਼ਮੀਆਂ ਦੀ ਗਿਣਤੀ 133 ਹੋ ਗਈ ਹੈ। ਕੁੱਲ 76 ਮੌਤਾਂ ਅਤੇ 133 ਜ਼ਖ਼ਮੀਆਂ ਦੇ ਅੰਕੜਿਆਂ ’ਚ 15 ਔਰਤਾਂ ਅਤੇ 31 ਬੱਚੇ ਸ਼ਾਮਲ ਹਨ ਜਦਕਿ ਲਗਾਤਾਰ ਮੀਂਹ ਕਾਰਨ 78 ਘਰ ਨੁਕਸਾਨੇ ਗਏ ਹਨ। 

ਐਨਡੀਐਮਏ ਦੀ ਰਿਪੋਰਟ ਵਿਚ ਕਿਹਾ ਗਿਆ ਕਿ ਪੰਜਾਬ ਵਿਚ ਸੱਭ ਤੋਂ ਵੱਧ ਲੋਕਾਂ ਦੀ ਮੌਤ ਹੋਈ ਹੈ ਜਿਥੇ ਭਾਰੀ ਮੀਂਹ ਵਿਚ 48 ਲੋਕ ਮਾਰੇ ਗਏ ਅਤੇ ਖ਼ੈਬਰ ਪਖ਼ਤੂਨਖਵਾ (ਕੇਪੀ) ਵਿਚ 20 ਲੋਕਾਂ ਦੀ ਮੌਤ ਹੋਈ, ਬਲੋਚਿਸਤਾਨ ਵਿਚ ਪੰਜ ਮੌਤਾਂ ਹੋਈਆਂ। ਡਾਨ ਨਿਊਜ਼ ਅਨੁਸਾਰ 6 ਜੁਲਾਈ ਨੂੰ ਪਾਕਿਸਤਾਨ ਦੇ ਪੰਜਾਬ ਵਿਚ 18 ਮੌਤਾਂ ਹੋਈਆਂ ਕਿਉਂਕਿ ਸੂਬੇ ਦੇ ਕੁੱਝ ਹਿੱਸਿਆਂ ਵਿਚ ਮੀਂਹ ਜਾਰੀ ਹੈ। ਪੰਜਾਬ ’ਚ ਪਿਛਲੇ ਦੋ ਦਿਨਾਂ ਦੌਰਾਨ ਮਾਨਸੂਨ ਦੇ ਕਹਿਰ ਕਾਰਨ ਮਰਨ ਵਾਲਿਆਂ ਦੀ ਗਿਣਤੀ 29 ਹੋ ਗਈ ਹੈ। ਸੂਬਾਈ ਰਾਜਧਾਨੀ ਵਿਚ ਚਾਰ ਹੋਰ ਮੌਤਾਂ ਹੋਈਆਂ ਹਨ ਅਤੇ ਪਿਛਲੇ ਦੋ ਦਿਨਾਂ ਵਿਚ ਇਹ ਗਿਣਤੀ 12 ਤਕ ਪਹੁੰਚ ਗਈ ਹੈ। 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

PM ਮੋਦੀ ਦੀ ਪੰਜਾਬ ਫੇਰੀ 'ਤੇ ਬਝੀਆਂ ਆਸਾਂ, ਸਪੀਕਰ ਸੰਧਵਾਂ ਨੇ PM ਮੋਦੀ ਨੂੰ ਲਿਖੀ ਚਿੱਠੀ

01 Feb 2026 3:19 PM

ਰੋਹਿਤ ਸ਼ੇੱਟੀ ਦੇ ਘਰ ਬਾਹਰ ਚੱਲੀਆਂ ਅੰਨ੍ਹੇਵਾਹ ਗੋਲੀਆਂ, ਫੈਲੀ ਦਹਿਸ਼ਤ, ਮੌਕੇ 'ਤੇ ਪਹੁੰਚੀ ਮੁੰਬਈ ਪੁਲਿਸ ਤੇ ਫੋਰੈਂਸਿਕ ਟੀਮ

01 Feb 2026 3:16 PM

'ਜ਼ਮੀਰ ਜਾਗਣ ਮਗਰੋਂ ਨਾ ਮੈਂ ਸਹੁਰਿਆਂ ਤੋਂ ਡਰੀ ਅਤੇ ਨਾ ਹੀ ਪੇਕਿਆਂ ਤੋਂ', ਕਿੰਨਾ ਔਖਾ ਸੀ ਪੰਜਾਬੀ ਗਾਇਕਾ ਸੁੱਖੀ ਬਰਾੜ ਦੀ ਜ਼ਿੰਦਗੀ ਦਾ ਸਫ਼ਰ ?

31 Jan 2026 3:27 PM

CIA ਸਟਾਫ਼ ਦੇ ਮੁਲਾਜ਼ਮ ਬਣੇ ਬੰਧੀ, ਬਿਨ੍ਹਾਂ ਸੂਚਨਾ 2 ਨੌਜਵਾਨਾਂ ਨੂੰ ਫੜ੍ਹਨ 'ਤੇ ਟਾਸਕ ਫੋਰਸ ਮੁਲਾਜ਼ਮਾਂ ਨੇ ਕੀਤੀ ਸੀ ਕਾਰਵਾਈ

30 Jan 2026 3:01 PM

"ਸ਼ਰਮਿੰਦਗੀ ਮਹਿਸੂਸ ਕਰ ਕੇ ਰੌਸ਼ਨ ਪ੍ਰਿੰਸ ਨੇ ਖੁਦ ਨੂੰ ਦਿੱਤੀ ਆਹ ਸਜ਼ਾ !

29 Jan 2026 3:10 PM
Advertisement