38 ਮੁਸਾਫਰਾਂ ਸਮੇਤ ਫੌਜੀ ਹਵਾਈ ਜ਼ਹਾਜ ਹੋਇਆ ਗਾਇਬ 
Published : Dec 10, 2019, 4:13 pm IST
Updated : Dec 10, 2019, 4:13 pm IST
SHARE ARTICLE
Chilean military plane carrying 38 people disappears
Chilean military plane carrying 38 people disappears

ਉਹ C-130 ਹਰਕਿਊਲਿਸ ਹੈ, ਜੋ ਕਿ ਸੋਮਵਾਰ ਸ਼ਾਮ 4.55 ਵਜੇ ਦੱਖਣ ਚਿਲੀ ਦੇ ਪੁੰਤਾ ਏਰੀਨਾਸ ਤੋਂ ਰਵਾਨਾ ਹੋਇਆ ਸੀ

ਅਮਰੀਕਾ- ਦੱਖਣ ਅਮਰੀਕੀ ਦੇਸ਼ ਚਿਲੀ ਦੇ ਹਵਾਈ ਫੌਜ ਦਾ ਇੱਕ ਜਹਾਜ਼ ਮੰਗਲਵਾਰ ਸਵੇਰੇ ਗਾਇਬ ਹੋ ਗਿਆ। ਅੰਟਾਰਕਟਿਕਾ ਦੇ ਉੱਪਰ ਤੋਂ ਗੁਜ਼ਰ ਰਹੇ ਇਸ ਜਹਾਜ਼ 'ਚ ਕੁੱਲ 38 ਲੋਕ ਸਵਾਰ ਸਨ। ਚਿਲੀ ਹਵਾਈ ਫੌਜ ਨੇ ਕੌਮਾਂਤਰੀ ਏਜੰਸੀ ਨੂੰ ਸੂਚਿਤ ਕਰ ਦਿੱਤਾ ਹੈ ਅਤੇ ਬਚਾਅ ਮੁਹਿੰਮ ਚਲਾਈ ਜਾ ਰਹੀ ਹੈ। ਚਿਲੀ ਹਵਾਈ ਫੌਜ ਦਾ ਜਿਹੜਾ ਜਹਾਜ਼ ਗਾਇਬ ਹੋਇਆ ਹੈ,

Chilean military plane carrying 38 people disappears ਉਹ C-130 ਹਰਕਿਊਲਿਸ ਹੈ, ਜੋ ਕਿ ਸੋਮਵਾਰ ਸ਼ਾਮ 4.55 ਵਜੇ ਦੱਖਣ ਚਿਲੀ ਦੇ ਪੁੰਤਾ ਏਰੀਨਾਸ ਤੋਂ ਰਵਾਨਾ ਹੋਇਆ ਸੀ। ਜਦੋਂ ਜਹਾਜ਼ ਸ਼ਾਮ 6.13 ਵਜੇ ਅੰਟਾਰਕਟਿਕਾ ਦੇ ਉੱਪਰੋਂ ਗੁਜ਼ਰ ਰਿਹਾ ਸੀ ਤਾਂ ਉਦੋਂ ਸੰਪਰਕ ਟੁੱਟ ਗਿਆ। ਚਿਲੀ ਏਅਰਫੋਰਸ ਵੱਲੋਂ ਜਾਰੀ ਬਿਆਨ ਮੁਤਾਬਿਕ ਜਹਾਜ਼ 'ਚ ਕੁੱਲ 38 ਲੋਕ ਸਵਾਰ ਸਨ। ਇਸ 'ਚ 17 ਕਰੂ ਮੈਂਬਰ ਅਤੇ 21 ਮੁਸਾਫ਼ਰ ਸਨ। ਇਹਨਾਂ ਮੁਸਾਫਰਾ ਬਾਰੇ ਕੋਈ ਵੀ ਜਾਣਕਾਰੀ ਨਹੀਂ ਮਿਲੀ ਹੈ।

Chilean military plane carrying 38 people disappears Chilean military plane carrying 38 people disappears

