ਭ੍ਰਿਸ਼ਟਾਚਾਰ ਦੇ ਇਕ ਹੋਰ ਮਾਮਲੇ 'ਚ ਚੀਫ ਸ਼ਹਬਾਜ਼ ਸ਼ਰੀਫ ਹੋਏ ਗ੍ਰਿਫਤਾਰ 
Published : Nov 10, 2018, 6:30 pm IST
Updated : Nov 10, 2018, 6:30 pm IST
SHARE ARTICLE
Chief shahbaz sharif
Chief shahbaz sharif

ਪਾਕਿਸਤਾਨ 'ਚ ਵਿਰੋਧੀ ਧਿਰ ਦੇ ਨੇਤਾ ਤੇ ਪੀਐੱਮਐਲਐਨ ਦੇ ਚੀਫ ਸ਼ਹਬਾਜ਼ ਸ਼ਰੀਫ ਨੂੰ ਇਕ ਹੋਰ ਭ੍ਰਿਸ਼ਟਾਚਾਰ ਦੇ ਦੋਸ਼ 'ਚ ਗ੍ਰਿਫਤਾਰ ਕੀਤਾ ਹੈ ਉਨ੍ਹਾਂ ਨੂੰ ਭ੍ਰਿਸ਼ਟਾਚਾਰ ...

ਲਾਹੌਰ (ਭਾਸ਼ਾ): ਪਾਕਿਸਤਾਨ 'ਚ ਵਿਰੋਧੀ ਧਿਰ ਦੇ ਨੇਤਾ ਤੇ ਪੀਐੱਮਐਲਐਨ ਦੇ ਚੀਫ ਸ਼ਹਬਾਜ਼ ਸ਼ਰੀਫ ਨੂੰ ਇਕ ਹੋਰ ਭ੍ਰਿਸ਼ਟਾਚਾਰ ਦੇ ਦੋਸ਼ 'ਚ ਗ੍ਰਿਫਤਾਰ ਕੀਤਾ ਹੈ ਉਨ੍ਹਾਂ ਨੂੰ ਭ੍ਰਿਸ਼ਟਾਚਾਰ ਰੋਕੂ ਯੂਨਿਟ ਨੇ ਸ਼ਨੀਵਾਰ ਨੂੰ ਇਕ ਹੋਰ ਭ੍ਰਿਸ਼ਟਾਚਾਰ ਦੇ ਦੋਸ਼ 'ਚ ਗ੍ਰਿਫਤਾਰ ਕੀਤਾ ਹੈ ਤੇ ਉਨ੍ਹਾਂ ਖਿਲਾਫ 24 ਨਵੰਬਰ ਤੱਕ ਦੀ ਫਿਜ਼ੀਕਲ ਰਿਮਾਂਡ ਹਾਸਲ ਕਰ ਲਈ ਹੈ।

Chief shahbaz sharif Chief shahbaz sharif

ਰਾਸ਼ਟਰੀ ਜਵਾਬਦੇਹੀ ਬਿਊਰੋ (ਨੈਬ) ਨੇ ਸ਼ਾਹਬਾਜ਼ ਸ਼ਰੀਫ, ਜੋ ਕਿ ਵਿਰੋਧੀ ਧਿਰ ਦੇ ਨੇਤਾ ਤੇ ਸਾਬਕਾ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ ਦੇ ਭਰਾ ਹਨ, ਨੂੰ ਆਸ਼ੀਆਨਾ-ਏ-ਇਕਬਾਲ ਹਾਊਸਿੰਗ ਪ੍ਰੋਜੈਕਟ 'ਚ 14 ਅਰਬ ਰੁਪਏ ਦੇ ਘੋਟਾਲੇ ਦੇ ਸਬੰਧ 'ਚ 5 ਅਕਤੂਬਰ ਨੂੰ ਗ੍ਰਿਫਤਾਰ ਕੀਤਾ ਗਿਆ ਸੀ। ਆਸ਼ੀਆਨਾ ਘੋਟਾਲੇ ਦੇ ਸਬੰਧ 'ਚ ਜਵਾਬਦੇਹੀ ਕੋਰਟ 'ਚ ਸ਼ਾਹਬਾਜ਼ ਦੀ ਪੇਸ਼ੀ ਦੌਰਾਨ ਨੈਬ ਨੇ ਅਦਾਲਤ ਤੋਂ ਉਨ੍ਹਾਂ ਦੀ ਹੋਰ 14 ਦਿਨਾਂ ਦੀ ਰਿਮਾਂਡ ਮੰਗੀ ਸੀ।

