
ਪਾਕਿਸਤਾਨ ਵਾਲੇ ਪਾਸੇ ਵੀ ਲਾਂਘੇ ਦਾ ਉਦਘਾਟਨ ਹੋ ਗਿਆ।
ਲਾਹੌਰ: ਲਾਹੌਰ ਤੋਂ ਕਰੀਬ ਸਾਢੇ ਤਿੰਨ ਘੰਟਿਆਂ ਦਾ ਸਫ਼ਰ ਤੇ ਗੁਰਦੁਆਰਾ ਤੇਜ਼ ਸੂਰਜ ਦੀ ਧੁੱਪ ਵਿਚ ਦੁਧਿਆ ਰੋਸ਼ਨੀ ਫੈਲਾ ਰਿਹਾ ਸੀ। ਹਰ ਪਾਸੇ ਚਹਿਲ-ਪਹਿਲ ਨਜ਼ਰ ਆ ਰਹੀ ਸੀ। ਗੇਟ ਤੇ ਸਿਕਿਊਰੀਟੀ ਗਾਰਡਸ ਦਾ ਪਹਰਾ ਅਤੇ ਚੈਕਿੰਗ ਤੋਂ ਬਾਅਦ ਅੰਦਰ ਆਉਂਦੇ ਸ਼ਰਧਾਲੂਆਂ ਦੇ ਜੱਥੇ। ਪੰਜਾਬ ਦੇ ਨਰੋਵਾਲ ਜ਼ਿਲ੍ਹੇ ਵਿਚ ਸਥਿਤ ਕਰਤਾਰਪੁਰ ਸਾਹਿਬ ਗੁਰਦੁਆਰੇ ਦੀ ਸਿੱਖ ਅਤੇ ਬਾਕੀ ਹੋਰ ਸਮੁਦਾਵਾਂ ਵਿਚ ਖ਼ਾਸ ਅਹਿਮੀਅਤ ਹੈ।
Kartarpur Sahibਸਿੱਖਾਂ ਦੇ ਪਹਿਲੇ ਗੁਰੂ ਨਾਨਕ ਦੇਵ ਜੀ ਨੇ ਅਪਣੀ ਜ਼ਿੰਦਗੀ ਦੇ ਆਖਰੀ 18 ਸਾਲ ਇੱਥੇ ਹੀ ਬਿਤਾਏ ਸਨ। ਭਾਰਤ ਅਤੇ ਪਾਕਿਸਤਾਨ ਦੀ ਸਰਕਾਰ ਨੇ ਲੰਬੇ ਇੰਤਜ਼ਾਰ ਤੋਂ ਬਾਅਦ 9 ਨਵੰਬਰ ਨੂੰ ਕਰਤਾਰਪੁਰ ਲਾਂਘੇ ਦਾ ਉਦਘਾਟਨ ਕੀਤਾ ਅਤੇ 10 ਨਵੰਬਰ ਨੂੰ ਸੰਗਤਾਂ ਇਸ ਸੜਕ ਦੇ ਰਾਸਤੇ ਕਰਤਾਰਪੁਰ ਸਾਹਿਬ ਆਉਣ ਲਈ ਇਸ ਗਲਿਆਰੇ ਦਾ ਇਸਤੇਮਾਲ ਕਰ ਸਕਣਗੇ।
Kartarpur Sahibਹਾਲਾਂਕਿ 9 ਨਵੰਬਰ ਨੂੰ ਉਦਘਾਟਨ ਸਮਾਰੋਹ ਵਿਚ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਨੇ ਕਸ਼ਮੀਰ ਦਾ ਰਾਗ ਛੇੜ ਕੇ ਕਰਤਾਰਪੁਰ ਲਾਂਘੇ ਦੇ ਮੁੱਦੇ ਨੂੰ ਭਟਕਾਉਣ ਦੀ ਕੋਸ਼ਿਸ਼ ਕੀਤੀ ਪਰ ਇੱਥੇ ਪਹੁੰਚੇ ਲੋਕਾਂ ਦਾ ਕਹਿਣਾ ਹੈ ਕਿ ਸੰਗਤਾਂ ਲਈ ਬਾਰਡਰ ਦਾ ਖੁਲ੍ਹਣਾ ਚੰਗੀ ਸ਼ੁਰੂਆਤ ਹੈ ਅਤੇ ਇਸ ਨਾਲ ਭਾਰਤ ਅਤੇ ਪਾਕਿਸਤਾਨ ਵਿਚ ਤਣਾਅ ਦੂਰ ਹੋਣ ਵਿਚ ਮਦਦ ਮਿਲੇਗੀ। ਪਾਕਿਸਤਾਨ ਵਾਲੇ ਪਾਸੇ ਵੀ ਲਾਂਘੇ ਦਾ ਉਦਘਾਟਨ ਹੋ ਗਿਆ।
Kartarpur Sahib ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਲਾਂਘੇ ਦਾ ਉਦਘਾਟਨ ਕੀਤਾ ਹੈ। ਇਸ ਮੌਕੇ ਕਾਂਗਰਸੀ ਆਗੂ ਨਵਜੋਤ ਸਿੰਘ ਸਿੱਧ ਤੇ ਇਮਰਾਨ ਖਾਨ ਨੇ ਜੱਫੀ ਪਾਈ। ਕਰਤਾਰਪੁਰ ਸਾਹਿਬ 'ਚ ਸਰਕਾਰੀ ਸਮਾਗਮ 'ਚ ਉਦਘਾਟਨ ਤੋਂ ਬਾਅਦ ਨਵਜੋਤ ਸਿੰਘ ਸਿੱਧੂ ਨੇ ਇਮਰਾਨ ਖਾਨ ਦਾ ਸ਼ਕਰੀਆ ਕੀਤਾ। ਇਸ ਤੋਂ ਬਾਅਦ ਇਮਰਾਨ ਖਾਨ ਨੇ ਵੀ ਸਿੱਧੂ ਦੀ ਜੱਫੀ ਦਾ ਜਵਾਬ ਦਿੱਤਾ।
Kartarpur Sahibਭਾਰਤ ਵਿਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਰਤਾਰਪੁਰ ਲਾਂਘੇ ਦਾ ਉਦਘਾਟਨ ਕਰ ਦਿੱਤਾ ਹੈ। ਇਸਦੇ ਨਾਲ ਹੀ ਉਨ੍ਹਾਂ ਨੇ ਪਹਿਲੇ ਜਥੇ ਨੂੰ ਵੀ ਰਵਾਨਾ ਕੀਤਾ ਹੈ। ਦੂਜੇ ਪਾਸੇ ਪਾਸੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਥੋੜ੍ਹੀ ਦੇਰ 'ਚ ਕਰਤਾਰਪੁਰ ਸਾਹਿਬ ਪਹੁੰਚਣਗੇ। ਕਰਤਾਰਪੁਰ ਸਾਹਿਬ ਜਾਂਦਿਆਂ ਦੀ ਵੀਡੀਓ ਵੀ ਸਾਹਮਣੇ ਆਈ ਹੈ। ਲਾਂਘੇ ਜ਼ਰੀਏ ਪਾਕਿਸਤਾਨ ਦਾ ਪਹਿਲਾ ਜਥਾ ਪੁੱਜਾ ਹੈ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।