ਨਨਕਾਣਾ ਸਾਹਿਬ 'ਚ ਈਸ਼ਨਿੰਦਾ ਦੇ ਮੁਲਜ਼ਮ ਦੀ ਹੱਤਿਆ, ਭੀੜ ਨੇ ਪੁਲਿਸ ਸਟੇਸ਼ਨ ’ਚੋਂ ਕੱਢ ਕੇ ਬੇਰਹਿਮੀ ਨਾਲ ਕੀਤੀ ਕੁੱਟਮਾਰ
Published : Feb 11, 2023, 8:58 pm IST
Updated : Feb 11, 2023, 8:58 pm IST
SHARE ARTICLE
Violent mob lynches man in Pakistan over blasphemy allegations
Violent mob lynches man in Pakistan over blasphemy allegations

ਡੀਐਸਪੀ ਨਨਕਾਣਾ ਸਾਹਿਬ ਸਰਕਲ ਨਵਾਜ਼ ਵਿਰਕ ਅਤੇ ਐਸਐਚਓ ਵਾਰਬਰਟਨ ਥਾਣਾ ਫ਼ਿਰੋਜ਼ ਭੱਟੀ ਨੂੰ ਕੀਤਾ ਮੁਅੱਤਲ

 

ਨਨਕਾਣਾ ਸਾਹਿਬ: ਪਾਕਿਸਤਾਨ ਦੇ ਪੰਜਾਬ ਸੂਬੇ ਦੇ ਨਨਕਾਣਾ ਸਾਹਿਬ ਜ਼ਿਲ੍ਹੇ ਵਿਚ ਗੁੱਸੇ ਵਿਚ ਆਈ ਭੀੜ ਨੇ ਈਸ਼ਨਿੰਦਾ ਦੇ ਦੋਸ਼ ਵਿਚ ਇਕ ਵਿਅਕਤੀ ਦੀ ਹੱਤਿਆ ਕਰ ਦਿੱਤੀ ਹੈ। ਇਹ ਘਟਨਾ ਨਨਕਾਣਾ ਸਾਹਿਬ ਦੀ ਵਾਰਬਰਟਨ ਤਹਿਸੀਲ ਵਿਚ ਵਾਪਰੀ ਹੈ। ਪੁਲਿਸ ਨੇ ਮ੍ਰਿਤਕ ਵਿਅਕਤੀ ਦਾ ਨਾਂਅ ਮੁਹੰਮਦ ਵਾਰਿਸ ਦੱਸਿਆ ਹੈ। ਇਸ ਘਟਨਾ ਦੀਆਂ ਵੀਡੀਓਜ਼ ਵੀ ਸਾਹਮਣੇ ਆਈਆਂ ਹਨ। ਇਕ ਵੀਡੀਓ ਵਿਚ ਵਾਰਬਰਟਨ ਪੁਲਿਸ ਸਟੇਸ਼ਨ ਦੇ ਬਾਹਰ ਗੁੱਸੇ ਵਿਚ ਆਈ ਭੀੜ ਨੂੰ ਕਥਿਤ ਈਸ਼ਨਿੰਦਾ ਦੇ ਇਕ ਸ਼ੱਕੀ ਨੂੰ ਸੌਂਪਣ ਦੀ ਮੰਗ ਕਰਦੇ ਹੋਏ ਦੇਖਿਆ ਜਾ ਸਕਦਾ ਹੈ।

ਇਹ ਵੀ ਪੜ੍ਹੋ: ਬਲਬੀਰ ਸਿੰਘ ਸਿੱਧੂ ਬਣੇ ਭਾਜਪਾ ਦੇ ਸੂਬਾ ਮੀਤ ਪ੍ਰਧਾਨ, ਪ੍ਰਧਾਨ ਅਸ਼ਵਨੀ ਸ਼ਰਮਾ ਨੇ ਜਾਰੀ ਕੀਤੇ ਹੁਕਮ

