
ਪੁਲਾੜ 'ਚ ਜਾਣ ਵਾਲੀ ਪਹਿਲੀ ਭਾਰਤੀ ਮਹਿਲਾ ਸੀ ਕਲਪਨਾ ਚਾਵਲਾ
ਵਾਸ਼ਿੰਗਟਨ : ਅੰਤਰਰਾਸ਼ਟਰੀ ਪੁਲਾੜ ਕੇਂਦਰ ਲਈ ਉਡਾਣ ਭਰਨ ਵਾਲੇ ਇਕ ਅਮਰੀਕੀ ਵਪਾਰਕ ਕਾਰਗੋ ਪੁਲਾੜ ਗੱਡੀ ਦਾ ਨਾਂ ਨਾਸਾ ਦੀ ਮਰਹੂਮ ਪੁਲਾੜ ਯਾਤਰੀ ਕਲਪਨਾ ਚਾਵਲਾ ਦੇ ਨਾਂ 'ਤੇ ਰਖਿਆ ਗਿਆ ਹੈ। ਮਨੁੱਖੀ ਪੁਲਾੜ ਗੱਡੀ ਵਿਚ ਉਨ੍ਹਾਂ ਦੇ ਪ੍ਰਮੁੱਖ ਯੋਗਦਾਨਾਂ ਲਈ ਉਨ੍ਹਾਂ ਨੂੰ ਇਹ ਸਨਮਾਨ ਦਿਤਾ ਜਾ ਰਿਹਾ ਹੈ। ਕਲਪਨਾ ਚਾਵਲਾ ਪੁਲਾੜ 'ਚ ਜਾਣ ਵਾਲੀ ਪਹਿਲੀ ਭਾਰਤੀ ਮਹਿਲਾ ਸੀ।
Kalpana Chawla
ਅਮਰੀਕੀ ਗਲੋਬਲ ਐਰੋਸਪੇਸ ਅਤੇ ਰਖਿਆ ਤਕਨਾਲੋਜੀ ਕੰਪਨੀ, ਨਾਰਥਗਰੁੱਪ ਗ੍ਰਮੈਨ ਨੇ ਘੋਸ਼ਣਾ ਕੀਤੀ ਕਿ ਇਸ ਦੀ ਅਗਲੀ ਪੁਲਾੜ ਗੱਡੀ ਸਿਗਨੇਸ ਦਾ ਨਾਂ ਮਿਸ਼ਨ ਮਾਹਰ ਦੀ ਯਾਦ 'ਚ 'ਐੱਸ.ਐੱਸ. ਕਲਪਨਾ ਚਾਵਲਾ' ਰਖਿਆ ਜਾਵੇਗਾ, ਜਿਹਨਾਂ ਦੀ 2003 ਵਿਚ ਕੋਲੰਬੀਆ 'ਚ ਪੁਲਾੜ ਗੱਡੀ 'ਚ ਸਵਾਰ ਰਹਿਣ ਦੇ ਦੌਰਾਨ ਚਾਲਕ ਦਲ ਦੇ 6 ਮੈਂਬਰਾਂ ਨਾਲ ਮੌਤ ਹੋ ਗਈ ਸੀ।
Kalpana Chawla
ਕੰਪਨੀ ਨੇ ਬੁੱਧਵਾਰ ਨੂੰ ਟਵੀਟ ਕੀਤਾ,''ਅੱਜ ਅਸੀਂ ਕਲਪਨਾ ਚਾਵਲਾ ਦਾ ਸਨਮਾਨ ਕਰ ਰਹੇ ਹਾਂ, ਜਿਹਨਾਂ ਨੇ ਭਾਰਤੀ ਮੂਲ ਦੀ ਪਹਿਲੀ ਪੁਲਾੜ ਯਾਤਰੀ ਮਹਿਲਾ ਦੇ ਤੌਰ 'ਤੇ ਨਾਸਾ ਵਿਚ ਇਤਿਹਾਸ ਬਣਾਇਆ ਸੀ। ਮਨੁੱਖੀ ਪੁਲਾੜ ਗੱਡੀ 'ਚ ਉਨ੍ਹਾਂ ਦੇ ਯੋਗਦਾਨ ਦਾ ਲੰਮੇ ਸਮੇਂ ਤਕ ਪ੍ਰਭਾਵ ਰਹੇਗਾ।''
Kalpana Chawla
ਇਸ ਪੁਲਾੜ ਗੱਡੀ ਨੂੰ 29 ਸਤੰਬਰ ਨੂੰ ਵਰਜੀਨੀਆ ਸਪੇਸ ਦੇ ਮਿਡ-ਅਟਲਾਂਟਿਕ ਰੀਜ਼ਨਲ ਸਪੇਸਪੋਰਟ ਵਾਲਪ ਆਈਲੈਂਡ ਤੋਂ ਲਾਂਚ ਕੀਤਾ ਜਾਵੇਗਾ।