
7 ਗੁਰਦੁਆਰੇ ਪਾਕਿਸਤਾਨ ਦੀਆਂ ਵੱਖ-ਵੱਖ ਅਦਾਲਤਾਂ ਵਿੱਚ ਚਲ ਰਹੇ ਮੁਕੱਦਮਿਆਂ ਕਾਰਨ ਫਿਲਹਾਲ ਬੰਦ ਪਏ ਹਨ।
ਅੰਮ੍ਰਿਤਸਰ: ਪਾਕਿਸਤਾਨ ਦੇ ਐਵੇਕਿਉ ਟਰੱਸਟ ਪ੍ਰਾਪਰਟੀ ਬੋਰਡ (ਈਟੀਪੀਬੀ) ਵੱਲੋਂ ਇਹ ਦਾਅਵਾ ਕਰਨ ਤੋਂ ਬਾਅਦ ਨਵਾਂ ਵਿਵਾਦ ਛਿੜ ਗਿਆ ਹੈ ਕਿ ਪਾਕਿਸਤਾਨ ਵਿਚ 300 ਨਹੀਂ ਬਲਕਿ 105 ਗੁਰਦੁਆਰੇ ਹਨ। ਈਟੀਪੀਬੀ ਦੇ ਬੁਲਾਰੇ ਅਮੀਰ ਹਾਸ਼ਮੀ ਮੁਤਾਬਿਕ ਪਾਕਿਸਤਾਨ ਵਿਚ 18 ਗੁਰਦੁਆਰੇ ਈਟੀਪੀਬੀ ਦੇ ਰੱਖ-ਰਖਾਅ ਹੇਠ ਚੱਲ ਰਹੇ ਹਨ ਜਦੋਂਕਿ 87 ਗੁਰਦੁਆਰੇ ਪਾਕਿਸਤਾਨ ਦੀਆਂ ਵੱਖ-ਵੱਖ ਅਦਾਲਤਾਂ ਵਿੱਚ ਚਲ ਰਹੇ ਮੁਕੱਦਮਿਆਂ ਕਾਰਨ ਫਿਲਹਾਲ ਬੰਦ ਪਏ ਹਨ।
ETPB
ਲਾਹੌਰ ਦੇ ਇਤਿਹਾਸਕਾਰ ਇਕਬਾਲ ਕੈਸਰ ਦੇ ਅਨੁਸਾਰ ਪੂਰੇ ਪਾਕਿਸਤਾਨ ਵਿਚ 300 ਤੋਂ ਵੱਧ ਇਤਿਹਾਸਕ ਗੁਰਦੁਆਰੇ ਹਨ, ਜਿਨ੍ਹਾਂ ਵਿਚੋਂ 135 ਗੁਰਦੁਆਰੇ ਸਿੱਧੇ ਤੌਰ 'ਤੇ ਸਿੱਖ ਗੁਰੂਆਂ ਦੀਆਂ ਚਰਨ ਛੋਹਾਂ ਨਾਲ ਸਬੰਧਤ ਹਨ। ਭਾਰਤ-ਪਾਕਿ ਵੰਡ ਬਾਰੇ ਹਾਸ਼ਮੀ ਨੇ ਕਿਹਾ, "ਅਸੀਂ ਗੁਰਦੁਆਰਿਆਂ ਵਿਚ ਬੇਮਿਸਾਲ ਵਿਕਾਸ ਕਾਰਜ ਕਰਵਾਏ, ਜਿਸ ਵਿਚ ਸਰਾਵਾਂ ਦੀ ਉਸਾਰੀ ਅਤੇ ਸ਼ਰਧਾਲੂਆਂ ਲਈ ਹੋਰ ਸਹੂਲਤਾਂ ਦਾ ਵਿਕਾਸ ਸ਼ਾਮਿਲ ਹੈ।"
80 ਗੁਰਦੁਆਰੇ ਪਹਿਲੇ ਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਨਾਲ ਸਬੰਧਤ ਹਨ। ਨਨਕਾਣਾ ਸਾਹਿਬ ਸਿੱਖ ਤੀਰਥ ਜੱਥਾ ਦੇ ਪ੍ਰਧਾਨ ਸਵਰਨ ਸਿੰਘ ਗਿੱਲ ਨੇ ਦੱਸਿਆ ਕਿ ਪਾਕਿਸਤਾਨ ਵਿਚ ਤਕਰੀਬਨ 270 ਇਤਿਹਾਸਕ ਗੁਰਦੁਆਰੇ ਸਨ। ਭਾਈ ਮਰਦਾਨਾ ਯਾਦਗਾਰੀ ਕੀਰਤਨ ਦਰਬਾਰ ਸੁਸਾਇਟੀ ਦੇ ਗੁਰਜੀਤ ਸਿੰਘ ਮੁਤਾਬਿਕ ਪਾਕਿਸਤਾਨ ਵਿਚ ਗੁਰਦੁਆਰਿਆਂ ਦੀ ਗਿਣਤੀ 175 ਤੋਂ ਵੱਧ ਸੀ।
Nankana Sahib
ਨਹਿਰੂ-ਲਿਆਕਤ ਸੰਧੀ ਤੇ ਪੰਤ ਮਿਰਜ਼ਾ ਸਮਝੌਤੇ ਤਹਿਤ ਈਟੀਪੀਬੀ ਦੀ ਸਥਾਪਨਾ ਕੀਤੀ ਗਈ ਸੀ ਜਿਹੜੀ ਕਿ ਪਾਕਿਸਤਾਨ ਸਥਿਤ ਗੁਰਦੁਆਰਿਆਂ ਤੇ ਉਨ੍ਹਾਂ ਨਾਲ ਜੁੜੀਆਂ ਜਾਇਦਾਦਾਂ ਦੀ ਦੇਖਭਾਲ ਕਰਦਾ ਹੈ। ਇਸ ਵਿੱਚ ਉਹ ਜਾਇਦਾਦ ਵੀ ਸ਼ਾਮਿਲ ਹਨ ਜਿਹੜੀਆਂ ਕਿ 1947 ਦੀ ਵੰਡ ਵੇਲੇ ਭਾਰਤ ਆਏ ਲੋਕ ਖਾਸ ਕਰਕੇ ਹਿੰਦੂ, ਪਾਕਿਸਤਾਨ ਵਿੱਚ ਛੱਡ ਆਏ ਸਨ।