ਇਸ ਮੰਗ ਦੇ ਵਿਚਕਾਰ ਪੌੜੀਆਂ ਦੇ ਉੱਪਰ ਖੜ੍ਹੇ ਕੁਝ ਲੋਕ ਭੀੜ ਨੂੰ ਮਨਾਉਣ ਦੀ ਕੋਸ਼ਿਸ਼ ਕਰ ਰਹੇ ਸਨ। ਇਹ ਲੋਕ ਕਹਿ ਰਹੇ ਸਨ ਕਿ ਜੋ ਵੀ ਕਾਰਵਾਈ ਹੋਵੇਗੀ ਉਹ ਕਾਨੂੰਨ ਅਨੁਸਾਰ ਹੋਵੇਗੀ। ਪਰ ਭੀੜ ਉਸ ਦੀ ਗੱਲ ਸੁਣਨ ਤੋਂ ਇਨਕਾਰ ਕਰਦੀ ਹੈ। ਇਸ ਤੋਂ ਬਾਅਦ ਕੁਝ ਲੋਕ ਗੇਟ ਤੋਂ ਥਾਣੇ 'ਚ ਦਾਖਲ ਹੁੰਦੇ। ਇਸ ਤੋਂ ਬਾਅਦ ਲੋਕਾਂ ਨੇ ਥਾਣੇ ਦੇ ਅੰਦਰ ਭੰਨਤੋੜ ਕਰਨੀ ਸ਼ੁਰੂ ਕਰ ਦਿੱਤੀ।

ਇਹ ਵੀ ਪੜ੍ਹੋ: ਐਕਸਿਸ ਬੈਂਕ ਨੇ ਗਾਹਕਾਂ ਨੂੰ ਦਿੱਤੀ ਖੁਸ਼ਖਬਰੀ, ਅੱਜ ਤੋਂ ਵਧਾਈਆਂ FD ਦੀਆਂ ਵਿਆਜ ਦਰਾਂ

ਸ਼ੇਖੂਪੁਰਾ ਦੇ ਖੇਤਰੀ ਪੁਲਿਸ ਅਧਿਕਾਰੀ ਬਾਬਰ ਸਰਫਰਾਜ਼ ਅਨੁਸਾਰ ਇਹ ਘਟਨਾ ਸ਼ਨੀਵਾਰ ਸਵੇਰੇ ਵਾਪਰੀ। ਉਹਨਾਂ ਕਿਹਾ ਕਿ ਜਿਸ ਵਿਅਕਤੀ ਉੱਤੇ ਕੁਰਾਨ ਸ਼ਰੀਫ਼ ਦੀ ਬੇਅਦਬੀ ਕਰਨ ਦੇ ਇਲਜ਼ਾਮ ਲੱਗੇ ਸੀ, ਲੋਕਾਂ ਨੇ ਉਸ ਫੜ ਕੇ ਇੱਕ ਥਾਂ 'ਤੇ ਲਿਜਾ ਕੇ ਬੰਦ ਕਰ ਦਿੱਤਾ। ਇਸ ਤੋਂ ਬਾਅਦ ਲੋਕਾਂ ਨੇ ਪੁਲਿਸ ਨੂੰ ਸੂਚਨਾ ਦਿੱਤੀ। ਉਹਨਾਂ ਦੱਸਿਆ ਕਿ ਘਟਨਾ ਦੇ ਤੁਰੰਤ ਬਾਅਦ ਇਲਾਕੇ ਵਿਚ ਅਫਵਾਹਾਂ ਫੈਲਣੀਆਂ ਸ਼ੁਰੂ ਹੋ ਗਈਆਂ। ਉਸ ਅਨੁਸਾਰ ਜਦੋਂ ਪੁਲਿਸ ਨੇ ਵਿਅਕਤੀ ਨੂੰ ਹਿਰਾਸਤ ਵਿਚ ਲੈ ਕੇ ਥਾਣੇ ਲਿਜਾਣਾ ਸ਼ੁਰੂ ਕੀਤਾ ਤਾਂ ਭੀੜ ਵੀ ਪੁਲਿਸ ਦਾ ਪਿੱਛਾ ਕਰਨ ਲੱਗੀ।

ਇਹ ਵੀ ਪੜ੍ਹੋ: ਲਾਚਾਰ ਪਿਤਾ ਦੀ ਬੇਵੱਸੀ! ਜਵਾਨ ਪੁੱਤਰ ਦੀ ਲਾਸ਼ ਲਿਆਉਣ ਲਈ ਪਿਤਾ ਨੂੰ ਵੇਚਣੀ ਪਈ ਜ਼ਮੀਨ

