
ਸਰਕਾਰ ਨੇ ਸ਼ੁੱਕਰਵਾਰ ਨੂੰ ਦਸਿਆ ਸੀ ਕਿ ਸਾਬਕਾ ਪ੍ਰਧਾਨ ਮੰਤਰੀ ਦਾ ਨਾਮ ਈਸੀਐਲ ਤੋਂ ਹਟਾਉਣਾ ਸਿਰਫ਼ ਰਸਮੀ ਹੈ।
ਲਾਹੌਰ: ਪਾਕਿਸਤਾਨ ਸਰਕਾਰ ਦੁਆਰਾ ਸਾਬਕਾ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ਼ ਨੂੰ ਨੋ-ਫਲਾਈ ਸੂਚੀ ਤੋਂ ਕੱਢਣ ਵਿਚ ਹੋਈ ਦੇਰੀ ਕਾਰਨ ਉਹਨਾਂ ਦਾ ਇਲਾਜ ਕਰਨ ਲਈ ਐਤਵਾਰ ਨੂੰ ਲੰਡਨ ਜਾਣ ਦੇ ਅਪਣੇ ਪ੍ਰੋਗਰਾਮ ਵਿਚ ਬਦਲਾਅ ਕਰਨਾ ਪਿਆ। ਪਾਕਿਸਤਾਨ ਮੁਸਲਿਮ ਲੀਗ-ਨਵਾਜ਼ ਮੁੱਖ ਨੂੰ ਐਗਜ਼ਿਟ ਕੰਟਰੋਲ ਲਿਸਟ ਤੋਂ ਬਾਹਰ ਕਰਨ ਦੇ ਸਬੰਧ ਵਿਚ ਨੈਸ਼ਨਲ ਅਕਾਉਂਟਿਬਿਲਿਟੀ ਬਿਊਰੋ ਅਤੇ ਗ੍ਰਹਿ ਵਿਭਾਗ ਸ਼ਨੀਵਾਰ ਨੂੰ ਫ਼ੈਸਲਾ ਨਹੀਂ ਲੈ ਸਕੇ।
Nawaz Sharifਇਕ ਸੂਤਰ ਨੇ ਡਾਨ ਨਿਊਜ਼ ਨੂੰ ਦਸਿਆ ਕਿ ਸ਼ਰੀਫ ਅਪਣੇ ਭਰਾ ਸ਼ਹਿਬਾਜ਼ ਸ਼ਰੀਫ਼ ਨਾਲ ਐਤਵਾਰ ਸਵੇਰੇ ਪੀਆਈਏ ਦੀ ਉਡਾਨ ਤੋਂ ਲੰਡਨ ਜਾਣ ਵਾਲੇ ਸਨ। ਸਾਰੀਆਂ ਤਿਆਰੀਆਂ ਹੋ ਗਈਆਂ ਸਨ, ਪਰ ਆਖਰੀ ਸਮੇਂ ਵਿਚ ਪਾਕਿਸਤਾਨ ਤਹਿਰੀਫ-ਏ-ਇਨਸਾਫ਼ ਸਰਕਾਰ ਨੇ ਇਕ ਚਾਲ ਚੱਲੀ ਅਤੇ ਸ਼ਰੀਫ਼ ਦਾ ਨਾਮ ਈਸੀਐਲ ਸੂਚੀ ਤੋਂ ਨਹੀਂ ਹਟਾਇਆ।
Nawaz Sharifਉਹਨਾਂ ਕਿਹਾ ਕਿ ਸਰਕਾਰ ਨੇ ਸ਼ੁੱਕਰਵਾਰ ਨੂੰ ਦਸਿਆ ਸੀ ਕਿ ਸਾਬਕਾ ਪ੍ਰਧਾਨ ਮੰਤਰੀ ਦਾ ਨਾਮ ਈਸੀਐਲ ਤੋਂ ਹਟਾਉਣਾ ਸਿਰਫ਼ ਰਸਮੀ ਹੈ। ਉਹਨਾਂ ਕਿਹਾ ਕਿ ਉਹ ਹੈਰਾਨ ਹਨ ਕਿ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਦੇ ਸਲਾਹਕਾਰ ਅਤੇ ਵਿਦੇਸ਼ ਮੰਤਰੀ ਸ਼ਾਹ ਮਹਿਮੂਦ ਕੁਰੈਸ਼ੀ ਦੇ ਸਕਾਰਾਤਮਕ ਬਿਆਨਾਂ ਦੇ ਬਾਵਜੂਦ ਨਵਾਜ਼ ਸ਼ਰੀਫ਼ ਦਾ ਨਾਮ ਈਸੀਐਲ ਤੋਂ ਨਹੀਂ ਹਟਿਆ, ਜਿਸ ਤੋਂ ਪਤਾ ਚੱਲਿਆ ਹੈ ਕਿ ਇਸ ਸਬੰਧ ਵਿਚ ਜ਼ਰੂਰ ਕੋਈ ਸਮੱਸਿਆ ਹੈ।
ਸੂਤਰ ਨੇ ਇਸ ਦੇਰੀ ਨੂੰ ਸ਼ਰੀਫ਼ ਦੀ ਸਿਹਤ ਦੀ ਨਜ਼ਰ ਤੋਂ ਬਹੁਤ ਖ਼ਤਰਨਾਕ ਦਸਿਆ। ਉਹਨਾਂ ਡਾਨ ਨਿਊਜ਼ ਨੂੰ ਦਸਿਆ ਕਿ ਨਵਾਜ਼ ਸ਼ਰੀਫ਼ ਦੀ ਅਸਥਿਰਤਾ ਕਾਰਨ ਲਗਾਤਾਰ ਵਿਗੜਦੀ ਜਾ ਰਹੀ ਹੈ। ਸਰਕਾਰ ਦੀ ਕਥਨੀ ਅਤੇ ਕਰਨੀ ਵਿਚ ਟਕਰਾਅ ਹਲਾਤ ਨੂੰ ਹੋਰ ਵਿਗਾੜ ਰਿਹਾ ਹੈ। ਪ੍ਰਧਾਨ ਮੰਤਰੀ ਇਮਰਾਨ ਖ਼ਾਨ ਦੁਆਰਾ ਦਿੱਤੇ ਗਏ ਫ਼ੈਸਲੇ ਅਨੁਸਾਰ ਨਵਾਜ਼ ਸ਼ਰੀਫ਼ ਨੂੰ ਸ਼ੁੱਕਰਵਾਰ ਨੂੰ ਇਲਾਜ ਲਈ ਵਿਦੇਸ਼ ਜਾਣ ਦੀ ਆਗਿਆ ਦਿੱਤੀ ਗਈ ਸੀ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।