ਨੇਪਾਲ ਸਰਕਾਰ ਨੇ ਭਾਰਤੀ ਖੰਡ 'ਤੇ ਲਾਇਆ ਬੈਨ, ਸਰਹੱਦ ਤੇ ਸਖ਼ਤੀ ਨਾਲ ਹੋ ਰਹੀ ਜਾਂਚ
Published : Oct 10, 2018, 5:31 pm IST
Updated : Oct 10, 2018, 5:34 pm IST
SHARE ARTICLE
Ministry Of Commerce and supplies, Nepal
Ministry Of Commerce and supplies, Nepal

ਨੇਪਾਲ ਸਰਕਾਰ ਨੇ ਭਾਰਤ ਅਤੇ ਪਾਕਿਸਤਾਨ ਤੋਂ ਖੰਡ ਦੇ ਆਯਾਤ ਤੇ ਰੋਕ ਲਗਾ ਦਿਤੀ ਹੈ। ਨੇਪਾਲ ਦੇ ਭੈਹਰਵਾ ਕਸਟਮ ਦਫਤਰ ਵਿਖੇ ਅਜਿਹਾ ਪੱਤਰ ਪ੍ਰਾਪਤ ਹੋਇਆ ਹੈ।

ਗੋਰਖਪੁਰ, ( ਭਾਸ਼ਾ) : ਨੇਪਾਲ ਸਰਕਾਰ ਨੇ ਭਾਰਤ ਅਤੇ ਪਾਕਿਸਤਾਨ ਤੋਂ ਖੰਡ ਦੇ ਆਯਾਤ ਤੇ ਰੋਕ ਲਗਾ ਦਿਤੀ ਹੈ। ਨੇਪਾਲ ਦੇ ਭੈਹਰਵਾ ਕਸਟਮ ਦਫਤਰ ਵਿਖੇ ਅਜਿਹਾ ਪੱਤਰ ਪ੍ਰਾਪਤ ਹੋਇਆ ਹੈ। ਨੇਪਾਲ ਵਿਚ ਸਿਰਫ ਸੋਨੌਲੀ ਬਾਜ਼ਾਰ ਤੋਂ ਹੀ ਰੋਜ਼ਾਨਾ 600 ਬੋਰੀ ਖੰਡ ਜਾਇਆ ਕਰਦੀ ਸੀ। ਨੇਪਾਲ ਦੇ ਕਸਟਮ ਸੂਚਨਾ ਅਧਿਕਾਰੀ ਕਾਲੀਰਾਮ ਪੌਡੇਲ ਨੇ ਦਸਿਆ ਕਿ ਨੇਪਾਲ ਵਿਚ ਇਕ ਸਾਲ ਵਿਚ ਪਾਕਿਸਤਾਨ ਅਤੇ ਭਾਰਤ ਤੋਂ 94900 ਮੈਟ੍ਰਿਕ ਟਨ ਖੰਡ ਦਾ ਆਯਾਤ ਹੁੰਦਾ ਹੈ, ਜੋ ਇਸ ਮਹੀਨੇ ਪੂਰਾ ਹੋ ਗਿਆ ਹੈ।

Ban On Indian SugarBan On Indian Sugar

ਭੈਹਰਵਾ ਭੰਸਾਰ ਦੇ ਦਫਤਰ ਵਿਖੇ ਨੇਪਾਲ ਦੇ ਵਣਜ ਮੰਤਰਾਲੇ ਦਾ ਪੱਤਰ ਆਇਆ ਹੈ ਜਿਸ ਵਿਚ ਖੰਡ ਤੇ ਰੋਕ ਲਗਾਉਣ ਦਾ ਨਿਰਦੇਸ਼ ਦਿਤਾ ਗਿਆ ਹੈ। ਨੇਪਾਲ ਦੇ ਰੂਪੰਦੇਹੀ ਜਿਲੇ ਦੇ ਵਿਧਾਇਕ ਸੰਤੋਸ਼ ਪਾਂਡੇ ਦਾ ਕਹਿਣਾ ਹੈ ਕਿ ਨੇਪਾਲ ਸਰਕਾਰ ਨੇ ਖੰਡ ਤੇ ਜੋ ਪ੍ਰਤਿਬੰਧ ਲਗਾਇਆ ਹੈ ਉਹ ਗਲਤ ਹੈ। ਆਮ ਆਦਮੀ ਨੂੰ ਰਾਹਤ ਮਿਲਣੀ ਚਾਹੀਦੀ ਹੈ। ਨੇਪਾਲ ਵਿਚ ਚੀਨੀ ਦਾ ਉਤਪਾਦਨ ਨਹੀਂ ਹੈ। ਭਾਰਤ ਦੇ ਸਰਹੱਦੀ ਖੇਤਰਾਂ ਵਿਚ ਖੰਡ ਆਸਾਨੀ ਨਾਲ ਮਿਲ ਜਾਂਦੀ ਹੈ।