ਉਹਨਾਂ ਕਿਹਾ ਕਿ ਪੁਲਿਸ ਸਿਰਫ਼ ਕਾਰਵਾਈ ਦੀ ਪ੍ਰਕਿਰਿਆ ਪੂਰੀ ਕਰ ਰਹੀ ਸੀ ਪਰ ਲੋਕ ਗੁੱਸੇ ਵਿਚ ਆ ਗਏ ਅਤੇ ਗੁੱਸੇ ਵਿਚ ਆਈ ਭੀੜ ਨੇ ਉਸ ਵਿਅਕਤੀ ਨੂੰ ਥਾਣੇ ’ਚੋਂ ਕੱਢਿਆ ਅਤੇ ਬਾਹਰ ਲਿਜਾ ਕੇ ਬੇਰਹਿਮੀ ਨਾਲ ਮਾਰ ਦਿੱਤਾ। ਉਹਨਾਂ ਕਿਹਾ ਕਿ ਵੀਡੀਓ ਰਾਹੀਂ ਇਸ 'ਚ ਸ਼ਾਮਲ ਲੋਕਾਂ ਦੀ ਪਹਿਚਾਣ ਕੀਤੀ ਜਾਵੇਗੀ | ਇਸ ਤੋਂ ਬਾਅਦ ਹੀ ਗ੍ਰਿਫਤਾਰੀਆਂ ਹੋ ਸਕਣਗੀਆਂ। ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ ਨੇ ਘਟਨਾ ਦੀ ਜਾਂਚ ਦੇ ਹੁਕਮ ਦਿੱਤੇ ਹਨ। ਉਹਨਾਂ ਕਿਹਾ ਕਿ ਕਾਨੂੰਨ ਦਾ ਰਾਜ ਯਕੀਨੀ ਬਣਾਇਆ ਜਾਵੇ। ਕਿਸੇ ਨੂੰ ਵੀ ਕਾਨੂੰਨ ਹੱਥ ਵਿਚ ਲੈਣ ਦੀ ਇਜਾਜ਼ਤ ਨਹੀਂ ਦਿੱਤੀ ਜਾ ਸਕਦੀ।

ਇਹ ਵੀ ਪੜ੍ਹੋ: ਸਿੱਖ ਅਰਦਾਸ ਦੌਰਾਨ ਮਰਿਯਾਦਾ ਦੀ ਉਲੰਘਣਾ ਲਈ ਮੁਆਫ਼ੀ ਮੰਗੇ ਮਨੋਹਰ ਲਾਲ ਖੱਟਰ- ਐਡਵੋਕੇਟ ਧਾਮੀ

ਡੀਐਸਪੀ ਨਨਕਾਣਾ ਸਾਹਿਬ ਸਰਕਲ ਨਵਾਜ਼ ਵਿਰਕ ਅਤੇ ਐਸਐਚਓ ਵਾਰਬਰਟਨ ਥਾਣਾ ਫ਼ਿਰੋਜ਼ ਭੱਟੀ ਨੂੰ ਕੀਤਾ ਮੁਅੱਤਲ

ਇਸੇ ਦੌਰਾਨ ਆਈਜੀ ਪੰਜਾਬ ਡਾ. ਉਸਮਾਨ ਅਨਵਰ ਨੇ ਨਨਕਾਣਾ ਸਾਹਿਬ ਵਿਚ ਮੌਬ ਲਿੰਚਿੰਗ ਦੀ ਘਟਨਾ ਦਾ ਨੋਟਿਸ ਲੈਂਦਿਆਂ ਡੀਐਸਪੀ ਨਨਕਾਣਾ ਸਾਹਿਬ ਸਰਕਲ ਨਵਾਜ਼ ਵਿਰਕ ਅਤੇ ਐਸਐਚਓ ਵਾਰਬਰਟਨ ਥਾਣਾ ਫ਼ਿਰੋਜ਼ ਭੱਟੀ ਨੂੰ ਮੁਅੱਤਲ ਕਰ ਦਿੱਤਾ ਹੈ। ਆਈਜੀ ਨੇ ਉੱਚ ਪੁਲਿਸ ਅਧਿਕਾਰੀਆਂ ਨੂੰ ਮੌਕੇ ’ਤੇ ਪਹੁੰਚ ਕੇ ਜਾਂਚ ਰਿਪੋਰਟ ਪੇਸ਼ ਕਰਨ ਦੇ ਹੁਕਮ ਦਿੱਤੇ ਹਨ। 

