ਫ਼ੌਜੀ ਨੇ ਖ਼ਤਰਨਾਕ ਕਿੰਗ ਕੋਬਰਾ ਨੂੰ ਸਿਰਫ਼ ਦੋ ਉਂਗਲਾਂ ਨਾਲ ਕੀਤਾ ਕਾਬੂ
Published : Oct 10, 2019, 2:51 pm IST
Updated : Apr 10, 2020, 12:11 am IST
SHARE ARTICLE
dangerous king cobra
dangerous king cobra

ਆਮਤੌਰ 'ਤੇ ਆਮ ਲੋਕ ਸੱਪ - ਬਿੱਛੂ ਦਾ ਨਾਮ ਸੁਣਦੇ ਹੀ ਕੰਬ ਜਾਂਦੇ ਹਨ। ਕਮਜ਼ੋਰ ਦਿਲ ਵਾਲੇ ਲੋਕਾਂ ਨੂੰ ਤਾਂ ਦਿਲ ਦਾ ਦੌਰਾ ਤੱਕ ਪੈ ਜਾਂਦਾ ਹੈ।

ਮਲੇਸ਼ੀਆ : ਆਮਤੌਰ 'ਤੇ ਆਮ ਲੋਕ ਸੱਪ - ਬਿੱਛੂ ਦਾ ਨਾਮ ਸੁਣਦੇ ਹੀ ਕੰਬ ਜਾਂਦੇ ਹਨ। ਕਮਜ਼ੋਰ ਦਿਲ ਵਾਲੇ ਲੋਕਾਂ ਨੂੰ ਤਾਂ ਦਿਲ ਦਾ ਦੌਰਾ ਤੱਕ ਪੈ ਜਾਂਦਾ ਹੈ। ਜਿਨ੍ਹਾਂ ਦੇ ਦਿਲ ਕਮਜ਼ੋਰ ਹਨ ਉਨ੍ਹਾਂ ਨੂੰ ਅਸੀਂ ਅੱਜ ਇੱਕ ਵੀਡੀਓ ਦਿਖਾਉਣ ਜਾ ਰਹੇ ਹਾਂ। ਇਸ ਵੀਡੀਓ ਨੂੰ ਦੇਖਣ ਤੋਂ ਬਾਅਦ ਉਨ੍ਹਾਂ ਨੂੰ ਵੀ ਥੋੜ੍ਹੀ ਹਿੰਮਤ ਤਾਂ ਜ਼ਰੂਰ ਹੀ ਮਿਲ ਜਾਵੇਗੀ। ਦਰਅਸਲ ਇੱਥੇ ਇੱਕ ਸੈਨਿਕ ਸੜਕ 'ਤੇ ਜਾ ਰਿਹਾ ਸੀ, ਉਸੇ ਸਮੇਂ ਇੱਕ ਕਿੰਗ ਕੋਬਰਾ ਸੜਕ 'ਤੇ ਉਸ ਸੈਨਿਕ ਦੀ ਕਮਰ ਤਕ ਖੜ੍ਹਾ ਦਿਖਾਈ ਦੇ ਰਿਹਾ ਹੈ।

ਇੱਕ ਵਾਰ ਤਾਂ ਅਜਿਹਾ ਲੱਗਦਾ ਹੈ ਕਿ ਸਿਪਾਹੀ ਉੱਥੋਂ ਚਲਾ ਜਾਵੇਗਾ ਪਰ ਉਹ ਉੱਥੇ ਹੀ ਰੁਕ ਜਾਂਦਾ ਹੈ ਤੇ ਆਪਣੀ ਸਥਿਤੀ ਬਣਾਉਣ ਲੱਗ ਪੈਂਦਾ ਹੈ। ਕੋਬਰੇ ਨੂੰ ਦੇਖਣ ਤੋਂ ਬਾਅਦ, ਉਸ ਨੇ ਉਸ ਨੂੰ ਫੜਨ ਦਾ ਫੈਸਲਾ ਕੀਤਾ। ਹੌਲੀ ਹੌਲੀ, ਉਸ ਨੇ ਕੋਬਰੇ ਵੱਲ ਕਦਮ ਵਧਾਏ, ਕੋਬਰਾ ਸਿਪਾਹੀ ਦੀ ਕਮਰ ਤਕ ਆ ਰਿਹਾ ਸੀ, ਇਸ ਦੇ ਬਾਅਦ ਵੀ ਸਿਪਾਹੀ ਬਿਲਕੁਲ ਨਹੀਂ ਡਰਿਆ।

