
ਦੌਰਾ ਪੈਣ ਤੋਂ ਬਾਅਦ ਉਹਨਾਂ ਦੀ ਦੇਖ ਰੇਖ ਹੋਰ ਵੀ ਵਧਾ ਦਿੱਤੀ ਗਈ ਹੈ। ਡਾਕਟਰਾਂ ਦਾ ਕਹਿਣਾ ਹੈ ਕਿ ਇਹ ਦਿਲ ਦਾ ਦੌਰਾ ਹਲਕੀ ਕਿਸਮ ਦਾ ਹੈ।
ਲਾਹੌਰ- ਪਹਿਲਾਂ ਤੋਂ ਹੀ ਖਰਾਬ ਸਿਹਤ ਦੀ ਸਮੱਸਿਆ ਨਾਲ ਜੂਝ ਰਹੇ ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ ਨੂੰ ਦਿਲ ਦਾ ਦੌਰਾ ਪੈ ਗਿਆ ਹੈ। ਨਵਾਜ਼ ਸ਼ਰੀਫ਼ ਪਹਿਲਾਂ ਤੋਂ ਹੀ ਲਾਹੌਰ ਦੇ ਹਸਪਤਾਲ ਵਿਚ ਦਾਖਲ ਸੀ। ਹਸਪਤਾਲ ਵਿਚ ਹੀ ਉਹਨਾਂ ਨੂੰ ਦਿਲ ਦਾ ਦੌਰਾ ਪਿਆ। ਦੌਰਾ ਪੈਣ ਤੋਂ ਬਾਅਦ ਉਹਨਾਂ ਦੀ ਦੇਖ ਰੇਖ ਹੋਰ ਵੀ ਵਧਾ ਦਿੱਤੀ ਗਈ ਹੈ। ਡਾਕਟਰਾਂ ਦਾ ਕਹਿਣਾ ਹੈ ਕਿ ਇਹ ਦਿਲ ਦਾ ਦੌਰਾ ਹਲਕੀ ਕਿਸਮ ਦਾ ਹੈ। ਡਾਕਟਰਾਂ ਨੇ ਨਵਾਜ਼ ਸ਼ਰੀਫ਼ ਦਾ ਈਸੀਜੀ, ਕਾਡਰਿਊਗ੍ਰਾਫੀ ਟੈਸਟ ਕਰਵਾਇਆ ਹੈ। ਇਸ ਦੀ ਰਿਪੋਰਟ ਆਉਣ ਤੋਂ ਬਾਅਦ ਹੀ ਉਹਨਾਂ ਦੀ ਸਹੀ ਬਿਮਾਰੀ ਦਾ ਪਤਾ ਲੱਗ ਸਕੇਗਾ। ਦੱਸ ਦੀਏ ਕਿ ਕਰਪਸ਼ਨ ਕੇਸ ਵਿਚ ਸਜਾ ਕੱਟ ਰਹੇ ਨਵਾਜ਼ ਸ਼ਰੀਫ਼ ਪਹਿਲਾਂ ਤੋਂ ਹੀ ਗੰਭੀਰ ਰੂਪ ਨਾਲ ਬਿਮਾਰ ਹਨ। ਉਹਨਾਂ ਦਾ ਬਲੱਡ ਪਲੇਟਲੇਟ ਕਾਊਂਟ ਘਟ ਕੇ 12 ਹਜ਼ਾਰ ਪਹੁੰਚ ਗਿਆ ਹੈ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।