Monkeypox Virus : ਦੁਨੀਆਂ ਲਈ ਖ਼ਤਰਾ ਬਣਿਆ Monkeypox ਵਾਇਰਸ, ਅਫਰੀਕਾ 'ਚ ਤੇਜ਼ੀ ਨਾਲ ਫੈਲ ਰਿਹਾ

By : BALJINDERK

Published : Aug 10, 2024, 9:08 pm IST
Updated : Aug 10, 2024, 9:08 pm IST
SHARE ARTICLE
file photo
file photo

Monkeypox Virus : ਹਾਈ ਰਿਸਕ 'ਤੇ 34 ਦੇਸ਼, ਹੁਣ ਤਕ ਸੈਂਕੜੇ ਮੌਤਾਂ, WHO ਐਲਾਨ ਕਰ ਸਕਦਾ ਹੈ ਗਲੋਬਲ ਐਮਰਜੈਂਸੀ

Monkeypox Virus : ਅਫਰੀਕਾ ਵਿੱਚ ਤੇਜ਼ੀ ਨਾਲ ਫੈਲ ਰਿਹਾ ਮੰਕੀਪੌਕਸ ਜਾਂ ਐਮਪੌਕਸ ਵਾਇਰਸ ਦੁਨੀਆ ਲਈ ਖਤਰਾ ਬਣ ਸਕਦਾ ਹੈ। ਵਿਸ਼ਵ ਸਿਹਤ ਸੰਸਥਾ (WHO) ਇਸਦੇ ਬਾਰੇ ਐਮਰਜੈਂਸੀ ਕਮੇਟੀ ਬਣਾਉਣ ਦੀ ਤਿਆਰੀ ਕਰ ਰਹੀ ਹੈ। ਸ਼ੁਰੂਆਤ ਵਿੱਚ ਇਸਨੂੰ ਡੈਮੋਕ੍ਰੈਟਿਕ ਰਿਪਬਲਿਕ ਆਫ ਕਾਂਗੋ ਵਿੱਚ ਰਿਪੋਰਟ ਕੀਤਾ ਗਿਆ ਸੀ, ਪਰ ਹੁਣ ਇਹ ਗੁਆਂਢੀ ਦੇਸ਼ ਯੂਗਾਂਡਾ ਅਤੇ ਕੀਨਿਆ ਤੱਕ ਪਹੁੰਚ ਗਿਆ ਹੈ। ਇਸਦੇ ਤੇਜ਼ੀ ਨਾਲ ਵਧਣ ਦੇ ਕਾਰਨ ਚਿੰਤਾ ਜਤਾਈ ਜਾ ਰਹੀ ਹੈ ਕਿ ਇਹ ਜਲਦੀ ਹੀ ਗਲੋਬਲ ਪੈਂਡੇਮਿਕ ਦਾ ਰੂਪ ਲੈ ਸਕਦਾ ਹੈ। WHO ਦੇ ਡਾਇਰੈਕਟਰ-ਜਨਰਲ ਟੈਡਰੋਸ ਐਡਨੌਮ ਘੈਬਰਸਸ ਨੇ ਇਸ 'ਤੇ ਗੰਭੀਰ ਚਿੰਤਾ ਜਤਾਈ ਹੈ ਅਤੇ ਐਕਸ 'ਤੇ ਲਿਖਿਆ ਕਿ ਉਨ੍ਹਾਂ ਨੇ ਇੰਟਰਨੈਸ਼ਨਲ ਹੈਲਥ ਰੈਗੂਲੇਸ਼ਨ ਐਮਰਜੈਂਸੀ ਕਮੇਟੀ ਸੱਦੀ ਹੈ।

