
ਲਗਭਗ 3 ਤੋਂ 4 ਫੁੱਟ ਲੰਮਾ ਸੀ ਸੱਪ
ਭੁਵਨੇਸ਼ਵਰ : ਉੜੀਸਾ 'ਚ ਇਕ ਵਿਅਕਤੀ ਦੇ ਉਦੋਂ ਹੋਸ਼ ਉੱਡ ਗਏ, ਜਦੋਂ ਉਸ ਦੇ ਪਾਰਸਲ 'ਚੋਂ ਇਕ ਜ਼ਹਿਰੀਲਾ ਸੱਪ ਨਿਕਲਿਆ। ਮਾਮਲਾ ਉੜੀਸਾ ਦੇ ਮਯੂਰਭੰਜ ਜ਼ਿਲ੍ਹੇ ਦੇ ਰਾਏਰੰਗਪੁਰ ਇਲਾਕੇ ਦਾ ਹੈ। ਆਂਧਰਾ ਪ੍ਰਦੇਸ਼ ਦੇ ਵਿਜੈਵਾੜਾ ਦੇ ਰਹਿਣ ਵਾਲੇ ਐਸ. ਮੁੱਥੂਕੁਮਾਰ ਨੇ ਜਦੋਂ ਪਾਰਸਲ ਖੋਲ੍ਹਿਆ ਤਾਂ ਅੰਦਰੋਂ ਕੋਬਰਾ ਸੱਪ ਨਿਕਲਿਆ। ਮੁੱਥੂਕੁਮਾਰ ਨੇ ਇਸ ਦੀ ਸੂਚਨਾ ਜੰਗਲਾਤ ਮਹਿਕਮੇ ਨੂੰ ਦਿੱਤੀ, ਜਿਨ੍ਹਾਂ ਨੇ ਸੱਪ ਨੂੰ ਫੜ ਕੇ ਜੰਗਲ 'ਚ ਛੱਡਿਆ।
Courier company delivers snake in parcel to man in Odisha
ਅਗਰਵਾਲ ਪੈਕਰਜ਼ ਐਂਡ ਮੂਵਰਜ਼ ਵੱਲੋਂ ਤਿਆਰ ਕੀਤਾ ਗਿਆ ਪਾਰਸਲ ਗੁੰਟੂਰ ਤੋਂ ਡਿਸਪੈਚ ਹੋਇਆ ਸੀ। ਪਾਰਸਲ 'ਚ ਉਨ੍ਹਾਂ ਦੇ ਘਰ ਦਾ ਸਾਮਾਨ ਸੀ, ਜੋ ਉਨ੍ਹਾਂ ਨੇ 10-15 ਦਿਨ ਪਹਿਲਾਂ ਪੈਕ ਕਰਵਾਇਆ ਸੀ। ਪਾਰਸਲ ਖੋਲ੍ਹਦਿਆਂ ਮੁੱਥੂਕੁਮਾਰ ਦੀਆਂ ਚੀਕਾਂ ਨਿਕਲ ਗਈਆਂ। ਕੋਬਰਾ ਸੱਪ ਦੀ ਲੰਬਾਈ ਲਗਭਗ 3 ਤੋਂ 4 ਫੁੱਟ ਸੀ।
Courier company delivers snake in parcel to man in Odisha
ਮੁੱਥੂਕੁਮਾਰ ਨੇ ਦੱਸਿਆ ਕਿ ਉਨ੍ਹਾਂ ਦੇ ਪਾਰਸਲ 'ਚ ਘਰ ਦਾ ਸਾਮਾਨ ਸੀ ਪਰ ਸਾਮਾਨ ਦੇ ਨਾਲ ਹੀ ਇਕ ਸੱਪ ਵੀ ਨਿਕਲ ਆਇਆ। ਉੜੀਸਾ ਤੋਂ ਆਉਂਦੇ ਸਮੇਂ ਸ਼ਾਇਦ ਸੱਪ ਪਾਰਸਲ 'ਚ ਵੜ ਗਿਆ ਹੋਵੇਗਾ। ਜੰਗਲਾਤ ਮਹਿਕਮੇ ਦੇ ਮੁਲਾਜ਼ਮਾਂ ਨੇ ਸੱਪ ਨੂੰ ਫੜ ਕੇ ਜੰਗਲ 'ਚ ਛੱਡ ਦਿੱਤਾ।