
ਸਲਾਨਾ ਗੱਲਬਾਤ ਲਈ ਜਲਦ ਹੀ ਨਵੀਂ ਦਿੱਲੀ ਜਾਣਗੇ ਮਾਈਕ ਪੋਂਪਿਓ
ਵਾਸ਼ਿੰਗਟਨ: ਅਮਰੀਕਾ ਦੇ ਵਿਦੇਸ਼ ਮੰਤਰੀ ਮਾਈਕ ਪੋਂਪਿਓ ਨੇ ਸ਼ੁੱਕਰਵਾਰ ਨੂੰ ਭਾਰਤ ਨਾਲ ਨਜ਼ਦੀਕੀ ਸਬੰਧ ਬਣਾ ਕੇ ਰੱਖਣ ਦੀ ਅਪੀਲ ਕੀਤੀ ਅਤੇ ਚੀਨ ਨੂੰ ਚੇਤਾਵਨੀ ਦਿੱਤੀ। ਮਾਈਕ ਪੋਂਪਿਓ ਨੇ ਇਸ ਹਫਤੇ ਦੀ ਸ਼ੁਰੂਆਤ ਵਿਚ ਭਾਰਤ, ਜਾਪਾਨ ਅਤੇ ਆਸਟਰੇਲੀਆ ਵਿਚ ਅਪਣੇ ਹਮਰੁਤਬਾ ਨਾਲ ਟੋਕਿਓ ਵਿਖੇ ਇਕ ਮੀਟਿੰਗ ਵਿਚ ਸ਼ਮੂਲੀਅਤ ਕੀਤੀ।
Mike Pompeo Says They Need The Us
ਮੀਟਿੰਗ ਤੋਂ ਬਾਅਦ ਉਹਨਾਂ ਕਿਹਾ, 'ਉਹਨਾਂ ਨੂੰ ਇਸ ਲੜਾਈ ਵਿਚ ਸੰਯੁਕਤ ਰਾਜ ਅਮਰੀਕਾ ਨੂੰ ਸਹਿਯੋਗੀ ਅਤੇ ਸਾਂਝੇਦਾਰ ਬਣਾਉਣ ਦੀ ਲੋੜ ਹੈ'। ਪੋਂਪਿਓ ਨੇ ਆਰਜੇ ਨੂੰ ਕਿਹਾ, “ਚੀਨ ਨੇ ਹੁਣ ਉੱਤਰ ਵਿਚ ਭਾਰਤ ਵਿਰੁੱਧ ਵੱਡੀਆਂ ਫੌਜਾਂ ਇਕੱਠੀਆਂ ਕਰਨੀਆਂ ਸ਼ੁਰੂ ਕਰ ਦਿੱਤੀਆਂ ਹਨ। ਦੁਨੀਆਂ ਜਾਗ ਗਈ ਹੈ। ਧਾਰਾ ਬਦਲ ਰਹੀ ਹੈ ਅਤੇ ਰਾਸ਼ਟਰਪਤੀ ਟਰੰਪ ਦੀ ਅਗਵਾਈ ਹੇਠ ਅਮਰੀਕਾ ਨੇ ਇਕ ਗਠਜੋੜ ਬਣਾਇਆ ਹੈ ਜੋ ਇਸ ਖ਼ਤਰੇ ਨੂੰ ਪਿੱਛੇ ਧੱਕੇਗਾ'।
S Jaishankar and US Secretary Of State Mike Pompeo
ਟੋਕਿਓ ਦੀ ਬੈਠਕ ਤੋਂ ਬਾਅਦ ਪੋਂਪਿਓ ਅਤੇ ਰੱਖਿਆ ਸੱਕਤਰ ਮਾਰਕ ਔਸ਼ੋ ਸਲਾਨਾ ਗੱਲਬਾਤ ਲਈ ਜਲਦ ਹੀ ਨਵੀਂ ਦਿੱਲੀ ਜਾਣਗੇ। ਵਿਦੇਸ਼ ਵਿਭਾਗ ਦੇ ਉਪ ਸਕੱਤਰ ਸਟੀਫਨ ਬੇਜਗਨ ਵੀ ਅਗਲੇ ਹਫ਼ਤੇ ਬੈਠਕ ਦੀ ਤਿਆਰੀ ਲਈ ਭਾਰਤ ਆਉਣਗੇ। ਦੁਨੀਆਂ ਦੇ ਦੋ ਸਭ ਤੋਂ ਵੱਡੇ ਲੋਕਤੰਤਰ ਵਿਚਕਾਰ ਸਲਾਨਾ ਗੱਲਬਾਤ ਅਜਿਹੇ ਸਮੇਂ 'ਤੇ ਹੋਵੇਗੀ ਜਦੋਂ ਐਲਏਸੀ 'ਤੇ ਭਾਰਤ ਅਤੇ ਚੀਨ ਵਿਚਕਾਰ ਤਣਾਅ ਜਾਰੀ ਹੈ।
S Jaishankar and US Secretary Of State Mike Pompeo
ਚੀਨ ਦੇ ਨਾਲ ਤਣਾਅ ਸਬੰਧੀ ਕੰਜ਼ਰਵੇਟਿਵ ਫਾਂਊਡੇਸ਼ਨ ਕੋਲੋਂ ਪੁੱਛੇ ਜਾਣ 'ਤੇ ਸੰਯੁਕਤ ਰਾਜ ਅਮਰੀਕਾ ਵਿਚ ਭਾਰਤ ਦੇ ਰਾਜਦੂਤ ਤਰਨਜੀਤ ਸਿੰਘ ਸੰਧੂ ਨੇ ਜ਼ੋਰ ਦੇ ਕੇ ਕਿਹਾ ਕਿ 'ਏਸ਼ੀਆਈ ਸ਼ਕਤੀਆਂ ਦੇ ਇਤਿਹਾਸਕ ਸਬੰਧ ਸਨ ਅਤੇ ਦੋਵੇਂ ਇਕ-ਦੂਜੇ ਦੇ ਵਿਦਵਾਨਾਂ ਦਾ ਸਵਾਗਤ ਕਰਦੇ ਸੀ। ਉਹਨਾਂ ਨੇ ਕਿਹਾ ਕਿ ਅਮਰੀਕਾ-ਭਾਰਤ ਦੇ ਸਬੰਧ ਤੇਜ਼ੀ ਨਾਲ ਅੱਗੇ ਵਧ ਰਹੇ ਹਨ।