ਪਾਕਿਸਤਾਨ ਦੇ ਇਕ ਨਿੱਜੀ ਚੈਨਲ ਨਾਲ ਗੱਲਬਾਤ ਕਰਦਿਆਂ ਆਰਪੀਓ ਸ਼ੇਖੂਪੁਰਾ ਬਾਬਰ ਸਰਫਰਾਜ਼ ਨੇ ਦੱਸਿਆ ਕਿ ਪੁਲਿਸ ਨੇ ਇਸ ਤੋਂ ਪਹਿਲਾਂ ਸਾਲ 2019 ਵਿਚ ਮੁਲਜ਼ਮ ਨੂੰ ਗ੍ਰਿਫ਼ਤਾਰ ਕੀਤਾ ਸੀ ਪਰ ਜੂਨ 2022 ਵਿਚ ਉਸ ਨੂੰ ਬਰੀ ਕਰ ਦਿੱਤਾ ਗਿਆ ਸੀ।  ਜ਼ਿਕਰਯੋਗ ਹੈ ਕਿ ਪਾਕਿਸਤਾਨ 'ਚ ਤੌਹੀਨ-ਏ-ਮਜ਼ਹਬ ਜਾਂ ਈਸ਼ਨਿੰਦਾ ਇਕ ਬਹੁਤ ਹੀ ਸੰਵੇਦਨਸ਼ੀਲ ਵਿਸ਼ਾ ਹੈ ਅਤੇ ਇਸ ਦੇ ਦੋਸ਼ੀ ਕਈ ਲੋਕਾਂ ਨੂੰ ਕਾਨੂੰਨੀ ਕਾਰਵਾਈ ਪੂਰੀ ਹੋਣ ਤੋਂ ਪਹਿਲਾਂ ਹੀ ਭੀੜ ਹੱਥੋਂ ਮਾਰੇ ਜਾ ਚੁੱਕੇ ਹਨ।

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਚੱਲ ਰਹੇ Bulldozer 'ਚ Police ਵਾਲਿਆਂ ਲਈ Ladoo ਲੈ ਆਈ ਔਰਤ ਚੀਕ ਕੇ ਬੋਲ ਰਹੀ, ਮੈਂ ਬਹੁਤ ਖ਼ੁਸ਼ ਹਾਂ ਜੀ ਮੂੰਹ ਮਿੱਠਾ

02 May 2025 5:50 PM

India Pakistan Tensions ਵਿਚਾਲੇ ਸਰਹੱਦੀ ਪਿੰਡਾਂ ਦੇ ਲੋਕਾਂ ਨੇ ਆਪਣੇ ਘਰ ਖ਼ਾਲੀ ਕਰਨੇ ਕਰ 'ਤੇ ਸ਼ੁਰੂ, ਦੇਖੋ LIVE

02 May 2025 5:49 PM

ਦੇਖੋ ਕਿਵੇਂ ਮਾਂ ਹੋਈ ਆਪਣੇ ਬੱਚੇ ਤੋਂ ਦੂਰ, ਕੈਮਰੇ ਸਾਹਮਣੇ ਦੇਖੋ ਕਿੰਝ ਬਿਆਨ ਕੀਤਾ ਦਰਦ ?

30 Apr 2025 5:54 PM

Patiala 'ਚ ਢਾਅ ਦਿੱਤੀ drug smuggler ਦੀ ਆਲੀਸ਼ਾਨ ਕੋਠੀ, ਘਰ ਦੇ ਬਾਹਰ Police ਹੀ Police

30 Apr 2025 5:53 PM

Pehalgam Attack ਵਾਲੀ ਥਾਂ ਤੇ ਪਹੁੰਚਿਆ Rozana Spokesman ਹੋਏ ਅੰਦਰਲੇ ਖੁਲਾਸੇ, ਕਿੱਥੋਂ ਆਏ ਤੇ ਕਿੱਥੇ ਗਏ ਹਮਲਾਵਰ

26 Apr 2025 5:49 PM
Advertisement