
Brazil Plane Crash: ਇਕ ਮਿੰਟ 'ਚ 17 ਹਜ਼ਾਰ ਫੁੱਟ ਦੀ ਉਚਾਈ ਤੋਂ ਡਿੱਗਣ ਕਾਰਨ ਲੱਗੀ
Brazil Plane Crash: ਬ੍ਰਾਜ਼ੀਲ ਦੇ ਸਾਓ ਪਾਓਲੋ ਸੂਬੇ ਦੇ ਵਿਨਹੇਡੋ ਸ਼ਹਿਰ 'ਚ 61 ਲੋਕਾਂ ਨੂੰ ਲੈ ਕੇ ਜਾ ਰਿਹਾ ਜਹਾਜ਼ ਹਾਦਸਾਗ੍ਰਸਤ ਹੋ ਗਿਆ। ਇੱਕ ਰਿਪੋਰਟ ਮੁਤਾਬਕ ਸਾਰੇ ਯਾਤਰੀਆਂ ਦੀ ਮੌਤ ਹੋ ਗਈ ਹੈ। ਏਅਰਲਾਈਨ ਵੋਇਪਾਸ ਨੇ ਪਹਿਲਾਂ ਕਿਹਾ ਸੀ ਕਿ ਜਹਾਜ਼ ਵਿੱਚ 62 ਲੋਕ ਸਵਾਰ ਸਨ।
ਵੋਇਪਾਸ ਏਅਰਲਾਈਨ ਨੇ ਕਿਹਾ ਕਿ ਸਾਓ ਪਾਓਲੋ ਦੇ ਅੰਤਰਰਾਸ਼ਟਰੀ ਹਵਾਈ ਅੱਡੇ ਗੁਆਰੁਲਹੋਸ ਲਈ ਜਾ ਰਿਹਾ ਜਹਾਜ਼ ਹਾਦਸਾਗ੍ਰਸਤ ਹੋ ਗਿਆ। ਇਸ ਵਿੱਚ 57 ਯਾਤਰੀ ਅਤੇ 4 ਕਰੂ ਮੈਂਬਰ ਸਨ। ਇਹ ਹਾਦਸਾ ਕਿਵੇਂ ਵਾਪਰਿਆ ਇਹ ਪਤਾ ਨਹੀਂ ਲੱਗ ਸਕਿਆ ਹੈ।
ਹਾਦਸੇ ਦਾ ਸ਼ਿਕਾਰ ਹੋਏ ਜਹਾਜ਼ ਦੀ ਰਜਿਸਟ੍ਰੇਸ਼ਨ PS-VPB, ATR 72-500 ਹੈ। ਇਸ ਵਿੱਚ ਕੁੱਲ 74 ਲੋਕ ਸਵਾਰ ਹੋ ਸਕਦੇ ਹਨ। ਹਾਲਾਂਕਿ, ਰਿਪੋਰਟਾਂ ਵਿੱਚ ਦਾਅਵਾ ਕੀਤਾ ਜਾ ਰਿਹਾ ਹੈ ਕਿ ਹਾਦਸੇ ਦੇ ਸਮੇਂ ਜਹਾਜ਼ ਵਿੱਚ 62 ਲੋਕ ਸਵਾਰ ਸਨ।
ਇੱਕ ਨਿਊਜ਼ ਰਿਪੋਰਟ ਮੁਤਾਬਕ ਸਥਾਨਕ ਸਮੇਂ ਮੁਤਾਬਕ ਦੁਪਹਿਰ 1:21 ਵਜੇ ਤੱਕ ਜਹਾਜ਼ 17 ਹਜ਼ਾਰ ਫੁੱਟ ਦੀ ਉਚਾਈ 'ਤੇ ਉੱਡ ਰਿਹਾ ਸੀ। ਇਸ ਤੋਂ ਬਾਅਦ ਇਹ ਸਿਰਫ 10 ਸਕਿੰਟਾਂ 'ਚ ਕਰੀਬ 250 ਫੁੱਟ ਹੇਠਾਂ ਡਿੱਗ ਗਿਆ।
ਅਗਲੇ ਅੱਠ ਸਕਿੰਟਾਂ ਵਿੱਚ ਇਹ ਲਗਭਗ 400 ਫੁੱਟ ਉੱਪਰ ਚਲਾ ਗਿਆ। 8 ਸੈਕਿੰਡ ਬਾਅਦ ਇਹ 2 ਹਜ਼ਾਰ ਫੁੱਟ ਹੇਠਾਂ ਪਹੁੰਚ ਗਿਆ। ਫਿਰ, ਲਗਭਗ ਤੁਰੰਤ, ਇਹ ਤੇਜ਼ੀ ਨਾਲ ਹੇਠਾਂ ਆਉਣਾ ਸ਼ੁਰੂ ਹੋ ਗਿਆ। ਇਹ ਸਿਰਫ ਇੱਕ ਮਿੰਟ ਵਿੱਚ ਲਗਭਗ 17 ਹਜ਼ਾਰ ਫੁੱਟ ਤੱਕ ਡਿੱਗ ਗਿਆ ਅਤੇ ਅੱਗ ਲੱਗ ਗਈ।