ਕੈਨੇਡਾ ਦੇ ਸਰੀ ਵਿਚ ਮੋਸਟ ਵਾਂਟੇਡ ਲਿਸਟ 'ਚ ਸ਼ਾਮਲ ਅਮਰਦੀਪ ਰਾਏ ਗ੍ਰਿਫ਼ਤਾਰ, ਪੇਸ਼ੀ ਦੀ ਉਡੀਕ 
Published : Jan 11, 2023, 7:57 pm IST
Updated : Jan 11, 2023, 7:57 pm IST
SHARE ARTICLE
Amardip Singh Rai
Amardip Singh Rai

ਅਮਰਦੀਪ ਰਾਏ 64 ਐਵੇਨਿਊ ਦੇ 17400-ਬਲਾਕ ਵਿਚ ਇੱਕ ਰਿਹਾਇਸ਼ ਦੇ ਅੰਦਰ ਸੀ।

 

ਸਰੀ - ਕੈਨੇਡਾ ਦੇ ਸਰੀ ਵਿਖੇ ਆਰਸੀਐਮਪੀ ਨੇ ਮੰਗਲਵਾਰ ਨੂੰ ਇਹ ਜਾਣਕਾਰੀ ਦਿੱਤੀ ਕਿ ਅਮਰਦੀਪ ਸਿੰਘ ਰਾਏ - ਜੋ ਜਿਨਸੀ ਸ਼ੋਸ਼ਣ, ਹਥਿਆਰ ਨਾਲ ਹਮਲਾ ਕਰਨ ਅਤੇ ਕਾਨੂੰਨੀ ਅਧਿਕਾਰ ਤੋਂ ਬਿਨ੍ਹਾਂ ਇੱਕ ਵਿਅਕਤੀ ਨੂੰ ਕੈਦ ਕਰਨ ਸਮੇਤ 17 ਦੋਸ਼ਾਂ ਵਿਚ ਲੋੜੀਂਦਾ ਸੀ ਉਸ ਨੂੰ ਫਰੰਟਲਾਈਨ ਅਫਸਰਾਂ ਦੁਆਰਾ ਉਸ ਦੇ ਬਕਾਇਆ ਵਾਰੰਟਾਂ 'ਤੇ ਗ੍ਰਿਫ਼ਤਾਰ ਕਰ ਲਿਆ ਗਿਆ ਹੈ। 

28 ਅਪ੍ਰੈਲ 2021 ਨੂੰ ਅਮਰਦੀਪ ਰਾਏ ਨੂੰ ਸਰੀ RCMP ਸਟ੍ਰਾਈਕ ਫੋਰਸ ਟਾਰਗੇਟ ਟੀਮ (SFTT) ਦੁਆਰਾ ਅਗਸਤ 2019 ਦੀ ਜਾਂਚ ਨਾਲ ਸਬੰਧਤ ਇੱਕ ਬਕਾਇਆ ਵਾਰੰਟ ਤਹਿਤ ਗ੍ਰਿਫ਼ਤਾਰ ਕੀਤਾ ਗਿਆ ਸੀ। ਅਮਰਦੀਪ ਨੂੰ ਅਦਾਲਤਾਂ ਨੇ 7 ਮਈ 2021 ਨੂੰ ਸ਼ਰਤਾਂ ਸਮੇਤ ਰਿਹਾਅ ਕਰ ਦਿੱਤਾ ਸੀ। ਇਹ ਦੋਸ਼ ਲਗਾਇਆ ਗਿਆ ਸੀ ਕਿ ਰਾਏ ਅਗਲੀ ਅਦਾਲਤ ਦੀ ਤਾਰੀਖ਼ ਲਈ ਪੇਸ਼ ਹੋਣ ਵਿਚ ਅਸਫਲ ਰਿਹਾ ਅਤੇ ਇਸ ਲਈ ਉਸ ਦੀ ਗ੍ਰਿਫ਼ਤਾਰੀ ਲਈ ਵਾਰੰਟ ਜਾਰੀ ਕੀਤਾ ਗਿਆ ਸੀ। 20 ਜਨਵਰੀ 2022 ਨੂੰ ਸਰੀ RCMP ਨੇ ਰਾਏ ਦਾ ਪਤਾ ਲਗਾਉਣ ਲਈ ਜਨਤਾ ਦੀ ਸਹਾਇਤਾ ਮੰਗੀ ਸੀ।