Traffic PoliceTraffic Police Nepal

ਰੂਪੰਦੇਹੀ ਜਿਲੇ ਦੇ ਮਰਚਵਾਰ ਤੋਂ ਭੈਹਰਵਾ 22 ਕਿਲੋਮੀਟਰ ਦੀ ਦੂਰੀ ਤੇ ਹੈ, ਇਸਲਈ ਲੋਕ ਨੌਤਨਵਾ ਤੋਂ ਹੀ ਖੰਡ ਦੀ ਖਰੀਦਾਰੀ ਕਰ ਲੈਂਦੇ ਹਨ। ਵਪਾਰ ਮੰਡਲ ਦੇ ਮੁਖੀ ਬਬਲੂ ਸਿੰਘ ਦਾ ਕਹਿਣਾ ਹੈ ਕਿ ਨੇਪਾਲ ਦੇ ਬੁਟਵਲ ਕਸਬੇ ਵਿਚ ਇਕ ਸ਼ਾਪਿੰਗ ਮਾਲ ਖੁੱਲਿਆ ਹੈ, ਜੇਥੇ 200 ਟਰੱਕ ਖੰਡ ਪਾਕਿਸਤਾਨ ਤੋਂ ਮੰਗਵਾਈ ਗਈ ਹੈ। ਭਾਰਤੀ ਖੇਤਰ ਤੋਂ ਖੰਡ ਨੇਪਾਲ ਲੈ ਜਾਣ ਤੇ ਹਥਿਆਰਬੰਦ ਅਤੇ ਟ੍ਰੈਫਿਕ ਪੁਲਿਸ ਦੇ ਜਵਾਨ ਰੋਕ ਰਹੇ ਹਨ।

Ministry of Commerce NepalMinistry of Commerce Nepal

ਉਨਾਂ ਕਿਹਾ ਕਿ ਸੋਨੌਲੀ ਦੇ ਵਪਾਰ ਨੂੰ ਖਤਮ ਕਰਨ ਲਈ ਸ਼ਾਪਿੰਗ ਮਾਲ ਖੋਲਿਆ ਗਿਆ ਹੈ ਤਾਂਕਿ ਨੇਪਾਲ ਦੇ ਲੋਕ ਬੁਟਵਲ ਵਿਚ ਹੀ ਸਮਾਨ ਲੈ ਲੈਣ, ਭਾਰਤ ਵਿਚ ਨਾ ਆਉਣ। ਜੇਕਰ ਰੋਕ ਨਾ ਹਟੀ ਤਾਂ ਸੋਨੌਲੀ ਦਾ ਬਾਜ਼ਾਰ ਖਤਮ ਹੋ ਜਾਵੇਗਾ। ਨੇਪਾਲ ਦੇ ਬੇਲਾਹਿਆ ਪੁਲਿਸ ਇੰਸਪੈਕਟਰ ਬੀਰ ਬਹਾਦੁਰ ਥਾਪਾ ਨੇ ਦਸਿਆ ਕਿ ਨੇਪਾਲ ਵਿਚ ਲੋੜੀਂਦੀ ਮਾਤਰਾ ਵਿਚ ਖੰਡ ਦਾ ਭੰਡਾਰ ਹੋਣ ਕਾਰਨ ਭਾਰਤ ਅਤੇ ਪਾਕਿਸਤਾਨ ਤੋਂ ਖੰਡ ਦੇ ਆਯਾਤ ਤੇ ਬੈਨ ਲਗਾਇਆ ਗਿਆ ਹੈ। ਪਹਿਲਾਂ 5 ਕਿਲੋ ਖੰਡ ਆਸਾਨੀ ਨਾਲ ਲਿਜਾਈ ਜਾ ਸਕਦੀ ਸੀ ਪਰ ਹੁਣ ਸਿਰਫ 3 ਕਿਲੋ ਖੰਡ ਲੈ ਜਾਣ ਦਾ ਨਿਰਦੇਸ਼ ਦਿਤਾ ਗਿਆ ਹੈ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਚੱਲ ਰਹੇ Bulldozer 'ਚ Police ਵਾਲਿਆਂ ਲਈ Ladoo ਲੈ ਆਈ ਔਰਤ ਚੀਕ ਕੇ ਬੋਲ ਰਹੀ, ਮੈਂ ਬਹੁਤ ਖ਼ੁਸ਼ ਹਾਂ ਜੀ ਮੂੰਹ ਮਿੱਠਾ

02 May 2025 5:50 PM

India Pakistan Tensions ਵਿਚਾਲੇ ਸਰਹੱਦੀ ਪਿੰਡਾਂ ਦੇ ਲੋਕਾਂ ਨੇ ਆਪਣੇ ਘਰ ਖ਼ਾਲੀ ਕਰਨੇ ਕਰ 'ਤੇ ਸ਼ੁਰੂ, ਦੇਖੋ LIVE

02 May 2025 5:49 PM

ਦੇਖੋ ਕਿਵੇਂ ਮਾਂ ਹੋਈ ਆਪਣੇ ਬੱਚੇ ਤੋਂ ਦੂਰ, ਕੈਮਰੇ ਸਾਹਮਣੇ ਦੇਖੋ ਕਿੰਝ ਬਿਆਨ ਕੀਤਾ ਦਰਦ ?

30 Apr 2025 5:54 PM

Patiala 'ਚ ਢਾਅ ਦਿੱਤੀ drug smuggler ਦੀ ਆਲੀਸ਼ਾਨ ਕੋਠੀ, ਘਰ ਦੇ ਬਾਹਰ Police ਹੀ Police

30 Apr 2025 5:53 PM

Pehalgam Attack ਵਾਲੀ ਥਾਂ ਤੇ ਪਹੁੰਚਿਆ Rozana Spokesman ਹੋਏ ਅੰਦਰਲੇ ਖੁਲਾਸੇ, ਕਿੱਥੋਂ ਆਏ ਤੇ ਕਿੱਥੇ ਗਏ ਹਮਲਾਵਰ

26 Apr 2025 5:49 PM
Advertisement