
ਅਮਰੀਕੀ ਪੌਪ ਸਟਾਰ ਰਿਹਾਨਾ ਦੇ ਟਵੀਟ ਤੋਂ ਬਾਅਦ ਕਈਂ ਅੰਤਰਰਾਸ਼ਟਰੀ ਹਸਤੀਆਂ...
ਨਵੀਂ ਦਿੱਲੀ: ਅਮਰੀਕੀ ਪੌਪ ਸਟਾਰ ਰਿਹਾਨਾ ਦੇ ਟਵੀਟ ਤੋਂ ਬਾਅਦ ਕਈਂ ਅੰਤਰਰਾਸ਼ਟਰੀ ਹਸਤੀਆਂ ਕਿਸਾਨਾਂ ਦੇ ਸਮਰਥਨ ਵਿਚ ਉਤਰ ਆਈਆਂ ਹਨ ਅਤੇ ਜਿੱਥੇ ਰਿਹਾਨਾ ਦੇ ਇਕ ਟਵੀਟ ਨੇ ਹੀ ਪੂਰੇ ਭਾਰਤ ਵਿਚ ਖਲਬਲੀ ਮਚਾ ਦਿੱਤੀ, ਉਥੇ ਹੀ ਕਿਸਾਨ ਨੇਤਾ ਬਲਬੀਰ ਸਿੰਘ ਰਾਜੇਵਾਲ ਨੇ ਰਿਹਾਨਾ ਦੀ ਜਮਕੇ ਤਾਰੀਫ਼ ਕੀਤੀ ਹੈ। ਉਨ੍ਹਾਂ ਆਪਣੇ ਸੋਸ਼ਲ ਮੀਡੀਆ ਉਤੇ ਲਿਖਿਆ, ਕਿਸਾਨ ਅੰਦੋਲਨ ਦੇ ਹੱਕ ਵਿਚ ਟਵੀਟ ਕਰਨ ਲਈ ਰਿਹਾਨਾ ਤੁਹਾਡਾ ਬਹੁਤ-ਬਹੁਤ ਧੰਨਵਾਦ..”
Rajewal Post
ਰਿਹਾਨਾ ਸਾਡੀ, ਕਿਸਾਨਾਂ ਦੀ ਧੀ ਹੈ..
Kissan
ਰਾਜੇਵਾਲ ਨੇ ਲਿਖਿਆ, ਰਿਹਾਨਾ ਸਾਡੀ ਧੀ ਹੈ.. ਸਾਰੇ ਕਿਸਾਨਾਂ ਦੀ ਧੀ ਹੈ..ਰਿਹਾਨਾ ਵੱਲੋਂ ਮੋਰਚੇ ਦੇ ਸਮਰਥਨ ਵਿਚ ਕੀਤੇ ਗਏ ਟਵੀਟ ਨੇ ਕਿਸਾਨ ਸੰਘਰਸ਼ ਨੂੰ ਦੁਨੀਆ ਦੇ ਧਿਆਨ ਵਿਚ ਲਿਆਂਦਾ ਹੈ ਅਤੇ ਇਸ ਬਾਰੇ ਸਾਰੀ ਦੁਨੀਆ ਵਿਚ ਚਰਚਾ ਹੋਣ ਲੱਗ ਪਈ ਹੈ। ਸਾਡੇ ਮੋਰਚੇ ਦੇ ਸਮਰਥਨ ਵਿਚ ਟਵੀਟਸ ਦੀ ਝੜੀ ਲੱਗ ਗਈ ਹੈ।
Rihana
ਰਿਹਾਨਾ ਦਿਆਲੂ, ਸੰਵੇਦਨਸ਼ੀਲ ਅਤੇ ਮਦਦ ਕਰਨ ਵਾਲੀ ਜਾਣੀ ਪਹਿਚਾਣੀ ਹਸਤੀ ਹੈ। ਰਿਹਾਨਾ ਨੇ 2012 ਵਿਚ ਕਲਾਰਾ ਲਾਯਨੇਲ ਫਾਉਡੇਸ਼ਨ ਨਾਮਕ ਸੰਗਠਨ ਦੀ ਸਥਾਪਨਾ ਕੀਤੀ ਸੀ ਜਿਸ ਵਿਚ ਕੋਵਿਡ-19 ਦੇ ਨਾਲ ਲੜਨ ਲਈ 50 ਲੱਖ ਡਾਲਰ (ਲਗਪਗ 36 ਕਰੋੜ ਰੁਪਏ) ਦਾਨ ਦੇ ਤੌਰ ‘ਤੇ ਦਿੱਤੇ ਸਨ।
Balbir Singh Rajewal
ਅਮਰੀਕਾ ਦੀ ਘਰੇਲੂ ਹਿੰਸਾ ਦੇ ਸ਼ਿਕਾਰ ਲੋਕਾਂ ਦੀ ਮਦਦ ਲਈ 21 ਲੱਖ ਡਾਲਰ ਦਾਨ ਦੇ ਤੌਰ ‘ਤੇ ਦਿੱਤੇ ਸਨ। ਮਾਰਚ 2020 ਵਿਚ ਕੋਰੋਨਾ ਵਾਇਰਸ ਸੰਬੰਧਤ ਕਾਰਜਾਂ ਦੀ ਮਦਦ ਦੇ ਤੌਰ ‘ਤੇ 10 ਲੱਖ ਡਾਲਰ ਦਾਨ ਕੀਤੇ ਸਨ... ਪਿਆਰੀ ਬੱਚੀ ਰਿਹਾਨਾ, ਕਿਸਾਨ ਅੰਦੋਲਨ ਦੇ ਹੱਕ ਵਿਚ ਟਵੀਟ ਕਰਨ ਦੇ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ..।