Chief shahbaz sharif Chief shahbaz sharif

ਇਸ ਦੇ ਨਾਲ ਹੀ ਬਿਊਰੋ ਨੇ ਅਦਾਲਤ ਨੂੰ ਦੱਸਿਆ ਕਿ ਉਨ੍ਹਾਂ ਨੂੰ ਰਮਜ਼ਾਨ ਸ਼ੂਗਰ ਮਿਲ ਕੇਸ 'ਚ ਗ੍ਰਿਫਤਾਰ ਕੀਤਾ ਗਿਆ ਹੈ। ਨੈਬ ਨੇ ਅਦਾਲਤ ਨੂੰ ਦੱਸਿਆ ਕਿ ਰਮਜ਼ਾਨ ਸ਼ੂਗਰ ਮਿਲ ਦੇ ਮਾਲਕਾਂ ਹਮਜ਼ਾ ਤੇ ਸਲਮਾਨ ਨੇ ਆਪਣੇ ਆਹੁਦਿਆਂ ਦੀ ਵਰਤੋਂ ਕਰਦਿਆਂ ਆਪਣੇ ਫਾਇਦੇ ਲਈ ਆਮ ਜਨਤਾ ਜਾ ਪੈਸਾ ਵਰਤਦਿਆਂ ਚਨਿਓਟ 'ਚ ਆਪਣੀਆਂ ਮਿਲਾਂ ਨੂੰ ਲਿੰਕ ਕਰਨ ਲਈ ਬ੍ਰਿਜ ਬਣਵਾਏ, ਜਿਨ੍ਹਾਂ 'ਚ ਵਿਰੋਧੀ ਧਿਰ ਦੇ ਨੇਤਾ ਦੀ ਸ਼ਮੂਲੀਅਤ ਹੈ।

ਨੈਬ ਲਾਹੌਰ ਦੇ ਡਾਇਰੈਕਟਰ ਜਨਰਲ ਸ਼ਾਹਜ਼ਾਦ ਸਲੀਮ ਨੇ ਕਿਹਾ ਕਿ ਇਸ ਮਾਮਲੇ 'ਚ ਸਲਮਾਨ ਪਹਿਲਾਂ ਤੋਂ ਹੀ ਫਰਾਰ ਚੱਲ ਰਿਹਾ ਹੈ। ਸ਼ਹਬਾਜ਼ ਸ਼ਰੀਫ ਦਾ ਜਵਾਈ ਇਮਰਾਨ ਅਲੀ ਯੂਸੁਫ ਵੀ ਲੰਡਨ 'ਚ ਰਹਿ ਰਿਹਾ ਹੈ, ਜੋ ਕਿ ਨੈਬ ਵਲੋਂ ਪੰਜਾਬ ਸਾਫ ਪਾਣੀ ਕੰਪਨੀ ਤੇ ਪੰਜਾਬ ਡੈਵਲਪਮੈਂਟ ਕੰਪਨੀ ਕੇਸਾਂ 'ਚ ਅਪਰਾਧੀ ਐਲਾਨ ਹੈ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Auto Driver ਨਾਲ ਦਿਲ ਦੀਆ ਗੱਲਾਂ ! ਡਰਾਈਵਰਾਂ ਦੀ ਜ਼ਿੰਦਗੀ ਨਜ਼ਾਰੇਦਾਰ ਜਾਂ…Life Easy or Tough?

18 Mar 2026 2:44 PM

Dog Lover ਨੇ ਖੋਲ੍ਹੇ ਰਾਜ, ਕੁੱਤੇ ਪਾਲਣ ਤੋਂ ਪਹਿਲਾਂ ਜਾਣ ਲਵੋ ਇਹ ਗੱਲਾਂ

17 Mar 2026 3:13 PM

3 Vehicles Collide: Tractor ਦੇ ਹੋਏ 2 ਹਿੱਸੇ, ਕਿਸ ਦੀ ਗਲਤੀ?

17 Mar 2026 3:11 PM

ਵਿਧਾਨ ਸਭਾ 'ਚ ਕੇਂਦਰ ਸਰਕਾਰ ਖਿਲਾਫ਼ ਲੱਗੇ ਨਾਅਰੇ

16 Mar 2026 3:06 PM

ਕੈਨੇਡਾ 'ਚ ਪੰਜਾਬੀ ਡਰਾਈਵਰ ਦਾ ਗੋਲੀਆਂ ਮਾਰ ਕੇ ਕਤਲ

15 Mar 2026 12:09 PM
Advertisement