
ਅਮਰੀਕਾ ਦੀ ਮਸ਼ਹੂਰ ਪੌਪ ਸਿੰਗਰ ਰਿਹਾਨਾ ਇਹ ਦਿਨਾਂ ‘ਚ ਕਾਫ਼ੀ ਸੁਰਖੀਆਂ...
ਵਾਸ਼ਿੰਗਟਨ: ਅਮਰੀਕਾ ਦੀ ਮਸ਼ਹੂਰ ਪੌਪ ਸਿੰਗਰ ਰਿਹਾਨਾ ਇਹ ਦਿਨਾਂ ‘ਚ ਕਾਫ਼ੀ ਸੁਰਖੀਆਂ ਵਿੱਚ ਰਹੀ ਹੈ। ਖਾਸਕਰ ਕਿਸਾਨ ਅੰਦੋਲਨ ‘ਤੇ ਟਵੀਟ ਤੋਂ ਬਾਅਦ ਰਿਹਾਨਾ ਨੇ ਲੋਕਾਂ ਦਾ ਖੂਬ ਦਿਲ ਜਿੱਤਿਆ ਸੀ। ਰਿਹਾਨਾ ਦੇ ਕਿਸਾਨ ਅੰਦੋਲਨ ਉੱਤੇ ਕੀਤੇ ਗਏ ਟਵੀਟ ਨੂੰ ਲੈ ਕੇ ਦਿਲਜੀਤ ਦੋਸਾਂਝ ਅਤੇ ਕਈ ਪਾਲੀਵੁਡ ਕਲਾਕਾਰਾਂ ਨੇ ਉਨ੍ਹਾਂ ਦਾ ਸਮਰਥਨ ਵੀ ਕੀਤਾ ਸੀ।
Rihana
ਉਥੇ ਹੀ, ਹਾਲ ਹੀ ਵਿੱਚ ਰਿਹਾਨਾ ਨੂੰ ਲੈ ਕੇ ਇੱਕ ਹੋਰ ਖਬਰ ਆਈ ਹੈ ਕਿ ਰਿਹਾਨਾ ਦੇ ਫ਼ੈਸ਼ਨ ਬਰਾਂਡ ਫੇਂਟੀ ਫ਼ੈਸ਼ਨ ਹਾਉਸ ਨੂੰ ਸਸਪੈਂਡ ਕਰ ਦਿੱਤਾ ਗਿਆ ਹੈ। ਲੇਬਲ ਨੂੰ ਲਾਂਚ ਹੋਇਆ ਹਾਲੇ ਦੋ ਸਾਲ ਤੋਂ ਵੀ ਘੱਟ ਦਾ ਸਮਾਂ ਹੋਇਆ ਸੀ। ਰਿਹਾਨਾ ਦੇ ਫ਼ੈਸ਼ਨ ਬਰਾਂਡ ਫੇਂਟੀ ਦੇ ਬਾਰੇ ਕਿਹਾ ਗਿਆ ਕਿ ਬਰਾਂਡ ਨੂੰ ਚੰਗੀ ਹਾਲਤ ਵਿੱਚ ਲਿਆਉਣ ਲਈ ਇਸ ਉੱਤੇ ਕੁਝ ਸਮੇਂ ਤੱਕ ਰੋਕ ਲਗਾਈ ਗਈ ਹੈ, ਜੋ ਕਿ ਸਾਡਾ ਅਤੇ ਰਿਹਾਨਾ ਦੋਨਾਂ ਦਾ ਹੀ ਫ਼ੈਸਲਾ ਹੈ।
Fanty Fashion Brand
ਫਿਲਹਾਲ ਰਿਹਾਨਾ ਦੇ ਫੇਂਟੀ ਬਰਾਂਡ ਦੇ ਲੰਮੇ ਸਮੇਂ ਲਈ ਵਿਕਾਸ ਉੱਤੇ ਧਿਆਨ ਦਿੱਤਾ ਜਾ ਰਿਹਾ ਹੈ। ਮੀਡਿਆ ਰਿਪੋਰਟ ਦੇ ਮੁਤਾਬਕ ਰਿਹਾਨਾ ਦੇ ਬਰਾਂਡ ਉੱਤੇ ਰੋਕ ਲਗਾਉਣ ਦਾ ਕੋਈ ਮੁੱਖ ਕਾਰਨ ਨਹੀਂ ਦੱਸਿਆ ਹੈ। ਕੋਰੋਨਾ ਵਾਇਰਸ ਤੋਂ ਪਹਿਲਾਂ ਵੀ ਫੇਂਟੀ ਬਰਾਂਡ ਕਿਸੇ ਵੱਡੀ ਮਾਰਕੇਟਿੰਗ ਇਵੇਂਟ ਦਾ ਹਿੱਸਾ ਨਹੀਂ ਰਿਹਾ ਹੈ। ਦੱਸ ਦਈਏ ਕਿ ਫੇਂਟੀ ਫ਼ੈਸ਼ਨ ਹਾਉਸ ਨੂੰ ਲਾਂਚ ਕਰਨ ਤੋਂ ਬਾਅਦ ਰਿਹਾਨਾ, LVMH ਦੇ ਨਾਲ ਕੰਮ ਕਰਨ ਵਾਲੀ ਪਹਿਲੀ ਬਲੈਕ ਵੁਮਨ ਰਹੀ ਹਨ।
Rihana
ਹਾਲਾਂਕਿ, ਇਸਤੋਂ ਪਹਿਲਾਂ ਰਿਹਾਨਾ ਸਾਲ 2014 ਵਿੱਚ ਪੂਮਾ ਬਰਾਂਡ ਦੀ ਵੀ ਕਰਿਏਟਿਵ ਡਾਇਰੈਕਟਰ ਰਹਿ ਚੁੱਕੀ ਹੈ। ਫੇਂਟੀ ਬਰਾਂਡ ਦੇ ਲਾਂਚਿੰਗ ਸਮੇਂ ਰਿਹਾਨਾ ਨੇ ਕਿਹਾ ਸੀ, LVMH ਦੇ ਨਾਲ ਇਸ ਤਰ੍ਹਾਂ ਦੀ ਲਾਈਨ ਨੂੰ ਤਿਆਰ ਕਰਨਾ ਮੇਰੇ ਲਈ ਬਹੁਤ ਹੀ ਖਾਸ ਹੈ। ਅਰਨਾਲਟ ਨੇ ਮੈਨੂੰ ਇਸ ਲਗਜਰੀ ਖੇਤਰ ਵਿੱਚ ਆਪਣਾ ਫ਼ੈਸ਼ਨ ਹਾਉਸ ਤਿਆਰ ਕਰਨ ਦਾ ਖਾਸ ਮੌਕਾ ਦਿੱਤਾ ਹੈ। ਰਿਹਾਨਾ ਦਾ ਫ਼ੈਸ਼ਨ ਬਰਾਂਡ ਮੁੱਖ ਤੌਰ ‘ਤੇ ਕਾਸਮੇਟਿਕਸ ਅਤੇ ਸਕਿਨ ਕੇਅਰ ਪ੍ਰੋਡਕਟ ਉੱਤੇ ਆਧਾਰਿਤ ਹੈ।