
ਅਫ਼ਰੀਕੀ ਮਾਝਾ ਖੇਤਰ ਦਾ ਇਕ ਬਦਨਾਮ ਗੈਂਗਸਟਰ ਗ੍ਰਿਫ਼ਤਾਰ
ਚੰਡੀਗੜ੍ਹ- ਕਾਊਂਟਰ ਇੰਟੈਲੀਜੈਂਸ ਵਿੰਗ ਜਲੰਧਰ ਨੇ ਜ਼ਿਲ੍ਹਾ ਦਿਹਾਤੀ ਪੁਲਿਸ ਨਾਲ ਇਕ ਸਾਂਝੇ ਅਪਰੇਸ਼ਨ ਦੌਰਾਨ ਬਦਨਾਮ ਕੋਬਰਾ ਗੈਂਗ ਦੇ ਮੁਖੀ ਗੈਂਗਸਟਰ ਨੂੰ ਹਥਿਆਰ ਅਤੇ ਗੋਲੀ ਸਿੱਕੇ ਸਮੇਤ ਗ੍ਰਿਫ਼ਤਾਰ ਕੀਤਾ ਹੈ। ਗ੍ਰਿਫ਼ਤਾਰ ਕੀਤੇ ਗਏ ਗੈਂਗਸਟਰ ਦੀ ਪਹਿਚਾਣ ਇਕਬਾਲ ਸਿੰਘ ਉਰਫ਼ ਅਫ਼ਰੀਕੀ (32 ਸਾਲ) ਵਾਸੀ ਪਿੰਡ ਫ਼ਤਿਹਾਬਾਦ, ਖਡੂਰ ਸਾਹਿਬ, ਤਰਨ ਤਾਰਨ ਵਜੋਂ ਹੋਈ ਹੈ।
ਇਸ ਸੰਬੰਧੀ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਏ.ਆਈ.ਜੀ ਕਾਊਂਟਰ ਇੰਟੈਲੀਜੈਂਸ ਹਰਕਮਲਪ੍ਰੀਤ ਸਿੰਘ ਖੱਖ ਨੇ ਦੱਸਿਆ ਕਿ ਅਫ਼ਰੀਕੀ ਮਾਝਾ ਖੇਤਰ ਦਾ ਇਕ ਬਦਨਾਮ ਗੈਂਗਸਟਰ ਹੈ ਜਿਸ ਨੇ ਪਿਛਲੇ ਸਾਲ ਫ਼ਤਿਹਾਬਾਦ ਕਸਬੇ 'ਚ ਇੱਕ ਔਰਤ ਦੇ ਕੱਪੜੇ ਫਾੜ ਕੇ ਉਸ ਦੀ ਬੇਪਤੀ ਕਰਨ ਅਤੇ ਗੋਇੰਦਵਾਲ ਸਾਹਿਬ ਦੇ ਮੁੱਖ ਬਾਜ਼ਾਰ 'ਚ ਹੋਈ ਗੈਂਗਵਾਰ, ਜਿਸ 'ਚ ਚਾਰ ਵਿਅਕਤੀ ਮਾਰੇ ਗਏ ਸਨ, ਮੁੱਖ ਤੌਰ 'ਤੇ ਇਕਬਾਲ ਸਿੰਘ ਵਰਨਣਯੋਗ ਹੈ। ਜ਼ਿਕਰਯੋਗ ਹੈ ਕਿ ਆਗਾਮੀ ਸੰਸਦੀ ਚੋਣਾਂ ਤੋਂ ਪਹਿਲਾਂ ਗੈਂਗਸਟਰਾਂ ਅਤੇ ਸਮਾਜ-ਵਿਰੋਧੀ ਤੱਤਾਂ ਵਿਰੁੱਧ ਮੁਹਿੰਮ ਛੇੜੀ ਹੋਈ ਹੈ।