ਉਨ੍ਹਾਂ ਲਿਖਿਆ, 'ਕਾਂਗੋ ਦੇ ਬਾਹਰ ਐਮਪੌਕਸ ਦੇ ਪ੍ਰਸਾਰ ਅਤੇ ਅਫਰੀਕਾ ਦੇ ਅੰਦਰ ਅਤੇ ਬਾਹਰ ਅਗਲੇ ਅੰਤਰਰਾਸ਼ਟਰੀ ਪ੍ਰਸਾਰ ਦੀ ਸੰਭਾਵਨਾ ਨੂੰ ਮੱਦੇ ਨਜ਼ਰ ਰੱਖਦਿਆਂ ਮੈਂ ਇੰਟਰਨੈਸ਼ਨਲ ਹੈਲਥ ਰੀਗੂਲੇਸ਼ਨ ਦੇ ਤਹਿਤ ਇੱਕ ਐਮਰਜੈਂਸੀ ਕਮੇਟੀ ਸੱਦਣ ਦਾ ਫੈਸਲਾ ਕੀਤਾ ਹੈ, ਜੋ ਮੈਨੂੰ ਸਲਾਹ ਦੇ ਸਕੇ ਕਿ ਕੀ ਇਹ ਵਾਇਰਸ ਅੰਤਰਰਾਸ਼ਟਰੀ ਸਿਹਤ ਐਮਰਜੈਂਸੀ ਹੈ।' ਟੈਡਰੋਸ ਨੇ ਦੱਸਿਆ ਕਿ WHO ਅਫਰੀਕਾ ਦੇ ਰੋਗ ਕੰਟਰੋਲ ਅਤੇ ਰੋਕਥਾਮ ਸੈਂਟਰਾਂ ਨਾਲ ਮਿਲ ਕੇ ਐਮਪੌਕਸ ਦੇ ਕਹਿਰ ਅਤੇ ਵਾਇਰਸ ਦੇ ਸੰਕਰਮਣ ਨੂੰ ਰੋਕਣ ਲਈ ਕੰਮ ਕਰ ਰਿਹਾ ਹੈ।

ਇੱਥੇ ਜਾਣਨਾ ਜਰੂਰੀ ਹੈ ਕਿ ਅਫਰੀਕਾ ਰੋਗ ਕੰਟਰੋਲ ਅਤੇ ਰੋਕਥਾਮ ਸੈਂਟਰ (ਅਫਰੀਕਾ CDC) ਦੀ ਬ੍ਰੀਫਿੰਗ ਵਿੱਚ ਕਿਹਾ ਗਿਆ ਹੈ ਕਿ 34 ਅਫਰੀਕੀ ਦੇਸ਼ ਜਾਂ ਤਾਂ ਵਾਇਰਸ ਦੇ ਮਾਮਲੇ ਰਿਪੋਰਟ ਕਰ ਰਹੇ ਹਨ ਜਾਂ ਹਾਈ ਰਿਸਕ ਦੇ ਕਗਾਰ 'ਤੇ ਹਨ। ਗਾਰਡੀਅਨ ਦੀ ਰਿਪੋਰਟ ਦੇ ਅਨੁਸਾਰ, ਕਾਂਗੋ ਵਿੱਚ ਇਸ ਸਾਲ ਦੀ ਸ਼ੁਰੂਆਤ ਤੋਂ ਹੀ ਐਮਪੌਕਸ ਦੇ ਖ਼ਤਰਨਾਕ ਪ੍ਰਕੋਪ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਜਿਸ ਕਾਰਨ 14,000 ਤੋਂ ਵੱਧ ਮਾਮਲੇ ਅਤੇ ਵਾਇਰਸ ਕਾਰਨ 511 ਮੌਤਾਂ ਹੋ ਚੁਕੀਆਂ ਹਨ। ਕਾਂਗੋ ਵਿੱਚ ਐਮਪੌਕਸ ਦੇ ਮਾਮਲੇ ਨਵੇਂ ਨਹੀਂ ਹਨ, ਪਰ ਸਿਹਤ ਅਧਿਕਾਰੀਆਂ ਦੀ ਚਿੰਤਾ ਇਸ ਗੱਲ ਦੀ ਹੈ ਕਿ ਇਸ ਸਾਲ ਰਿਪੋਰਟ ਕੀਤੇ ਗਏ ਮਾਮਲੇ ਅਤੇ ਮੌਤਾਂ ਦੇ ਅੰਕੜੇ ਸਾਰੇ ਸਾਲ 2023 ਦੇ ਅੰਕੜਿਆਂ ਦੇ ਬਰਾਬਰ ਹਨ।

(For more news apart from  Monkeypox virus, threat to the world, is spreading rapidly in Africa News in Punjabi, stay tuned to Rozana Spokesman)

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM

ਅਮਿਤਾਭ ਦੇ ਪੈਰੀ ਹੱਥ ਲਾਉਣ ਨੂੰ ਲੈ ਕੇ ਦੋਸਾਂਝ ਦਾ ਕੀਤਾ ਜਾ ਰਿਹਾ ਵਿਰੋਧ

01 Nov 2025 3:09 PM
Advertisement