ਇੱਕ ਏਜੰਸੀ ਰਾਇਟਰਸ ਮੁਤਾਬਿਕ ਇਹ ਜਹਾਜ਼ ਅੰਟਾਰਕਟਿਕਾ 'ਚ ਮੌਜੂਦ ਚਿਲੀ ਏਅਰਬੇਸ 'ਤੇ ਲੋਜਿਸਟਿਕ ਸਪੋਰਟ ਲਈ ਜਾ ਰਿਹਾ ਹੈ। ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਵੀ ਜਹਾਜ਼ ਗਾਇਬ ਹੋਣ ਦੀਆਂ ਕਈ ਅਜਿਹੀਆਂ ਘਟਨਾਵਾਂ ਹੋ ਚੁੱਕੀਆਂ ਹਨ ਫਿਰ ਭਾਵੇਂ ਉਹ ਮਲੇਸ਼ੀਆ ਦੀ ਘਟਨਾ ਹੋਵੇ ਜਾਂ ਫਿਰ ਇੰਡੋਨੇਸ਼ੀਆ ਦੀ।

Chilean military plane carrying 38 people disappears Chilean military plane carrying 38 people disappears

ਇਸੇ ਸਾਲ ਭਾਰਤੀ ਹਵਾਈ ਫੌਜ ਦਾ ਵੀ ਇੱਕ ਜਹਾਜ਼ A-32 ਗਾਇਬ ਹੋ ਗਿਆ ਸੀ। ਜੂਨ 'ਚ ਅਸਾਮ ਦੇ ਜੋਰਹਾਟ ਏਅਰਬੇਸ ਤੋਂ ਉਡਾਨ ਭਰਨ ਤੋਂ ਬਾਅਦ ਅਰੁਣਾਂਚਲ ਪ੍ਰਦੇਸ਼ ਦੀ ਮੇਨਚੁਕਾ ਏਅਰਫੀਲਡ ਨਾਲ ਜਹਾਜ਼ ਦਾ ਸੰਪਰਕ ਟੁੱਟ ਗਿਆ ਸੀ। ਇਸ ਜਹਾਜ਼ 'ਚ 13 ਲੋਕ ਸਵਾਰ ਸਨ। 

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

Amritsar Gym Fight: ਜਿੰਮ 'ਚ ਹੀ ਖਿਡਾਰੀ ਨੇ ਕੁੱਟੀ ਆਪਣੀ ਮੰਗੇਤਰ, ਇੱਕ ਦੂਜੇ ਦੇ ਖਿੱਚੇ ਵਾਲ ,ਹੋਈ ਥੱਪੜੋ-ਥਪੜੀ

25 Dec 2025 3:11 PM

ਬੀਬੀ ਦਲੇਰ ਕੌਰ ਖ਼ਾਲਸਾ ਦੇ ਘਰ ਪਹੁੰਚ ਗਈ 13-13 ਜਥੇਬੰਦੀ, ਆਖ਼ਿਰ ਕੌਣ ਸੀ ਧਾਰਮਿਕ ਸਮਾਗਮ 'ਚ ਬੋਲਣ ਵਾਲਾ ਸ਼ਖ਼ਸ ?

24 Dec 2025 2:53 PM

Parmish Verma ਦੇ ਚੱਲਦੇ LIVE Show 'ਚ ਹੰਗਾਮਾ, ਦਰਸ਼ਕਾਂ ਨੇ ਤੋੜੇ ਬੈਰੀਕੇਡ, ਸਟੇਜ ਨੇੜੇ ਪਹੁੰਚੀ ਭਾਰੀ ਫੋਰਸ, ਰੱਦ ਕਰਨਾ ਪਿਆ ਸ਼ੋਅ

24 Dec 2025 2:52 PM

ਮਾਸਟਰ ਸਲੀਮ ਦੇ ਪਿਤਾ ਪੂਰਨ ਸ਼ਾਹ ਕੋਟੀ ਦਾ ਹੋਇਆ ਦੇਹਾਂਤ

22 Dec 2025 3:16 PM

328 Missing Guru Granth Sahib Saroop : '328 ਸਰੂਪ ਅਤੇ ਗੁਰੂ ਗ੍ਰੰਥ ਸਾਹਿਬ ਕਦੇ ਚੋਰੀ ਨਹੀਂ ਹੋਏ'

21 Dec 2025 3:16 PM
Advertisement