ਉਸ ਨੇ ਫਿਲਮੀ ਸਟਾਈਲ ਵਿੱਚ ਪੋਜ਼ੀਸ਼ਨ ਬਣਾਈ ਤੇ ਫਿਰ ਕੋਬਰੇ ਵੱਲ ਵਧਿਆ। ਫਿਰ ਉਸ ਨੇ ਹੱਥ ਦੀਆਂ ਦੋ ਉਂਗਲੀਆਂ ਚੁੱਕੀਆਂ ਤੇ ਕੋਬਰੇ ਦੇ ਸਿਰ 'ਤੇ ਰੱਖੀਆਂ। ਫਿਰ ਉਸ ਨੂੰ ਹੌਲੀ-ਹੌਲੀ ਜ਼ਮੀਨ ਵੱਲ ਦਬਾ ਦਿੱਤਾ ਤੇ ਜਦੋਂ ਜ਼ਮੀਨ 'ਤੇ ਪਹੁੰਚਦਿਆਂ ਹੀ ਉਸ ਨੇ ਕੋਬਰੇ ਦਾ ਮੂੰਹ ਫੜ ਲਿਆ। ਇਸ ਪਿੱਛੋਂ ਕੋਬਰਾ ਸਿਪਾਹੀ ਦੇ ਹੱਥ 'ਤੇ ਲਪੇਟੇ ਮਾਰ ਗਿਆ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

'ਸਿੱਖਿਆ ਕੋਈ ਤਰਸ ਦੀ ਭਾਵਨਾ ਨਹੀਂ, ਇਹ ਹਰ ਇੱਕ ਇਨਸਾਨ ਦਾ ਹੱਕ ਹੈ'

22 Feb 2026 1:38 PM

ਚੰਡੀਗੜ੍ਹ 'ਚ ਲੱਗੇ ਗੁਲਾਬ ਮੇਲੇ 'ਚ ਲੱਗੀਆਂ ਰੌਣਕਾਂ, ਹਿਮਾਚਲ ਦੇ ਸੱਭਿਆਚਾਰਕ ਨਾਚ ਦਾ ਲੋਕਾਂ ਨੇ ਲਿਆ ਲੁਤਫ਼,

22 Feb 2026 1:37 PM

ਕੰਜ਼ਿਊਮਰ ਕੋਰਟਾਂ 'ਚ ਬੇਹੱਦ ਜ਼ਿਆਦਾ ਖ਼ਾਲੀ ਅਸਾਮੀਆਂ ! ਸਟਾਫ਼ ਦੀ ਕਮੀ ਤੇ ਲੋੜੀਂਦਾ ਸਹੂਲਤਾਂ ਦੀ ਘਾਟ ਨੂੰ ਲੈ ਕੇ ਵਕ.

21 Feb 2026 3:02 PM

"ਬਾਦਲ ਖਾ ਗਿਆ ਗੋਲਕਾਂ ਤੇ SGPC ਦੀ ਜ਼ਮੀਨ ਦੇ ਪੈਸੇ"

21 Feb 2026 3:00 PM

'ਜਨਮ ਲੈਂਦੇ ਹੀ ਇੱਕ ਸਿੰਘ ਦਾ ਸ਼ਸਤਰਾਂ ਨਾਲ਼ ਪੈ ਜਾਂਦਾ ਹੈ ਪਿਆਰ'

20 Feb 2026 1:32 PM
Advertisement