ਅਕਤੂਬਰ 2022 ਵਿਚ ਰਾਏ ਨੂੰ ਬੋਲੋ ਪ੍ਰੋਗਰਾਮ ਦੁਆਰਾ ਪੂਰੇ ਕੈਨੇਡਾ ਵਿਚ ਲੋੜੀਂਦੇ ਚੋਟੀ ਦੇ 25 ਵਿਅਕਤੀਆਂ ਵਿਚ ਸ਼ਾਮਲ ਕੀਤਾ ਗਿਆ ਸੀ। 8 ਜਨਵਰੀ 2023 ਨੂੰ ਸਰੀ RCMP ਫਰੰਟਲਾਈਨ ਅਫ਼ਸਰ ਬਕਾਇਆ ਵਾਰੰਟਾਂ ਵਾਲੇ ਵਿਅਕਤੀਆਂ ਨੂੰ ਲੱਭਣ ਲਈ ਸਰਗਰਮੀ ਨਾਲ ਕੰਮ ਕਰ ਰਹੇ ਸਨ। ਜਾਂਚ ਦੌਰਾਨ ਅਧਿਕਾਰੀਆਂ ਨੇ ਇਹ ਪੁਸ਼ਟੀ ਕੀਤੀ ਕਿ ਅਮਰਦੀਪ ਰਾਏ 64 ਐਵੇਨਿਊ ਦੇ 17400-ਬਲਾਕ ਵਿਚ ਇੱਕ ਰਿਹਾਇਸ਼ ਦੇ ਅੰਦਰ ਸੀ। ਇਸ ਮਗਰੋਂ ਰਿਹਾਇਸ਼ ਨੂੰ ਸੁਰੱਖਿਅਤ ਕੀਤਾ ਗਿਆ ਅਤੇ ਰਿਹਾਇਸ਼ ਵਿਚ ਦਾਖਲ ਹੋਣ ਅਤੇ ਉਸ ਨੂੰ ਗ੍ਰਿਫ਼ਤਾਰ ਕਰਨ ਲਈ ਫੀਨੀ ਵਾਰੰਟ (ਇੱਕ ਕਿਸਮ ਦਾ ਗ੍ਰਿਫ਼ਤਾਰੀ ਵਾਰੰਟ ਹੈ

 ਜੋ ਪੁਲਸ ਨੂੰ ਕਿਸੇ ਦੀ ਜਾਇਦਾਦ ਅਤੇ ਘਰ ਜਾਂ ਕਾਰੋਬਾਰ ਵਿੱਚ ਉਸ ਵਿਅਕਤੀ ਨੂੰ ਗ੍ਰਿਫ਼ਤਾਰ ਕਰਨ ਦੀ ਸ਼ਕਤੀ ਦਿੰਦਾ ਹੈ, ਜਿਸਦਾ ਨਾਮ ਵਾਰੰਟ ਵਿਚ ਹੈ) ਦੀ ਮੰਗ ਕੀਤੀ ਗਈ ਸੀ। ਲੋਅਰ ਮੇਨਲੈਂਡ ਏਕੀਕ੍ਰਿਤ ਐਮਰਜੈਂਸੀ ਰਿਸਪਾਂਸ ਟੀਮ ਨੇ ਵਾਰੰਟ ਨੂੰ ਲਾਗੂ ਕਰਨ ਵਿਚ ਸਹਾਇਤਾ ਕੀਤੀ ਅਤੇ ਰਾਏ ਨੂੰ ਬਿਨਾਂ ਕਿਸੇ ਘਟਨਾ ਦੇ ਪੁਲਿਸ ਹਿਰਾਸਤ ਵਿਚ ਲੈ ਲਿਆ ਗਿਆ। ਉਸ ਨੂੰ ਸਰੀ RCMP ਸੈੱਲਾਂ ਵਿਚ ਲਿਜਾਇਆ ਗਿਆ ਅਤੇ ਅਦਾਲਤ ਵਿਚ ਉਸ ਦੀ ਅਗਲੀ ਪੇਸ਼ੀ ਦੀ ਉਡੀਕ ਕੀਤੀ ਜਾ ਰਹੀ ਹੈ।

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਬੀਬੀ ਦਲੇਰ ਕੌਰ ਖ਼ਾਲਸਾ ਦੇ ਘਰ ਪਹੁੰਚ ਗਈ 13-13 ਜਥੇਬੰਦੀ, ਆਖ਼ਿਰ ਕੌਣ ਸੀ ਧਾਰਮਿਕ ਸਮਾਗਮ 'ਚ ਬੋਲਣ ਵਾਲਾ ਸ਼ਖ਼ਸ ?

24 Dec 2025 2:53 PM

Parmish Verma ਦੇ ਚੱਲਦੇ LIVE Show 'ਚ ਹੰਗਾਮਾ, ਦਰਸ਼ਕਾਂ ਨੇ ਤੋੜੇ ਬੈਰੀਕੇਡ, ਸਟੇਜ ਨੇੜੇ ਪਹੁੰਚੀ ਭਾਰੀ ਫੋਰਸ, ਰੱਦ ਕਰਨਾ ਪਿਆ ਸ਼ੋਅ

24 Dec 2025 2:52 PM

ਮਾਸਟਰ ਸਲੀਮ ਦੇ ਪਿਤਾ ਪੂਰਨ ਸ਼ਾਹ ਕੋਟੀ ਦਾ ਹੋਇਆ ਦੇਹਾਂਤ

22 Dec 2025 3:16 PM

328 Missing Guru Granth Sahib Saroop : '328 ਸਰੂਪ ਅਤੇ ਗੁਰੂ ਗ੍ਰੰਥ ਸਾਹਿਬ ਕਦੇ ਚੋਰੀ ਨਹੀਂ ਹੋਏ'

21 Dec 2025 3:16 PM

faridkot Rupinder kaur Case : 'ਪਤੀ ਨੂੰ ਮਾਰਨ ਵਾਲੀ Rupinder kaur ਨੂੰ ਜੇਲ੍ਹ 'ਚ ਵੀ ਕੋਈ ਪਛਤਾਵਾ ਨਹੀਂ'

21 Dec 2025 3:16 PM
Advertisement